May 5, 2025 2:07 PM - The Canadian Press
ਐਲਬਰਟਾ ਵਿਚ ਖਸਰੇ ਦੇ ਮਾਮਲੇ 210 ਹੋ ਗਏ ਹਨ ਅਤੇ ਸਿਹਤ ਮੰਤਰੀ ਐਡਰੀਆਨਾ ਲਾਗਰੇਂਜ ਅੱਜ ਇਸ ਸਬੰਧੀ ਅਪਡੇਸ਼ਨ ਸਾਂਝੀ ਕਰਨਗੇ। ਸੂਬੇ ਦੇ ਨਵੇਂ ਚੁਣੇ ਗਏ ਅੰਤਰਿਮ ਮੁੱਖ ਮੈਡੀਕਲ ਅਫ਼ਸਰ ਸਿਹਤ ਡਾ.ਸੁਨੀਲ ਸੂਕਰਮ ਅਤੇ ਸਾਬਕਾ ਅੰਤਰਿਮ ਸੀ.ਐਮ.ਓ.ਐਚ.ਡਾ. ਮਾਰਕ ਜੋਫ ਉਨ੍ਹਾਂ ਨਾਲ ਸੰਬੋਧਨ ਕਰਨਗੇ।
ਐਲਬਰਟਾ ਹੈਲਥ ਸਰਵਿਸਿਜ਼ ਮੁਤਾਬਕ ਸ਼ੁੱਕਰਵਾਰ 17 ਨਵੇਂ ਮਾਮਲੇ ਸਾਹਮਣੇ ਆਏ, ਜਿਨ੍ਹਾਂ ਵਿਚੋਂ ਕੁਝ ਲੋਕ ਕੈਲਗਰੀ ਅਤੇ ਦੋ ਪਹਾੜੀਆਂ ਵਿਚ ਗਏ ਸਨ। ਇਸ ਲਈ ਇਨ੍ਹਾਂ ਇਲਾਕਿਆਂ ਵਿਚ ਘੁੰਮਣ ਵਾਲੇ ਲੋਕਾਂ ਨੂੰ ਵਧੇਰੇ ਧਿਆਨ ਦੇਣ ਲਈ ਕਿਹਾ ਗਿਆ ਹੈ। 121 ਮਰੀਜ਼ਾਂ ਦੀ ਉਮਰ 5 ਤੋਂ 17 ਸਾਲ ਵਿਚਕਾਰ ਹੈ। ਅਪ੍ਰੈਲ ਦੇ ਸ਼ੁਰੂ ਵਿਚ ਸੂਬੇ ਵਿਚ 30 ਫੀਸਦੀ ਲੋਕਾਂ ਨੇ ਖਸਰੇ ਦਾ ਟੀਕਾ ਨਹੀਂ ਲਗਵਾਇਆ ਸੀ ਜਦਕਿ ਹਰੇਕ ਲਈ ਇਹ ਟੀਕਾ ਮੁਫਤ ਅਤੇ ਜ਼ਰੂਰੀ ਹੈ।