10.2°C Vancouver
Ads

News

federal-labour-minister-steven-mackinnon-to-provide-update-on-canada-post-strike
CanadaDec 13, 2024

Federal Labour Minister Steven MacKinnon to provide update on Canada Post strike

ਕੈਨੇਡਾ ਪੋਸਟ ਦੇ ਕਰਮਚਾਰੀਆਂ ਦੀ ਹੜਤਾਲ ਜਲਦ ਸਮਾਪਤ ਹੋ ਸਕਦੀ ਹੈ। ਲੇਬਰ ਮੰਤਰੀ ਸਟੀਵਨ ਮੈਕਕਿਨਨ ਨੇ ਉਦਯੋਗਿਕ ਸੰਬੰਧ ਬੋਰਡ ਨੂੰ ਇਸ ਵਿਚ ਦਖ਼ਲ ਦੇਣ ਲਈ ਕਹਿ ਦਿੱਤਾ ਹੈ, ਉਨ੍ਹਾਂ ਬੋਰਡ ਨੂੰ ਕੈਨੇਡਾ ਪੋਸਟ ਅਤੇ ਇਸ ਦੀ ਯੂਨੀਅਨ ਵਿਚਕਾਰ ਗੱਲਬਾਤ ਦੀ ਸਥਿਤੀ ਦਾ ਰਿਵਿਊ ਕਰਨ ਅਤੇ ਹੜਤਾਲ ਕਰ ਰਹੇ ਪੋਸਟਲ ਕਰਮਚਾਰੀਆਂ ਨੂੰ ਕੰਮ ’ਤੇ ਵਾਪਸ ਜਾਣ ਦਾ ਆਦੇਸ਼ ਦੇਣ ਲਈ ਕਿਹਾ ਹੈ।
parents-to-face-delays-in-canada-child-benefit-program-cheques
CanadaDec 12, 2024

Parents to Face Delays in Canada Child Benefit Program Cheques

ਕੈਨੇਡਾ ਚਾਈਲਡ ਬੈਨੀਫਿਟ ਪ੍ਰੋਗਰਾਮ ਦੇ ਚੈੱਕ ਲਈ ਮਾਪਿਆਂ ਨੂੰ ਕੈਨੇਡਾ ਪੋਸਟ ਦੀ ਚੱਲ ਰਹੀ ਹੜਤਾਲ ਕਾਰਨ ਥੋੜ੍ਹਾ ਇੰਤਜ਼ਾਰ ਕਰਨਾ ਪਵੇਗਾ। ਕੈਨੇਡਾ ਰੈਵੇਨਿਊ ਏਜੰਸੀ ਮੁਤਾਬਕ, ਉਹ ਸ਼ੁੱਕਰਵਾਰ ਤੋਂ ਪੇਮੈਂਟ ਜਾਰੀ ਕਰ ਰਹੀ ਹੈ ਪਰ ਜੋ ਲੋਕ ਚੈੱਕ ਦੀ ਉਮੀਦ ਕਰ ਰਹੇ ਹਨ ਉਨ੍ਹਾਂ ਨੂੰ ਇੱਕ ਹਫ਼ਤੇ ਦੀ ਦੇਰੀ ਹੋਵੇਗੀ।
president-donald-trump-named-time-magazines-person-of-the-year
CanadaDec 12, 2024

President Donald Trump Named Time Magazine's Person of the Year

ਅਮਰੀਕਾ ਦੇ ਆਗਾਮੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਟਾਈਮ ਮੈਗਜ਼ੀਨ ਨੇ ਪਰਸਨ ਆਫ ਦਿ ਈਅਰ ਚੁਣਿਆ ਹੈ। ਸਾਲ 2016 ਤੋਂ ਬਾਅਦ ਇਹ ਉਨਾਂ ਲਈ ਅਜਿਹਾ ਦੂਜਾ ਮੌਕਾ ਹੈ। ਪਿਛਲੇ ਸਾਲ ਇਹ ਟਾਈਟਲ ਪੌਪ ਸਿੰਗਰ ਟੇਲਰ ਸਵਿਫਟ ਨੂੰ ਦਿੱਤਾ ਗਿਆ ਸੀ।
family-wants-answers-after-indigenous-mans-braids-cut-while-in-edmonton-hospital
CanadaDec 11, 2024

Family wants answers after Indigenous man's braids cut while in Edmonton hospital

ਐਡਮਿੰਟਨ ਦੇ ਹਸਪਤਾਲ ਵਿਚ ਇਲਾਜ ਕਰਵਾ ਰਹੇ ਵਿਅਕਤੀ ਨੂੰ ਬਿਨਾਂ ਪੁੱਛੇ ਉਸ ਦੇ ਵਾਲ ਕੱਟ ਦਿੱਤੇ ਗਏ, ਜਿਸ ਦੀ ਮੌਤ ਹੋ ਗਈ। 84 ਸਾਲਾ ਡੇਕਸਟਰ ਐਡਮਜ਼ ਸਿਟੀ ਦੇ ਰਾਇਲ ਅਲੈਗਜ਼ੈਂਡਰਾ ਹਸਪਤਾਲ ਵਿਚ ਦਿਮਾਗੀ ਕਮਜ਼ੋਰੀ ਕਾਰਨ ਲੰਬੇ ਸਮੇਂ ਤੋਂ ਹਸਪਤਾਲ ’ਚ ਸੀ। 6 ਮਈ ਨੂੰ ਉਸ ਦੀ ਪਤਨੀ ਈਵ ਜਦ ਹਸਪਤਾਲ ਉਸ ਨੂੰ ਮਿਲਣ ਆਈ ਤਾਂ ਉਸ ਨੇ ਦੇਖਿਆ ਕਿ ਉਸ ਦੇ ਵਾਲ ਕੱਟ ਕੇ ਇਸ ਨੂੰ ਕੂੜੇ ਦੇ ਡੱਬੇ ਵਿਚ ਸੁੱਟਿਆ ਗਿਆ ਸੀ।
tensions-rising-between-canada-post-union-as-strike-nears-four-week-mark
CanadaDec 11, 2024

Tensions rising between Canada Post, union as strike nears four-week mark

ਕੈਨੇਡਾ ਪੋਸਟ ਦੇ 55 ਹਜ਼ਾਰ ਤੋਂ ਵੱਧ ਕਰਮਚਾਰੀਆਂ ਦੀ ਦੇਸ਼ ਪੱਧਰੀ ਹੜਤਾਲ 27ਵੇਂ ਦਿਨ ਵਿਚ ਦਾਖ਼ਲ ਹੋ ਗਈ ਹੈ। ਹਾਲਾਂਕਿ, ਜਾਣਕਾਰੀ ਮਿਲੀ ਹੈ ਕਿ ਪੋਸਟਲ ਵਰਕਰਜ਼ ਯੂਨੀਅਨ ਨੇ 4 ਸਾਲਾ ਦੌਰਾਨ ਤਨਖਾਹਾਂ ਵਿਚ ਵਾਧੇ ਦੀ ਆਪਣੀ ਮੰਗ ਨੂੰ ਘਟਾ ਕੇ 19 ਫੀਸਦੀ ਕਰ ਦਿੱਤਾ ਹੈ ਤਾਂ ਕਿ ਕੰਪਨੀ ਨਾਲ ਕਿਸੇ ਸਮਝੌਤੇ ’ਤੇ ਪਹੁੰਚਿਆ ਜਾ ਸਕੇ। ਇਸ ਤੋਂ ਪਹਿਲਾਂ ਯੂਨੀਅਨ 4 ਸਾਲਾਂ ਵਿਚ 24 ਫੀਸਦੀ ਤਨਖਾਹ ਵਾਧੇ ਦੀ ਮੰਗ ਕਰ ਰਹੀ ਸੀ।
premier-david-eby-calls-for-reducing-trade-barriers-and-expanding-trade-opportunities
CanadaDec 11, 2024

Premier David Eby Calls for Reducing Trade Barriers and Expanding Trade Opportunities

ਪ੍ਰੀਮੀਅਰ ਡੇਵਿਡ ਈਬੀ ਨੇ ਨਵੇਂ ਸਾਲ ਵਿਚ ਟਰੰਪ ਦੇ ਟੈਰਿਫ ਕਾਰਨ ਪੈਦਾ ਹੋਣ ਵਾਲੀਆਂ ਚੁਣੌਤੀਆਂ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਸੂਬਿਆਂ ਵਿਚਕਾਰ ਵਪਾਰ ਰੁਕਾਵਟਾਂ ਨੂੰ ਘੱਟ ਕਰਨ ਦੀ ਮੰਗ ਕੀਤੀ ਹੈ।
text-of-the-bank-of-canadas-latest-interest-rate-decision
CanadaDec 11, 2024

Text of the Bank of Canada's latest interest rate decision

ਕੈਨੇਡੀਅਨਾਂ ਨੂੰ ਰਾਹਤ ਦਿੰਦੇ ਬੈਂਕ ਆਫ ਕੈਨੇਡਾ ਨੇ ਬੁੱਧਵਾਰ ਨੂੰ ਵਿਆਜ ਦਰ ਵਿਚ 0.50 ਫੀਸਦੀ ਦੀ ਵੱਡੀ ਕਟੌਤੀ ਕੀਤੀ ਹੈ। ਇਸ ਦਾ ਵੈਰੀਏਬਲ ਰੇਟ ਵਾਲੇ ਕੈਨੇਡੀਅਨ ਘਰ ਦੇ ਮਾਲਕ ਨੂੰ ਨਾਲ ਹੀ ਫਾਇਦਾ ਮਿਲੇਗਾ ਅਤੇ ਹੋਰ ਵੀ ਕੈਨੇਡੀਅਨਾਂ ਦੇ ਵੈਰੀਏਬਲ ਰੇਟ ’ਤੇ ਸ਼ਿਫਟ ਹੋਣ ਦੀ ਉਮੀਦ ਹੈ ਕਿਉਂਕਿ ਸੈਂਟਰਲ ਬੈਂਕ ਵਲੋਂ ਪਾਲਿਸੀ ਰੇਟ ਵਿਚ ਕਟੌਤੀ ਨਾਲ ਪਰਿਵਰਤਨਸ਼ੀਲ-ਦਰ ਮੌਰਗੇਜ ਵਿਚ ਤੁਰੰਤ ਇਸ ਦਾ ਲਾਭ ਮਿਲਦਾ ਹੈ।
trudeau-highlights-kamala-harris-presidential-defeat-as-an-attack-on-womens-progress
CanadaDec 11, 2024

Trudeau highlights Kamala Harris presidential defeat as an attack on women's progress

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਟਰੰਪ ਨਾਲ ਖਿਚੋਤਾਣ ਵਿਚਕਾਰ ਕਮਲਾ ਹੈਰਿਸ ਦੀ ਰਾਸ਼ਟਰਪਤੀ ਚੋਣਾਂ ਵਿਚ ਹਾਰ ਨੂੰ ਔਰਤਾਂ ਦੀ ਤਰੱਕੀ 'ਤੇ ਹਮਲੇ ਵਜੋਂ ਕਰਾਰ ਦਿੱਤਾ ਹੈ। ਬੀਤੀ ਰਾਤ ਔਟਵਾ ਵਿਚ ਇਕੁਅਲ ਵੋਇਸ ਫਾਊਂਡੇਸ਼ਨ ਦੇ ਪ੍ਰੋਗਰਾਮ ਵਿਚ ਉਨ੍ਹਾਂ ਇਹ ਟਿੱਪਣੀ ਕੀਤੀ।
premiers-to-meet-with-trudeau-wednesday-about-trade-and-tariffs-ford-says
CanadaDec 10, 2024

Premiers to meet with Trudeau Wednesday about trade and tariffs, Ford says

ਕੈਨੇਡਾ ਭਰ ਦੇ ਪ੍ਰੀਮੀਅਰ ਬੁੱਧਵਾਰ ਨੂੰ ਪੀ. ਐੱਮ. ਜਸਟਿਨ ਟਰੂਡੋ ਨਾਲ ਮੀਟਿੰਗ ਕਰਨਗੇ, ਇਹ ਮੀਟਿੰਗ ਅਮਰੀਕਾ ਨਾਲ ਵਾਪਰ ਅਤੇ ਟੈਰਿਫ ਮੁੱਦੇ ’ਤੇ ਹੋਵੇਗੀ। ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਇਹ ਜਾਣਕਾਰੀ ਦਿੱਤੀ। ਪ੍ਰੀਮੀਅਰਾਂ ਨਾਲ ਟਰੂਡੋ ਦੀ ਇਹ ਮੀਟਿੰਗ ਪਿਛਲੀ ਬੈਠਕ ਦੇ ਦੋ ਹਫ਼ਤੇ ਬਾਅਦ ਹੋ ਰਹੀ ਹੈ।
ADS
Ads

Just In

trump-administration-steps-up-efforts-to-reduce-india-pakistan-tensions
IndiaMay 08, 2025

Trump administration steps up efforts to reduce India-Pakistan tensions

ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਪਾਕਿਸਤਾਨ ਨੂੰ ਭਾਰਤ ਨਾਲ ਤਤਕਾਲ ਟਕਰਾਅ ਘੱਟ ਕਰਨ ਲਈ ਕਿਹਾ ਹੈ। ਉਨ੍ਹਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੂੰ ਇਹ ਵੀ ਕਿਹਾ ਕਿ ਅੱਤਵਾਦੀ ਸਮੂਹਾਂ ਲਈ ਕਿਸੇ ਵੀ ਤਰ੍ਹਾਂ ਦੇ ਸਮਰਥਨ ਨੂੰ ਖਤਮ ਕਰਨ ਲਈ ਠੋਸ ਕਦਮ ਚੁੱਕੇ ਜਾਣ।
ontario-reports-almost-200-new-measles-cases-as-virus-spreads-across-canada
CanadaMay 08, 2025

Ontario reports almost 200 new measles cases as virus spreads across Canada

ਓਨਟਾਰੀਓ ਵਿਚ ਪਿਛਲੇ ਇੱਕ ਹਫ਼ਤੇ ਵਿਚ ਖਸਰੇ ਦੇ 197 ਹੋਰ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਸੂਬੇ ਵਿਚ ਅਕਤੂਬਰ ਤੋਂ ਲੈ ਕੇ ਹੁਣ ਤੱਕ ਕੁੱਲ ਖਸਰੇ ਦੇ ਕੇਸਾਂ ਦੀ ਗਿਣਤੀ 1,440 ਹੋ ਗਈ ਹੈ। ਇਹ ਇੱਕ ਬਹੁਤ ਹੀ ਛੂਤ ਵਾਲੀ ਬਿਮਾਰੀ ਹੈ, ਇਸ ਦੇ ਮਾਮਲੇ ਕੈਨੇਡਾ ਦੇ ਹੋਰ ਹਿੱਸਿਆਂ ਵਿਚ ਵੀ ਫੈਲ ਰਹੇ ਹਨ।
surrey-mayor-asks-carney-for-a-surrey-mp-in-cabinet
BCMay 08, 2025

Surrey mayor asks Carney for a Surrey MP in cabinet

ਸਰੀ ਦੀ ਮੇਅਰ ਬ੍ਰੈਂਡਾ ਲੌਕ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਆਪਣੇ ਮੰਤਰੀ ਮੰਡਲ ਵਿਚ ਸਰੀ ਤੋਂ ਐਮ.ਪੀ. ਨੂੰ ਜਗ੍ਹਾ ਦਿੱਤੇ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰੀ 1 ਮਿਲੀਅਨ ਆਬਾਦੀ ਤੱਕ ਪਹੁੰਚਣ ਵਾਲਾ ਬੀ. ਸੀ. ਵਿਚ ਪਹਿਲਾ ਸ਼ਹਿਰ ਬਣਨ ਵਾਲਾ ਹੈ ਅਤੇ ਇਸ ਦਾ ਬਾਰਡਰ ਵੀ ਅਮਰੀਕਾ ਨਾਲ ਹੈ ਇਸ ਲਈ ਸ਼ਹਿਰ ਦੇ ਵਿਕਾਸ ਦੀਆਂ ਜ਼ਰੂਰਤਾਂ ਨੂੰ ਦੇਖਦੇ ਹੋਏ ਸਾਡਾ ਮੰਨਣਾ ਹੈ ਕਿ ਫੈਡਰਲ ਕੈਬਨਿਟ ਵਿਚ ਸਰੀ ਦੀ ਮਜਬੂਤ ਆਵਾਜ਼ ਹੋਣੀ ਚਾਹੀਦੀ ਹੈ।
nikki-haley-supports-indias-action-against-pakistan
IndiaMay 08, 2025

Nikki Haley supports India's action against Pakistan

ਅਮਰੀਕੀ ਰਿਪਬਲਿਕਨ ਨੇਤਾ ਨਿੱਕੀ ਹੇਲੀ ਨੇ ਭਾਰਤ ਦੀ ਪਾਕਿਸਤਾਨ ਖਿਲਾਫ ਕਾਰਵਾਈ ਦਾ ਸਮਰਥਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪਾਕਿਸਾਤਨ ਨੂੰ ਇੱਥੇ ਪੀੜਤ ਕਾਰਡ ਖੇਡਣ ਦਾ ਕੋਈ ਅਧਿਕਾਰ ਨਹੀਂ ਹੈ, ਕਿਸੇ ਵੀ ਦੇਸ਼ ਨੂੰ ਅੱਤਵਾਦ ਨੂੰ ਸਮਰਥਨ ਦੇਣ ਦੀ ਛੋਟ ਨਹੀਂ ਮਿਲ ਸਕਦੀ। ਨਿੱਕੀ ਹੇਲੀ ਨੇ ਕਿਹਾ ਕਿ ਭਾਰਤ ਦੇ ਪਹਿਲਗਾਮ ਵਿਚ ਹੋਏ ਅੱਤਵਾਦੀ ਹਮਲੇ ਵਿਚ ਦਰਜਨਾਂ ਭਾਰਤੀ ਮਾਰੇ ਗਏ, ਇਸ ਲਈ ਭਾਰਤ ਨੂੰ ਜਵਾਬੀ ਕਾਰਵਾਈ ਕਰਨ ਅਤੇ ਆਪਣੀ ਸੁਰੱਖਿਆ ਲਈ ਕਦਮ ਚੁੱਕਣ ਦਾ ਪੂਰਾ ਅਧਿਕਾਰ ਹੈ।
pakistan-launches-several-drone-and-missile-attacks-in-punjab
IndiaMay 08, 2025

Pakistan launches several drone and missile attacks in Punjab

ਪਾਕਿਸਤਾਨ ਵੱਲੋਂ ਵੀਰਵਾਰ ਰਾਤ ਪੰਜਾਬ ਵਿਚ ਡਰੋਨ ਅਤੇ ਮਿਜ਼ਾਈਲਾਂ ਨਾਲ ਕਈ ਹਮਲੇ ਕੀਤੇ ਗਏ ਹਨ। ਪਠਾਨਕੋਟ ਦੇ ਏਅਰਬੇਸ ਨੂੰ ਨਿਸ਼ਾਨਾ ਬਣਾਇਆ ਗਿਆ, ਜਲੰਧਰ ਵਿਚ ਡਰੋਨ ਹਮਲਾ ਹੋਇਆ। ਹਾਲਾਂਕਿ, ਭਾਰਤ ਦੇ ਏਅਰ ਡਿਫੈਂਸ ਸਿਸਟਮ ਨੇ ਉਨ੍ਹਾਂ ਨੂੰ ਅਸਮਾਨ ਵਿਚ ਹੀ ਤਬਾਹ ਕਰ ਦਿੱਤਾ।