Apr 24, 2025 4:10 PM - Connect Newsroom
ਪਹਿਲਗਾਮ 'ਚ ਹੋਏ ਭਿਆਨਕ ਹਿੰਸਕ ਕਾਂਡ ਪਿੱਛੋਂ ਪੂਰੇ ਬਾਲੀਵੁੱਡ 'ਚ ਦੁੱਖ ਅਤੇ ਆਲੋਚਨਾ ਦੀ ਲਹਿਰ ਦੌੜ ਗਈ। ਪ੍ਰਮੁੱਖ ਅਦਾਕਾਰਾ ਜਿਨ੍ਹਾਂ 'ਚ ਕਰੀਨ ਕਪੂਰ ਖਾਨ, ਵਿੱਕੀ ਕੌਸ਼ਲ, ਸਿਧਾਂਤ ਮਲਹੋਤਰਾ, ਸੰਜੈ ਦੱਤ, ਰਵੀਨਾ ਟੰਡਨ, ਨਾਨੀ ਐਂਟੀ ਆਰ ਜੂਨੀਅਰ, ਅਲੂ ਅਰਜਨ ਅਤੇ ਅਕਸ਼ੈ ਕੁਮਾਰ ਸਮੇਤ ਕਈ ਹੋਰ ਪ੍ਰਮੁੱਖ ਚਿਹਰੇ ਸ਼ਾਮਲ ਹਨ ਨੇ ਪਹਿਲਗਾਮ ਦੇ ਪੀੜਤਾਂ ਨਾਲ ਆਪਣਾ ਦੁੱਖ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ। ਇਨ੍ਹਾਂ ਸਿਤਾਰਿਆਂ ਨੇ ਜਿੱਥੇ ਹਮਲਾਵਰਾਂ ਵਿਰੁੱਧ ਗੁੱਸੇ ਦਾ ਪ੍ਰਗਾਟਾਵਾ ਕੀਤਾ, ਉੱਥੇ ਪ੍ਰਭਾਵਿਤ ਪਰਿਵਾਰਾਂ ਲਈ ਏਕਜੁੱਟਤਾ ਵੀ ਜ਼ਾਹਿਰ ਕੀਤੀ।
ਸ਼ੇਰਸ਼ਾਹ 'ਚ ਕੈਪਟਨ ਵਿਕਰਮ ਬਤਰਾ ਦੀ ਭੂਮਿਕਾ ਲਈ ਪ੍ਰਸਿੱਧ ਅਭਿਨੇਤਾ ਸਿਧਾਰਥ ਮਲਹੋਤਰਾ ਨੇ ਐਕਸ 'ਤੇ ਇਕ ਸੰਦੇਸ਼ ਸਾਂਝਾ ਕੀਤਾ। ਉਨ੍ਹਾਂ ਲਿਖਿਆ ਕਿ ਪਹਿਲਗਾਮ 'ਚ ਬੇਦੋਸ਼ੇ ਲੋਕਾਂ 'ਤੇ ਹਮਲਾ ਵੱਡੀ ਕਾਰਜਤਾ ਦਾ ਕੰਮ ਕੀਤਾ। ਮੈਂ ਸਾਡੀਆਂ ਹਥਿਆਰਬੰਦ ਫੋਰਸਾਂ ਦੀ ਹਮਾਇਤ 'ਚ ਖੜਾ ਹਾਂ ਅਤੇ ਭਰੋਸਾ ਕਰਦਾ ਹਾਂ ਕਿ ਇਨਸਾਫ ਹੋਵੇਗਾ।
ਕਰੀਨਾ ਕਪੂਰ ਜੋ ਕੀ ਐਲ ਓ ਸੀ ਕਾਰਗਿਲ 'ਚ ਪਰਦੇ 'ਤੇ ਆਈ ਸੀ ਨੇ ਇਕ ਪੋਸਟ ਰਾਹੀਂ ਇਸ ਦੁਖਾਂਤ 'ਤੇ ਸੋਗ ਦਾ ਪ੍ਰਗਟਾਵਾ ਕੀਤਾ ਅਤੇ ਦੁਖੀ ਪਰਿਵਾਰਾਂ ਨਾਲ ਹਮਦਰਦੀ ਅਤੇ ਹਮਾਇਤ ਜ਼ਾਹਿਰ ਕੀਤੀ। ਅਕਸ਼ੈ ਕੁਮਾਰ ਦੱਖਣੀ ਸਟਾਰ ਐਨ.ਟੀ.ਆਰ. ਯੂਨੀਅਰ, ਦਿ ਕਸ਼ਮੀਰ ਫਾਇਲ ਲਈ ਮਸ਼ਹੂਰ ਅਭਿਨੇਤਾ ਅਨੁਪਮ ਖੇਰ ਨੇ ਵੀ ਆਪਣੀਆਂ ਦਿਲੀ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ ਅਤੇ ਇਕ ਧਰਮ ਦੇ ਲੋਕਾਂ ਦੇ ਕਤਲੇਆਮ ਤੇ ਵੱਡਾ ਦੁੱਖ ਜ਼ਾਹਰ ਕੀਤਾ।