May 8, 2025 4:05 PM - Connect Newsroom
ਬੁੱਧਵਾਰ ਤੜਕਸਾਰ ਭਾਰਤ ਨੇ ਆਪਰੇਸ਼ਨ ਸਿੰਧੂਰ ਨੂੰ ਅੰਜ਼ਾਮ ਦੇ ਕੇ ਪਾਕਿਸਤਾਨ ਅਤੇ ਉਸ ਦੇ ਕਬਜ਼ੇ ਵਾਲੇ ਕਸ਼ਮੀਰ 'ਚ ਅੱਤਵਾਦੀਆਂ ਦੇ 9 ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਇਹ ਅਪਰੇਸ਼ਨ ਬੀਤੇ 22 ਅਪ੍ਰੈਲ ਨੂੰ ਜੰਮੂ ਕਸ਼ਮੀਰ ਦੇ ਪਹਿਲਗਾਮ 'ਚ 26 ਸੈਲਾਨੀਆਂ ਦਾ ਕਤਲ ਕੀਤੇ ਜਾਣ ਦਾ ਬਦਲਾ ਲੈਣ ਲਈ ਕੀਤਾ ਗਿਆ ਸੀ। ਭਾਰਤੀ ਫੌਜ ਨੇ ਸੋਸ਼ਲ ਮੀਡੀਆ 'ਤੇ ਆਪਣੀ ਕਾਰਵਾਈ ਦੀ ਪੁਸ਼ਟੀ ਕੀਤੀ ਅਤੇ ਸੰਦੇਸ਼ ਦਿੱਤਾ, ਇਨਸਾਫ ਕੀਤਾ ਗਿਆ ਹੈ 'ਜੈ ਹਿੰਦ'।
ਇਸ ਤੋਂ ਪਿੱਛੋਂ ਸੋਸ਼ਲ ਮੀਡੀਆ 'ਤੇ ਕੌਮੀ ਮਾਨ ਤੇ ਇਕਜੁੱਟਤਾ ਵਰਗੇ ਸੰਦੇਸ਼ਾਂ ਦੀ ਲਹਿਰ ਫੈਲ ਗਈ। ਮਨੋਰੰਜਨ ਉਦਯੋਗ ਦੀਆਂ ਪ੍ਰਮੁੱਖ ਅਵਾਜ਼ਾਂ ਨੇ ਹਥਿਆਰਬੰਦ ਫੋਰਸਾਂ ਲਈ ਮੁਕੰਮਲ ਹਮਾਇਤ ਦਾ ਇਜ਼ਹਾਰ ਕੀਤਾ। ਵੈਟਰਨ ਅਭਿਨੇਤਾ ਅਨੁਪਮ ਖੇਰ ਨੇ ਪੋਸਟ ਕੀਤਾ 'ਭਾਰਤ ਮਾਤਾ ਦੀ ਜੈ'।
ਅਭਿਨੇਤਰੀ ਨਿਮਰਤ ਨੇ ਇਕ ਚਿੱਤਰ ਸਾਂਝਾ ਕਰਦਿਆਂ ਲਿਖਿਆ ਸਾਡੀਆਂ ਪੁਰਾਤਨਤਾਵਾਂ ਸਾਡੀਆਂ ਫੌਜਾਂ ਦੇ ਨਾਲ ਹਨ। ਇਕ ਰਾਸ਼ਟਰ ਇਕ ਮਿਸ਼ਨ, ਅਭਿਨੇਤਰੀ ਹਿਨਾ ਖਾਨ ਅਤੇ ਰਿਤੇਸ਼ ਦੇਸ਼ਮੁੱਖ ਨੇ ਵੀ ਲਿਖਿਆ 'ਜੈ ਹਿੰਦ ਕੀ ਸੈਨਾ ਅਪ੍ਰੇਸ਼ਨ ਸਿੰਧੂਰ ਜੈ ਹਿੰਦ'।