May 6, 2025 3:44 PM - The Canadian Press
ਕੰਜ਼ਰਵੇਟਿਵ ਦੇ ਨਵੇਂ ਚੁਣੇ ਗਏ ਐਮ.ਪੀ. ਅੱਜ ਔਟਵਾ ਵਿਚ ਬੈਠਕ ਕਰ ਰਹੇ ਹਨ, ਜਿਸ ਵਿਚ ਪਾਰਟੀ ਕਾਕਸ-ਹਾਊਸ ਆਫ਼ ਕਾਮਨਜ਼ ਦੀ ਸਪਰਿੰਗ ਸੀਟਿੰਗ ਲਈ ਵਿਰੋਧੀ ਧਿਰ ਲੀਡਰ ਚੁਣ ਸਕਦਾ ਹੈ ਕਿਉਂਕਿ ਪੌਲੀਐਵ ਇਸ ਸਮੇਂ ਸਾਂਸਦ ਨਹੀਂ ਹਨ। ਪਿਛਲੇ ਹਫ਼ਤੇ ਕਈ ਹਾਈ-ਪ੍ਰੋਫਾਈਲ ਕੰਜ਼ਰਵੇਟਿਵ ਐਮ.ਪੀ. ਨੇ ਪੌਲੀਐਵ ਨੂੰ ਪਾਰਟੀ ਪ੍ਰਧਾਨ ਵਜੋਂ ਬਣੇ ਰਹਿਣ ਲਈ ਆਪਣਾ ਸਮਰਥਨ ਪ੍ਰਗਟ ਕੀਤਾ ਹੈ ਪਰ ਇਸ ਮਹੀਨੇ ਦੇ ਅੰਤ ਵਿਚ ਹਾਊਸ ਆਫ ਕਾਮਨਜ਼ ਦੀ ਸੀਟਿੰਗ ਸ਼ੁਰੂ ਹੋ ਰਹੀ ਹੈ ਅਤੇ ਪਾਰਟੀ ਦੀ ਸੰਸਦ ਵਿਚ ਅਗਵਾਈ ਲਈ ਕੋਈ ਵਿਰੋਧੀ ਧਿਰ ਦਾ ਨੇਤਾ ਨਹੀਂ ਹੈ।
ਪੌਲੀਐਵ ਔਟਵਾ ਦੀ ਜਿਸ ਕਾਰਲਟਨ ਰਾਈਡਿੰਗ ਦੀ 20 ਸਾਲਾਂ ਤੋਂ ਨੁਮਾਇੰਦਗੀ ਕਰ ਰਹੇ ਸਨ ਉਹ ਇਹ ਸੀਟ ਇਨ੍ਹਾਂ ਚੋਣਾਂ ਵਿਚ ਹਾਰ ਗਏ ਸਨ ਅਤੇ ਹੁਣ ਉਹ ਐਲਬਰਟਾ ਦੀ ਬੈਟਲ ਰਿਵਰ-ਕਰੋਫੁੱਟ ਰਾਈਡਿੰਗ ਤੋਂ ਉਪ-ਚੋਣ ਲੜਨ ਲਈ ਹਲਕੇ ਦੇ ਦੌਰੇ ਕਰ ਰਹੇ ਹਨ। ਇਹ ਸੀਟ ਉਨ੍ਹਾਂ ਲਈ ਸਾਂਸਦ ਡੈਮੀਅਨ ਕੁਰੇਕ ਵਲੋਂ ਖਾਲੀ ਕੀਤੀ ਜਾਣੀ ਹੈ।