May 7, 2025 2:45 PM - Connect Newsroom
ਗਾਇਕੀ ਅਤੇ ਅਦਾਕਾਰੀ ਦੇ ਖੇਤਰ 'ਚ ਕੌਮਾਂਤਰੀ ਸਖਸ਼ੀਅਤ ਦਿਲਜੀਤ ਦੋਸਾਂਝ ਨੇ ਮੈਟ ਗਾਲਾ 2025 ਦੇ ਮੌਕੇ 'ਤੇ ਇਕ ਵੱਖਰੇ ਅੰਦਾਜ਼ ਨਾਲ ਐਂਟਰੀ ਕੀਤੀ ਅਤੇ ਪੁਰਾਤਨ ਵਿਰਸੇ ਅਤੇ ਸਭਿਆਚਾਰ ਦੇ ਵੱਖ-ਵੱਖ ਸੂਤਰਾਂ ਨੂੰ ਇਕ ਰੰਗ 'ਚ ਬੰਨ੍ਹ ਦਿੱਤਾ। ਦੋਸਾਂਝ ਨੇ ਇਸ ਮੌਕੇ 'ਤੇ ਮਹਾਰਾਜ਼ਿਆਂ ਵਰਗੀ ਪੋਸ਼ਾਕ ਪਹਿਨੀ ਸੀ ਅਤੇ ਉਸੇ ਤਰ੍ਹਾਂ ਸਿਰ 'ਤੇ ਦਸਤਾਰ ਸਜਾਈ ਸੀ।ਜਿਸ ਤਰ੍ਰਾਂ ਕਿਸੇ ਵੇਲੇ ਮਹਾਰਾਜਾ ਭੁਪਿੰਦਰ ਸਿੰਘ ਸਜਾਉਂਦੇ ਹੁੰਦੇ ਸਨ। ਦਿਲਜੀਤ ਇਸ ਸਮਾਗਮ 'ਚ ਸਿਰਫ ਕਲਾਕਾਰ ਵਜੋਂ ਨਹੀਂ ਪਹੁੰਚਿਆ ਸਗੋਂ ਉਸ ਨੇ ਆਪਣੀਆਂ ਜੜ੍ਹਾਂ ਅਤੇ ਵਿਰਸੇ ਦੀ ਪ੍ਰਤੀਨਿਧਤਾ ਕੀਤੀ।
ਮਹਾਰਾਜਿਆਂ ਵਰਗਾ ਸ਼ਿੰਗਾਰ ਅਤੇ ਕਈ ਤਰ੍ਰਾਂ ਦੇ ਹੀਰੇ ਪੰਨਿਆਂ ਦਾ ਹਾਰ ਅਤੇ ਗਹਿਣੇ ਉਸ ਨੂੰ ਸਮਾਗਮ 'ਚ ਵੱਖਰੇ ਰੂਪ 'ਚ ਦਰਸਾ ਰਹੇ ਸਨ। ਮੈਟ ਗਾਲਾ ਦੇ ਸ਼ਾਨਦਾਰ ਨੀਲੇ ਕਾਰਪੇਟ 'ਤੇ ਉਸ ਦੀ ਐਂਟਰੀ ਮਹਾਰਾਜਿਆਂ ਵਰਗੀ ਸੀ। ਆਪਣੀ ਇਕ ਇੰਸਟਾਗ੍ਰਾਮ ਪੋਸਟ 'ਚ ਉਨ੍ਹਾਂ ਪਲਾਂ ਦਾ ਜ਼ਿਕਰ ਕਰਦਿਆਂ ਲਿਖਿਆ 'ਮੈਂ ਹੂੰ ਪੰਜਾਬ'।
ਉਸ ਨੇ ਲਿਖਿਆ ,ਬਲੈਕ ਡੈਂਡਿਜ਼ਮ ਦੇ ਥੀਮ ਤੋਂ ਪ੍ਰੇਰਿਤ ਹੋ ਕੇ ਮੈਟਾ ਗਾਲਾ 'ਚ ਆਪਣੀ ਪੱਗ ਆਪਣਾ ਸੱਭਿਆਚਾਰ ਅਤੇ ਆਪਣੀ ਪੰਜਾਬੀ ਬੋਲੀ ਲੈ ਕੇ ਆਇਆ ਹਾਂ,ਆਪਣੀ ਇਸ ਹਾਜ਼ਰੀ ਨਾਲ ਮੈਟਾ ਗਾਲਾ 'ਤੇ ਦਿਲਜੀਤ ਸ਼ਾਮਲ ਹੋਣ ਵਾਲਾ ਪਹਿਲਾ ਪੱਗੜੀ ਧਾਰੀ ਕਲਾਕਾਰ ਬਣ ਗਿਆ ਹੈ। ਇਕ ਨਾਟਕੀ ਮੋੜ 'ਚ ਉੱਥੇ ਪੋਪ ਆਈਕਨ ਸ਼ਕੀਰਾ ਦੋਸਾਂਝ ਨਾਲ ਇਕ ਲਿਮੋਜ਼ਿਨ ਸਾਂਝੀ ਕੀਤੀ। ਇਹ ਇਕ ਕਦੇ ਨਾ ਭੁੱਲਣ ਵਾਲੀ ਸ਼ਾਮ ਹੋ ਨਿਬੜੀ।