Apr 30, 2025 12:01 PM - Connect Newsroom
Jasmine Singh
ਪੰਜਾਬ ਇਕ ਅਜਿਹਾ ਪ੍ਰਦੇਸ਼ ਹੈ ਜਿੱਥੇ ਹਰ ਸੁਪਨਾ ਪਰੰਪਰਾ ਦੀਆਂ ਡੂੰਘੀਆਂ ਜੜ੍ਹਾਂ ਵਿਚੋਂ ਉੱਘਦਾ ਹੈ ਅਤੇ ਪਿਆਰ ਮੁਹੱਬਤ ਨਾ ਪਾਲਿਆ ਜਾਂਦਾ ਹੈ। ਅਭਿਨੇਤਾ ਅਤੇ ਥੀਏਟਰ ਅਦਾਕਾਰ ਰਘਬੀਰ ਬੋਲੀ ਨੇ ਵੀ ਇਕ ਅਜਿਹਾ ਪਲ ਜੀਵਿਆ ਹੈ,ਜੋ ਪ੍ਰਸਿੱਧੀ ਜਾਂ ਮੁਕੱਦਰ ਤੋਂ ਬਹੁਤ ਅੱਗੇ ਹੈ।ਅਸੀਸ ਕ੍ਰਿਮੀਨਲ ਅਤੇ ਜ਼ਿਲ੍ਹਾ ਸੰਗਰੂਰ ਵਰਗੀਆਂ ਫਿਲਮਾਂ 'ਚ ਆਪਣੇ ਜ਼ੋਰਦਾਰ ਅਭਿਨੈ ਲਈ ਜਾਣੇ ਜਾਂਦੇ ਬੋਲੀ ਨੇ ਪਿਛਲੇ ਦਿਨੀਂ ਆਪਣੇ ਪ੍ਰਸ਼ੰਸਕਾਂ ਨਾਲ ਇਕ ਨਿੱਜੀ ਮੀਲ ਪੱਥਰ ਸਾਂਝਾ ਕੀਤਾ ਹੈ ਅਤੇ ਇਹ ਹੈ ਉਸ ਦੀ ਪਹਿਲੀ ਪਰਿਵਾਰਕ ਕਾਰ। ਇਕ ਬਿਲਕੁਲ ਨਵੀਂ ਮਹਿੰਦਰਾ ਐਸ.ਯੂ.ਵੀ.ਦੀ ਖਰੀਦ ਪਰ ਉਸ ਦੀਆਂ ਭਾਵਨਾਵਾਂ ਵਿੱਚ ਇਹ ਸਿਰਫ ਇਕ ਵਾਹਨ ਬਾਰੇ ਨਹੀਂ ਸਗੋਂ ਵਿਰਾਸਤ ਸਖਤ ਮਿਹਨਤ ਅਤੇ ਮਾਂ ਦੀਆਂ ਪ੍ਰਾਰਥਨਾਵਾਂ ਦੀ ਅਥਾਹ ਸ਼ਕਤੀ ਬਾਰੇ ਵੀ ਸੀ।
ਬੋਲੀ ਨੇ ਸੋਸ਼ਲ ਮੀਡੀਆ 'ਤੇ ਇਕ ਦਿਲ ਨੂੰ ਛੂਹਣ ਵਾਲੀ ਫੋਟੋਆਂ ਦੀ ਲੜੀ ਪੋਸਟ ਕੀਤੀ। ਇਸ 'ਚ ਉਹ ਚਿੱਤਰ ਵੀ ਸ਼ਾਮਲ ਸੀ। ਜਿੱਥੇ ਉਹ ਆਪਣੀ ਪਿਆਰੀ ਮਾਂ ਨਾਲ ਕਾਰ ਦੀਆਂ ਚਾਬੀਆਂ ਪ੍ਰਾਪਤ ਕਰ ਰਹੇ ਹਨ। ਅਭਿਨੇਤਾ ਨੇ ਸ਼ੁੱਧ ਪੰਜਾਬੀ 'ਚ ਆਪਣਾ ਦਿਲ ਸਾਂਝਾ ਕੀਤਾ ਅਤੇ ਦੱਸਿਆ ਕਿ ਇਕ ਸਫਰ ਜੋ ਉਸ ਦੇ ਪਿਤਾ ਦੇ ਸਾਈਕਲ ਤੋਂ ਸ਼ੁਰੂ ਹੋਇਆ ਸੀ,ਹੁਣ ਪਹਿਲੀ ਕਾਰ ਤੱਕ ਪਹੁੰਚਿਆ ਹੈ।
ਉਸ ਦੇ ਸ਼ਬਦ ਉਸ ਦੀ ਸ਼ਾਨ ਅਤੇ ਖਾਮੋਸ਼ੀ ਵਾਲੀ ਜਿੱਤ ਨੂੰ ਦਰਸਾਉਂਦੇ ਹਨ। ਜੋ ਸਹਿਜ ਭਾਵ ਉੱਭਰਦੇ ਹਨ ਅਤੇ ਤਾੜੀਆਂ ਦੀ ਮੰਗ ਨਹੀਂ ਕਰਦੇ। ਉਸ ਦਾ ਕਹਿਣਾ ਹੈ ਕਿ ਮਾਂ ਆਪਣੀ ਦਾ ਦੇਣ 7 ਜਨਮਾਂ 'ਚ ਵੀ ਨਹੀਂ ਦੇ ਸਕਦਾ ਜੋ ਉਸ ਨੇ ਸਾਡੇ ਲਈ ਕੀਤਾ। ਖਾਸ ਕਰਕੇ ਪਾਪਾ ਜੀ ਦੇ ਚਲੇ ਜਾਣ ਤੋਂ ਬਾਅਦ। ਮੈਂ ਪੂਰੀ ਦੁਨੀਆ ਦੀਆਂ ਖ਼ੁਸ਼ੀਆਂ ਮਾਂ ਦੇ ਚਰਨਾਂ 'ਚ ਰੱਖ ਦਿਆਂ।