Apr 14, 2021 8:25 PM - ANI
ਹਾਲੀਵੁੱਡ ਸਟਾਰ ਟੌਮ ਹੈਂਕਸ ਨੇ ਹਾਲ ਹੀ ਵਿੱਚ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਐਮਾਜ਼ਾਨ ਦੇ ਅਰਬਪਤੀ ਸੰਸਥਾਪਕ ਜੈਫ਼ ਬੇਜੋਸ ਨੇ ਵਿਲੀਅਮ ਸ਼ੈਟਨਰ ਤੋਂ ਪਹਿਲਾਂ ਉਨ੍ਹਾਂ ਨੂੰ ਪੁਲਾੜ ਵਿੱਚ ਜਾਣ ਦਾ ਮੌਕਾ ਪੇਸ਼ ਕੀਤਾ ਸੀ, ਪਰ ਮਜ਼ਾਕ ਵਿੱਚ ਇਹ ਵੀ ਕਿਹਾ ਸੀ ਕਿ ਟੌਮ ਨੂੰ ਸਫ਼ਰ ਦੀ ਕੀਮਤ ਦੇਣੀ ਪਵੇਗੀ।
ਫੌਕਸ ਨਿਊਜ਼ ਅਨੁਸਾਰ, ਹੈਂਕਸ ਨੂੰ 'ਜਿਮੀ ਕਿਮਲ ਲਾਈਵ' ਸ਼ੋਅ 'ਤੇ ਚੱਲ ਰਹੀ ਅਫ਼ਵਾਹ (ਕਿ ਜੈਫ਼ ਬੇਜੋਸ ਨੇ ਉਨ੍ਹਾਂ ਨੂੰ ਪੁਲਾੜ ਵਿੱਚ ਜਾਣ ਦਾ ਮੌਕਾ ਦਿੱਤਾ ਸੀ), ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਇਸ ਅਫ਼ਵਾਹ ਦੀ ਸੱਚੀ ਹੋਣ ਦੀ ਪੁਸ਼ਟੀ ਕੀਤੀ।
ਇੱਕ ਨਿਊਜ਼ ਆਉਟਲੈਟ ਦੀ ਪਿਛਲੇ ਮਹੀਨੇ ਦੀ ਰਿਪੋਰਟ ਅਨੁਸਾਰ, ਐਮਾਜ਼ਾਨ ਨੇ ਜਨਤਕ ਤੌਰ 'ਤੇ ਟਿਕਟ ਦੀ ਕੀਮਤ ਨਹੀਂ ਦੱਸੀ ਹੈ, ਇਸ ਲਈ ਇਹ ਸੰਭਵ ਹੈ ਕਿ ਹੈਂਕਸ ਸੀਟਾਂ ਦੀ ਨਿਲਾਮੀ ਕੀਮਤ ਬਾਰੇ ਦੱਸ ਰਹੇ ਹੋਣ।