Apr 30, 2025 6:14 PM - The Canadian Press
ਵੈਨਕੂਵਰ ਦੇ ਮੇਅਰ ਕੇਨ ਸਿਮ ਨੇ ਫਿਲੀਪੀਨੋ ਫੈਸਟੀਵਲ ਦੇ ਕਾਰ ਹਮਲੇ ਮਾਮਲੇ ਵਿਚ ਪ੍ਰੀਮੀਅਰ ਡੇਵਿਡ ਈਬੀ ਵਲੋਂ ਸੁਤੰਤਰ ਜਾਂਚ ਕਮਿਸ਼ਨ ਲਾਂਚ ਕਰਨ ਦੀ ਦਿੱਤੀ ਗਈ ਚਿਤਾਵਨੀ 'ਤੇ ਅੱਜ ਪ੍ਰਤੀਕਿਰਿਆ ਦਿੰਦੇ ਕਿਹਾ ਕਿ ਸਾਨੂੰ ਵੀ ਓਨੀ ਫਿਕਰ ਹੈ, ਅਸੀਂ ਵੀ ਸਾਰੇ ਇਹ ਪਤਾ ਕਰਨਾ ਚਾਹੁੰਦੇ ਹਾਂ ਕਿ ਇਹ ਘਟਨਾ ਕਿਉਂ ਹੋਈ ਅਤੇ ਅੱਗੇ ਤੋਂ ਅਜਿਹਾ ਨਾ ਹੋਵੇ ਪਰ ਅਸੀਂ ਇਹ ਵੀ ਚਾਹੁੰਦੇ ਹਾਂ ਕਿ ਸੂਬਾ ਸਰਕਾਰ ਬੀ. ਸੀ. ਭਰ ਵਿਚ ਅਸਲ ਮਾਨਸਿਕ ਸਿਹਤ ਸੰਕਟ ਨੂੰ ਵੀ ਸਮਝੇ ਅਤੇ ਇਸ ਨਾਲ ਨਜਿੱਠੇ।
ਵੈਨਕੂਵਰ ਦੇ ਮੇਅਰ ਨੇ ਕਿਹਾ ਕਿ ਮਾਨਸਿਕ ਸਿਹਤ ਸੰਕਟ ਸਿਰਫ ਇੱਕ ਹੈਲਥ ਸੰਕਟ ਨਹੀਂ ਹੈ, ਇਹ ਪਬਲਿਕ ਸੇਫਟੀ ਸੰਕਟ ਬਣ ਚੁੱਕਾ ਹੈ। ਉਨ੍ਹਾਂ ਕਿਹਾ ਕਿ ਵੈਨਕੂਵਰ ਆਪਣੇ ਪੱਧਰ 'ਤੇ ਜੋ ਕਰ ਸਕਦਾ ਹੈ ਉਹ ਕਰ ਰਿਹਾ ਹੈ ਪਰ ਇਹ ਕਿਸੇ ਇਕੱਲੇ ਦਾ ਕੰਮ ਨਹੀਂ।
ਗੌਰਤਲਬ ਹੈ ਕਿ ਮੇਅਰ ਕੇਨ ਸਿਮ ਵੈਨਕੂਵਰ ਪੁਲਿਸ ਦੇ ਕਾਰਜਕਾਰੀ ਚੀਫ਼ ਸਟੀਵ ਰਾਏ ਨਾਲ ਲਾਪੂ-ਲਾਪੂ ਫੈਸਟੀਵਲ ਦੀ ਘਟਨਾ ਸਬੰਧੀ ਪੱਤਰਕਾਰਾਂ ਦੇ ਰੂ-ਬੁ-ਰੂ ਹੋਏ ਸਨ। ਦੱਸਿਆ ਜਾਂਦਾ ਹੈ ਕਿ 11 ਲੋਕਾਂ ਨੂੰ ਕਾਰ ਨਾਲ ਹਮਲੇ ਵਿਚ ਮਾਰਨ ਦਾ ਦੋਸ਼ੀ ਮਾਨਸਿਕ ਸਿਹਤ ਸੰਭਾਲ ਟੀਮ ਦੀ ਦੇਖਭਾਲ ਹੇਠ ਸੀ ਅਤੇ ਉਸ ਨੂੰ ਹਸਪਤਾਲ ਤੋਂ ਛੁੱਟੀ ਮਿਲੀ ਹੋਈ ਸੀ।