or Punjabi audiences, Wamiqa has long been a familiar and beloved face. (Photo: Instagram/wamiqagabbi)
Jasmine Singh
ਵਾਮਿਕਾ ਗੱਬੀ ਇਕ ਅਜਿਹੀ ਸਟਾਰ ਹੈ, ਜਿਹੜੀ ਤੁਹਾਡੀਆਂ ਅੱਖਾਂ ਦੇ ਸਾਹਮਣੇ ਉਭਰੀ ਅਤੇ ਪ੍ਰਸਿੱਧ ਹੋ ਗਈ। ਸਫਲਤਾ ਸੰਬੰਧੀ ਕੁਝ ਗੱਲਾਂ ਸਿਰਫ ਕਹੀਆਂ ਹੀ ਨਹੀਂ ਜਾਂਦੀਆਂ ਸਗੋਂ ਉਹ ਤੁਹਾਡੀਆਂ ਅੱਖਾਂ ਦੇ ਸਾਹਮਣੇ ਵਾਪਰ ਜਾਂਦੀਆਂ ਹਨ। ਵਾਮਿਕਾ ਗੱਬੀ ਵੀ ਇਕ ਅਜਿਹੀ ਕਹਾਣੀ ਹੈ। ਉਹ ਚੰਡੀਗੜ੍ਹ 'ਚ ਜੰਮੀ ਪਲੀ, ਵੱਡੀ ਹੋਈ ਅਤੇ ਫਿਰ ਉਸ ਨੇ ਭਾਰਤੀ ਸਿਨੇਮਾ 'ਚ ਆਪਣੇ ਲਈ ਜਗ੍ਹਾ ਬਣਾ ਲਈ। ਆਪਣੇ ਭਾਵ ਪੂਰਨ ਪ੍ਰਦਰਸ਼ਨ ਅਤੇ ਮਨਮੋਹਕ ਅੱਖਾਂ ਨਾਲ ਉਸ ਨੇ ਪ੍ਰਸ਼ੰਸਕਾਂ ਨੂੰ ਮੋਹ ਲਿਆ।
ਵਾਮਿਕਾ ਪੰਜਾਬੀ ਦਰਸ਼ਕਾਂ ਲਈ ਤਾਂ ਕਾਫੀ ਸਮੇਂ ਤੋਂ ਜਾਣਿਆ ਪਛਾਣਿਆ ਨਾਂ ਰਿਹਾ ਹੈ। ਉਸ ਦਾ ਸਫਰ 'ਨਿੱਕਾ ਜੈਲਦਾਰ', 'ਤੂੰ ਮੇਰਾ 22 ਮੇਰਾ ਤੇਰਾ 22', 'ਪ੍ਰਾਹੁਣਾ', 'ਦਿਲ ਦੀਆਂ ਗੱਲਾਂ', 'ਕਲੀ ਜੋਟਾ' ਅਤੇ ਹੋਰ ਕਈ ਫਿਲਮਾਂ ਨਾਲ ਨਾ ਸਿਰਫ ਉਸ ਦੀ ਸ਼ੁਰੂਆਤ ਹੋਈ ਸਗੋਂ ਉਸ ਦੇ ਨਾਂਅ ਦੇ ਚਰਚੇ ਵੀ ਹੋਣ ਲੱਗੇ। ਉਸ ਦੀ ਪ੍ਰਤਿਭਾ ਖੇਤਰੀ ਸੀਮਾਵਾਂ ਤੱਕ ਨਹੀਂ ਰੁਕੀ। ਬਾਲੀਵੁੱਡ 'ਚ 'ਜਬ ਵੀ ਮੈਟ' ਨਾਲ ਇਕ ਬਾਲ ਕਲਾਕਾਰ ਵਜੋਂ ਦਿਖਾਈ ਦੇ ਚੁੱਕੀ ਹੈ।
ਉਸ ਨੇ ਬੜੇ ਹੌਸਲੇ ਨਾਲ ਆਪਣੀ ਕਲਾ ਦਾ ਸਨਮਾਨ ਕੀਤਾ ਅਤੇ ਆਪਣੀ ਨੀਂਹ ਨੂੰ ਮਜ਼ਬੂਤ ਬਣਾਇਆ। ਉਸ ਦੀ ਸਫਲਤਾ ਵੈਬ ਸੀਰੀਜ਼ ਅਤੇ ਸਟਰੀਮਿੰਗ ਪਲੇਟਫਾਰਮਾਂ ਰਾਹੀਂ ਵੀ ਸਾਹਮਣੇ ਆਈ। ਗਰਾਹਨ ਮਾਈ ਏ ਮਦਰਜ਼ ਰੇਂਜ ਅਤੇ ਮਾਡਰਨ ਲਵ ਮੁੰਬਈ 'ਚ ਵਾਮਿਕਾ ਨੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ। ਜਿਸ ਦਾ ਬਕਾਇਦਾ ਨੋਟਿਸ ਲਿਆ ਗਿਆ ਸੀ। ਕਈ ਹੋਰ ਪ੍ਰਾਜੈਕਟਾਂ 'ਚ ਵੀ ਉਹ ਚਮਕੀ ਅਤੇ ਉਸ ਨੇ ਆਪਣੀ ਕਲਾ ਦਾ ਸ਼ਾਨਦਾਰ ਪ੍ਰਗਟਾਵਾ ਕੀਤਾ। ਹੁਣ ਵਾਮਿਕਾ ਵਰੁਣ ਧਵਨ ਦੇ ਨਾਲ ਬੇਬੀ ਜੌਨ ਅਤੇ ਰਾਜਕੁਮਾਰ ਰਾਓ ਸਮੇਤ ਭੁੱਲ ਚੁੱਕ ਮੁਆਫ ਵਰਗੇ ਵੱਡੇ ਪ੍ਰਾਜੈਕਟਾਂ ਦੀ ਤਿਆਰੀ ਕਰ ਰਹੀ ਹੈ। ਉਸ ਨੇ ਆਪਣੇ ਕਦਮ ਮੁੰਬਈ 'ਚ ਤੇਜ਼ੀ ਨਾਲ ਅਜਮਾ ਲਏ ਹਨ।