May 8, 2025 3:48 PM - Connect Newsroom
ਪੰਜਾਬ ਦੇ ਚਰਚਿਤ ਗੀਤਕਾਰ ਅਤੇ ਜੱਟ ਸਾਹਬ ਵਰਗੇ ਗੀਤਾਂ ਲਈ ਜਾਣੇ ਜਾਂਦੇ ਗੁਰਸੇਵਕ ਸਿੰਘ ਬਰਾੜ ਦੀ ਬੀਤੇ ਦਿਨੀਂ ਪੰਜਾਬ ਦੇ ਸ਼ਹਿਰ ਕੋਟਕਪੁਰਾ ਨੇੜੇ ਇਕ ਸੜਕ ਹਾਦਸੇ 'ਚ ਮੌਤ ਹੋ ਗਈ। 47 ਸਾਲਾ ਗੀਤਕਾਰ ਨਾਲ ਹਾਦਸਾ ਉਸ ਵੇਲੇ ਰਾਤ 8.45 'ਤੇ ਵਾਪਰਿਆ ਜਦੋਂ ਉਹ ਆਪਣੇ ਜੱਦੀ ਸ਼ਹਿਰ ਮੁਕਤਸਰ ਵੱਲ ਪਰਤ ਰਿਹਾ ਸੀ। ਇਸ ਦੌਰਾਨ ਉਸ ਦਾ ਮੋਟਰਸਾਈਕਲ ਇਕ ਟਰੱਕ ਨਾਲ ਟਕਰਾਅ ਗਿਆ ਅਤੇ ਮੌਕੇ 'ਤੇ ਹੀ ਇਸ ਦੀ ਮੌਤ ਹੋ ਗਈ।
ਗੁਰਸੇਵਕ ਆਪਣੇ ਪਿੱਛੇ ਪਿਤਾ ਪਤਨੀ ਅਤੇ ਜਵਾਨ ਪੁੱਤਰ ਛੱਡ ਗਿਆ ਹੈ। ਆਪਣੇ ਭਾਈਚਾਰੇ ਦੀ ਇਹ ਪਿਆਰੀ ਸ਼ਖਸੀਅਤ ਆਪਣੇ ਪਰਿਵਾਰ ਲਈ ਇਕੋ-ਇਕ ਰੋਟੀ ਕਮਾਉਣ ਵਾਲਾ ਸੀ। ਇਹ ਉਸ ਦੇ ਪ੍ਰਸ਼ੰਸਕਾਂ ਲਈ ਸਦਮੇ ਭਰੀ ਖ਼ਬਰ ਸੀ।