May 5, 2025 12:12 PM - Connect Newsroom
ਪੰਜਾਬੀ ਪੋਪ ਸੁਪਰਸਟਾਰ ਦਿਲਜੀਤ ਦੋਸਾਂਝ ਅਤੇ ਕੌਮਾਂਤਰੀ ਪੋਪ ਸਟਾਰ ਜੈਕਸਨ ਵਾਂਗ ਸੰਗੀਤ ਦੇ ਖੇਤਰ 'ਚ ਇਕੱਠੀ ਪੇਸ਼ਕਾਰੀ ਦੇਣ ਲਈ ਤਿਆਰੀ ਕਰ ਰਹੇ ਹਨ। ਅਜਿਹੀਆਂ ਖਬਰਾਂ ਹਨ ਕਿ ਇਹ ਦੋਵੇਂ ਪੋਪਸਟਾਰ 9 ਮਈ ਨੂੰ ਇਕ ਸਾਂਝੀ ਪੇਸ਼ਕਾਰੀ ਰਾਹੀਂ ਸਰੋਤਿਆਂ ਦੇ ਸਾਹਮਣੇ ਹੋਣਗੇ। ਇਸ ਸਾਂਝ ਨਾਲ ਏਸ਼ੀਆ ਦੇ 2 ਵੱਡੇ ਪ੍ਰਭਾਵਸ਼ਾਲੀ ਕਲਾਕਾਰ ਇਕਜੁੱਟ ਹੋ ਜਾਣਗੇ।
ਇਸ ਤਰ੍ਰਾਂ ਸੰਗੀਤ ਦੀ ਦੁਨੀਆ 'ਚ ਇਹ ਇਕ ਅਨੋਖਾ ਮੀਲ ਪੱਥਰ ਹੋਵੇਗਾ। ਇਸ ਤਰ੍ਰਾਂ ਸੰਗੀਤ ਦੀ ਇਕ ਅਜਿਹੀ ਸ਼ੈਲੀ ਸਾਹਮਣੇ ਆਵੇਗੀ ਜਿੱਥੇ ਪੰਜਾਬੀ ਧੁੰਨਾਂ ਨੂੰ ਜੈਕਸਨ ਦੀ ਕੇਪੋਪ ਆਰ.ਐਂਡ ਬੀ. ਅਤੇ ਹਿੱਪ ਹੋਪ ਨਾਲ ਵੱਖਰੇ ਰੰਗ 'ਚ ਪੇਸ਼ ਕੀਤਾ ਜਾਵੇਗਾ।ਦੋਹਾਂ ਕਲਾਕਾਰਾਂ ਦੀ ਸਿੰਗਲ ਟਰੈਕ ਤੋਂ ਅੱਗੇ ਵੱਧ ਕੇ ਸਾਂਝੇ ਟਰੈਕ ਵਾਲੀ ਰਿਲੀਜ਼ ਸੰਬੰਧੀ 9 ਮਈ ਦੀ ਤਾਰੀਕ ਬਿਲਕੁਲ ਨੇੜੇ ਆ ਰਹੀ ਹੈ। ਦੁਨੀਆ ਭਰ ਦੇ ਸੰਗੀਤ ਪ੍ਰੇਮੀ ਇਸ ਰਿਲੀਜ਼ ਨੂੰ ਉਡੀਕ ਰਹੇ ਹਨ।