May 1, 2025 12:17 PM - Connect Newsroom
ਜੀ ਸਟੂਡੀਓ ਅਤੇ ਮਿੰਨੀ ਫਿਲਮ ਵਲੋਂ ਪੇਸ਼ ਕੀਤੀ ਜਾਣ ਵਾਲੀ ਰੋਮਾਂਟਿਕ ਗਾਥਾ 'ਆਖੋਂ ਕੀ ਗੁਸਤਾਖ਼ੀਆਂ' 11 ਜੁਲਾਈ ਨੂੰ ਵੱਡੇ ਪਰਦੇ ਦੀ ਸ਼ਿੰਗਾਰ ਬਣੇਗੀ। ਫਿਲਮ 'ਚ ਬਹੁਮੁਖੀ ਪ੍ਰਤਿਭਾ ਵਾਲੇ ਵਿਕਰਾਂਤ ਮੈਸੀ ਨੇ ਮੁੱਖ ਭੂਮਿਕਾ ਨਿਭਾਈ ਹੈ ਅਤੇ ਉਸ ਦੇ ਨਾਲ ਪਹਿਲੀ ਵਾਰ ਆਕਰਸ਼ਕ ਅਦਾਕਾਰਾ ਸ਼ਨਾਇਆ ਕਪੂਰ ਨੂੰ ਪੇਸ਼ ਕੀਤਾ ਗਿਆ ਹੈ। ਰੋਮਾਂਸ ਨਾਲ ਭਰਪੂਰ ਅਤੇ ਅਣਕਹੇ ਜਜ਼ਬਾਤਾਂ ਦੀ ਇਹ ਵਿਲੱਖਣ ਦਾਸਤਾਨ ਸੰਤੋਸ਼ ਸਿੰਘ ਵਲੋਂ ਨਿਰਦੇਸ਼ਕ ਕੀਤੀ ਗਈ ਹੈ। ਜਦੋਂਕਿ ਇਸ ਦੀ ਪਟਕਥਾ ਨਿਰੰਜਨ ਆਇੰਦਰ ਅਤੇ ਮਾਨਸੀ ਬਾਗਲਾ ਵਲੋਂ ਲਿਖੀ ਗਈ ਹੈ।
'ਆਖੋਂ ਕੀ ਗੁਸਤਾਖ਼ੀਆਂ' ਇਕ ਫਿਲਮ ਨਹੀਂ ਹੈ ਸਗੋਂ ਇਸ ਤੋਂ ਅੱਗੇ ਵੀ ਬਹੁਤ ਕੁਝ ਹੈ। ਕਿਹਾ ਜਾਵੇ ਤਾਂ ਇਹ ਇਕ ਤਰ੍ਰਾਂ ਨਾਲ ਪਿਆਰ ਦਾ ਜਸ਼ਨ ਹੈ ਉਹ ਵੀ ਸ਼ੁੱਧ ਰੂਪ ਵਿੱਚ। ਉਸਤਾਦ ਵਿਸ਼ਾਲ ਮਿਸ਼ਰਾ ਵਲੋਂ ਇਸ 'ਚ ਸੰਗੀਤ ਦੀ ਅਨੁਭਵ ਪੇਸ਼ਕਾਰੀ ਦਿੱਤੀ ਗਈ ਹੈ। ਜਿੱਥੇ ਹਰ ਦ੍ਰਿਸ਼ ਭਾਵਨਾ ਸਾਹਿਤ ਗਾਇਆ ਜਾਂਦਾ ਹੈ। ਮਾਨਸੀ ਬਾਗਲਾ ਅਤੇ ਵਰੁਣ ਬਾਗਲਾ ਵਲੋਂ ਬਣਾਈ ਇਹ ਫਿਲਮ ਪਹਿਲੇ ਪਿਆਰ ਦੀ ਮਾਸੂਮੀਅਤ ਅਤੇ ਕਸ਼ਿਸ਼ ਦਾ ਇਕ ਕਾਵਿ ਮਈ ਅੰਦਾਜ਼ ਹੈ। 'ਆਖੋਂ ਕੀ ਗੁਸਤਾਖ਼ੀਆਂ' ਵਿੱਚ ਪਹਿਲੀ ਨਜ਼ਰੇ ਪਿਆਰ ਹੋ ਜਾਂਦਾ ਹੈ।