May 7, 2025 3:06 PM - Connect Newsrom
ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਨੇ ਮੈਟ ਗਾਲਾ 2025 'ਚ ਆਪਣੀ ਬੜੀ ਪ੍ਰਭਾਵਸ਼ਾਲੀ ਅੰਦਾਜ਼ ਵਾਲੀ ਸ਼ਮੂਲੀਅਤ ਕੀਤੀ। ਉਸ ਨੇ ਆਪਣੀ ਵਿਰਾਸਤੀ ਅਤੇ ਕੌਮਾਂਡਿੰਗ ਅੰਦਾਜ਼ ਵਾਲਾ ਪਹਿਰਾਵਾ ਪਹਿਨਿਆ ਹੋਇਆ ਸੀ,ਜਿਸ ਨੂੰ ਸੱਭਿਆਸਾਚੀ ਮੁਖਰਜੀ ਵਲੋਂ ਡਿਜ਼ਾਇਨ ਕੀਤਾ ਗਿਆ। ਸ਼ਾਹਰੁਖ ਖਾਨ ਨੇ ਬੜੇ ਰੋਹਬਦਾਰ ਅਤੇ ਸ਼ਾਹੀ ਢੰਗ ਨਾਲ ਸਮਾਗਮ 'ਚ ਐਂਟਰੀ ਕੀਤੀ। ਉਦਾ ਕਾਲੇ ਰੰਗ ਦਾ ਪਹਿਰਾਵਾ ਇਕ ਚਮਕਦਾਰ 'ਕੇ' ਮੈਡਲ ਨਾਲ ਬੜਾ ਸੱਜ ਰਿਹਾ ਸੀ। ਆਪਣੀ ਮੈਟ ਗਾਲਾ ਸ਼ਮੂਲੀਅਤ ਸੰਬੰਧੀ ਸਾਹਰੁਖ ਖਾਨ ਨੇ ਇੰਸਟਾਗ੍ਰਾਮ 'ਤੇ ਇਕ ਭਰਪੂਰ ਰੰਗਦਾਰ ਮੋਨੋਕਰੋਮ ਫੋਟੋ ਸਾਂਝੀ ਕੀਤੀ। ਜਿਸ ਨੇ ਉਸ ਰਾਤ ਦੇ ਕਈ ਰੰਗ ਜ਼ਾਹਰ ਕੀਤੇ। ਉਸ ਦੀ ਹਰ ਇਕ ਤਸਵੀਰ ਇਸ ਦੀ ਰੋਹਬਦਾਰ ਹਾਜ਼ਰੀ ਨੂੰ ਦਰਸਾਉਂਦੀ ਲੱਗ ਰਹੀ ਸੀ।
ਉਸ ਨੇ ਇੰਸਟਾਗ੍ਰਾਮ 'ਤੇ ਲਿਖਿਆ ਮੈਟ ਗਾਲਾ 'ਚ ਮੇਰੀ ਜਾਣ ਪਛਾਣ ਕਰਵਾਉਣ ਲਈ ਸੱਭਿਆਸਾਚੀ ਅਤੇ ਉਨ੍ਹਾਂ ਦੀ ਪੂਰੀ ਟੀਮ ਦਾ ਧੰਨਵਾਦ। ਤੁਸੀਂ ਸਾਰਿਆਂ ਨੇ ,'ਕੇ',ਵਰਗਾ ਮਹਿਸੂਸ ਕਰਵਾ ਦਿੱਤਾ। ਘਰ ਤੋਂ ਹਜ਼ਾਰਾਂ ਮੀਲ ਹੋਣ ਦੇ ਬਾਵਜੂਦ ਖਾਨ ਦਾ ਗਲੋਬਲ ਸਟਾਰਡਮ ਬੇਮਿਸਾਲ ਸੀ। ਉਸ ਦੇ ਹੋਟਲ ਦੇ ਬਾਹਰ ਪ੍ਰਸ਼ੰਸਕਾਂ ਦੀ ਭੀੜ ਜੁੜ ਗਈ ਅਤੇ ਨਿਊਯਾਰਕ ਦੀਆਂ ਫੁੱਟਪਾਥਾਂ ਨੂੰ ਬਾਲੀਵੁੱਡ ਪ੍ਰੀਮੀਅਰ ਵਰਗਾ ਰੰਗ ਦੇ ਦਿੱਤਾ।