May 7, 2025 5:30 PM - Connect Newsroom
ਵੈਸਟਜੈੱਟ ਨੇ ਘੱਟ ਮੰਗ ਕਾਰਨ ਕੈਨੇਡਾ ਅਤੇ ਅਮਰੀਕਾ ਵਿਚਕਾਰ 9 ਰੂਟ ਨੂੰ ਸਸਪੈਂਡ ਕਰਨ ਦਾ ਫੈਸਲਾ ਕੀਤਾ ਹੈ, ਜਿਸ ਵਿਚ ਐਡਮਿੰਟਨ ਤੋਂ ਅਟਲਾਂਟਾ ਦਾ ਰੂਟ ਵੀ ਸ਼ਾਮਲ ਹੈ। ਅਟਲਾਂਟਾ ਲਈ ਸਿੱਧੀ ਉਡਾਣ ਜੂਨ ਤੱਕ ਜਾਰੀ ਰਹੇਗੀ ਉਸ ਤੋਂ ਬਾਅਦ ਇਸ ਨੂੰ ਗਰਮੀਆਂ ਲਈ ਰੋਕ ਦਿੱਤਾ ਜਾਵੇਗਾ। ਉਥੇ ਹੀ, ਐਡਮਿੰਟਨ ਤੋਂ ਸ਼ਿਕਾਗੋ ਲਈ ਸਿੱਧੀ ਉਡਾਣ ਜੂਨ ਦੇ ਅਖੀਰ ਤੱਕ ਸ਼ੁਰੂ ਨਹੀਂ ਹੋਵੇਗੀ।
ਵੈਸਟਜੈੱਟ ਨੇ ਐਡਮਿੰਟਨ ਤੋਂ ਸੈਨ ਫਰਾਂਸਿਸਕੋ, ਲਾਸ ਵੇਗਾਸ, ਲਾਸ ਏਂਜਲਸ ਲਈ ਉਡਾਣਾਂ ਵੀ ਘਟਾਈਆਂ ਹਨ। ਉਥੇ ਹੀ, ਵੈਨਕੂਵਰ ਤੋਂ ਆਸਟਿਨ ਰੂਟ ਲਈ ਉਡਾਣ ਜੋ 11 ਮਈ ਨੂੰ ਸ਼ੁਰੂ ਹੋਣੀ ਸੀ ਉਸ ਨੂੰ ਅਕਤੂਬਰ ਤੱਕ ਲਈ ਟਾਲ ਦਿੱਤਾ ਗਿਆ ਹੈ।
ਬੁਲਾਰੇ ਜੋਸ਼ ਯੇਟਸ ਨੇ ਦੱਸਿਆ ਕਿ ਓਰਲੈਂਡੋ, ਲਾਸ ਏਂਜਲਸ ਅਤੇ ਸ਼ਿਕਾਗੋ ਸਮੇਤ ਹੋਰ ਪ੍ਰਸਿੱਧ ਸਰਹੱਦ ਪਾਰ ਉਡਾਣਾਂ ਨੂੰ ਵੀ ਜੂਨ ਅਤੇ ਅਗਸਤ ਵਿਚਕਾਰ ਵੱਖ-ਵੱਖ ਸਮੇਂ ਲਈ ਸਸਪੈਂਡ ਕੀਤਾ ਗਿਆ ਹੈ। ਰੱਦ ਕੀਤੇ ਜਾਣ ਵਾਲੇ ਰੂਟਾਂ ਵਿਚ ਉਹ ਰੂਟ ਸ਼ਾਮਲ ਹਨ ਜਿਨ੍ਹਾਂ ਲਈ ਵੈਸਟਜੈੱਟ ਇਕਮਾਤਰ ਨਾਨ-ਸਟਾਪ ਫਲਾਈਟ ਪ੍ਰਦਾਤਾ ਹੈ।