Apr 29, 2025 6:30 PM - The Canadian Press
ਕੈਨੇਡੀਅਨ ਫੈਡਰਲ ਚੋਣਾਂ ਵਿਚ 19.2 ਮਿਲੀਅਨ ਤੋਂ ਵੱਧ ਲੋਕਾਂ ਨੇ ਵੋਟ ਪਾਈ, ਜੋ ਕਿ ਕੁੱਲ ਰਜਿਸਟਰਡ ਵੋਟਰਾਂ ਦਾ 67.42 ਫੀਸਦੀ ਹੈ। ਇਨ੍ਹਾਂ ਚੋਣਾਂ ਵਿਚ ਵੋਟਿੰਗ ਵਿਚ ਵੱਡੇ ਵਾਧੇ ਦੀ ਉਮੀਦ ਸੀ ਪਰ ਇਹ ਮਾਰਚ 1958 ਦੇ ਰਿਕਾਰਡ ਨੂੰ ਪਾਰ ਨਹੀਂ ਕਰ ਸਕਿਆ। ਮਾਰਚ 1958 ਵਿਚ ਮਤਦਾਨ ਦਾ ਰਿਕਾਰਡ 79.4 ਫੀਸਦੀ ਰਿਹਾ ਸੀ।
ਹਾਲਾਂਕਿ, ਇਸ ਵਾਰ ਦਾ ਵੋਟ ਫੀਸਦੀ ਪਿਛਲੀਆਂ ਫੈਡਰਲ ਚੋਣਾਂ ਨਾਲੋਂ ਬਿਹਤਰ ਰਿਹਾ, ਜਦੋਂ 62.6 ਫੀਸਦੀ ਵੋਟਰਾਂ ਨੇ ਵੋਟਾਂ ਪਾਈਆਂ ਸਨ। ਇਲੈਕਸ਼ਨ ਕੈਨੇਡਾ ਵਲੋਂ ਵੋਟਾਂ ਦੀ ਗਿਣਤੀ ਅਜੇ ਵੀ ਜਾਰੀ ਹੈ ਇਸ ਲਈ ਵੋਟ ਫੀਸਦੀ ਵਿਚ ਵੀ ਕੁਝ ਵਾਧਾ ਹੋਣ ਦੀ ਸੰਭਾਵਨਾ ਹੈ।
ਲਿਬਰਲ ਪਾਰਟੀ ਨੂੰ ਕੁੱਲ ਵੋਟਾਂ ਵਿਚੋਂ 43.6 ਫੀਸਦੀ ਵੋਟ ਪਈ ਹੈ, ਉਥੇ ਹੀ ਕੰਜ਼ਰਵੇਟਿਵ ਪਾਰਟੀ ਨੂੰ 41.4 ਫੀਸਦੀ ਵੋਟਾਂ ਪ੍ਰਾਪਤ ਹੋਈਆਂ ਹਨ, ਜਦੋਂ ਕਿ ਬਲਾਕ ਕਿਊਬੈਕਵਾ 6.4 ਫੀਸਦੀ ਵੋਟਾਂ ਪ੍ਰਾਪਤ ਕਰ ਸਕੀ ਅਤੇ ਐੱਨਡੀਪੀ 6.3 ਫੀਸਦੀ ਵੋਟਾਂ ਨਾਲ 7 ਸੀਟਾਂ 'ਤੇ ਸਿਮਟ ਗਈ।