May 2, 2025 4:11 PM - Connect Newsroom
ਇਸ ਤਰ੍ਰਾਂ ਦੀਆਂ ਖਬਰਾਂ ਚਰਚਾ 'ਚ ਹਨ ਕਿ ਸ਼ਾਹਰੁਖ ਖਾਨ ਮਾਰਵਲ ਸਟੂਡੀਓ ਦੇ ਨਾਲ ਆਪਣੀ ਹਾਲੀਵੁੱਡ ਸ਼ੁਰੂਆਤ ਕਰਨ ਜਾ ਰਿਹਾ ਹੈ, ਜਿਸ ਨੂੰ ਲੈ ਕੇ ਸੰਸਾਰ ਭਰ ਦੇ ਉਸ ਦੇ ਪ੍ਰਸ਼ੰਸਕ ਵੱਡੀਆਂ ਉਮੀਦਾਂ ਦਾ ਪ੍ਰਗਟਾਵਾ ਕਰ ਰਹੇ ਹਨ। ਸੋਸ਼ਲ ਮੀਡੀਆ 'ਤੇ ਇਕ ਤਸਵੀਰ ਪੋਸਟ ਕੀਤੇ ਜਾਣ ਤੋਂ ਬਾਅਦ ਇਸ ਤਰ੍ਰਾਂ ਦੇ ਅੰਦਾਜ਼ਿਆਂ ਨੇ ਤੇਜ਼ੀ ਫੜ੍ਹ ਲਈ ਹੈ ਕਿ ਖਾਨ ਦੀ ਮਾਰਵਲ ਸਟੂਡ਼ੀਓ ਨਾਲ ਸਾਂਝ ਦਾ ਆਰੰਭ ਹੋਣ ਜਾ ਰਿਹਾ ਹੈ।
ਹਾਲਾਂਕਿ ਹੁਣ ਤੱਕ ਨਾ ਤਾਂ ਮਾਰਵਲ ਅਤੇ ਨਾ ਹੀ ਖਾਨ ਨੇ ਇਸ ਸੰਬੰਧ 'ਚ ਕੋਈ ਅਧਿਕਾਰ ਬਿਆਨ ਜਾਰੀ ਕੀਤਾ ਹੈ। ਕੱਲ੍ਹ ਸ਼ਾਹਰੁਖ ਖਾਨ ਦੇ ਪ੍ਰਸ਼ੰਸਕ ਇਸ ਸਭ ਤੋਂ ਅੱਗੇ ਵੱਧ ਕੇ ਕਲਪਨਾ ਕਰ ਰਹੇ ਹਨ ਕਿ ਬਾਲੀਵੁੱਡ ਕਿੰਗ ਉੱਥੇ ਆਪਣੀ ਧਮਾਕੇਦਾਰ ਭੂਮਿਕਾ ਨਿਭਾਅ ਸਕਦਾ ਹੈ।
ਇਸ ਸੰਬੰਧ 'ਚ ਐਥਨੀ ਮੈਕੀ ਨੇ ਵੀ ਇਕ ਪ੍ਰਗਟਾਵਾ ਕੀਤਾ ਹੈ, ਜਿਸ 'ਚ ਜ਼ਿਕਰ ਹੈ ਕਿ ਮਾਰਵਲ ਸਿਨੇਮੈਟਿਕ ਯੂਨੀਵਰਸ 'ਚ ਬਾਲੀਵੁੱਡ ਦਾ ਇਕ ਅਭਿਨੇਤਾ ਸ਼ਾਮਲ ਹੋਣ ਜਾ ਰਿਹਾ ਹੈ। ਇਹ ਉਸ ਦੀ ਸਭ ਤੋਂ ਵੱਡੀ ਪਸੰਦ ਹੈ। ਹਾਲਾਂਕਿ ਹੁਣ ਤੱਕ ਕਿਸੇ ਵੀ ਗੱਲ ਦੀ ਪੁਸ਼ਟੀ ਨਹੀਂ ਹੋਈ ਪਰ ਪ੍ਰਸ਼ੰਸਕ ਇਸ ਗੱਲ ਦੀ ਉਡੀਕ 'ਚ ਹਨ ਕਿ ਸ਼ਾਹਰੁਖ ਹਾਲੀਵੁੱਡ 'ਚ ਧਮਾਕਾ ਕਰੇਗਾ।