May 8, 2025 7:44 PM - The Canadian Press
ਓਨਟਾਰੀਓ ਵਿਚ ਪਿਛਲੇ ਇੱਕ ਹਫ਼ਤੇ ਵਿਚ ਖਸਰੇ ਦੇ 197 ਹੋਰ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਸੂਬੇ ਵਿਚ ਅਕਤੂਬਰ ਤੋਂ ਲੈ ਕੇ ਹੁਣ ਤੱਕ ਕੁੱਲ ਖਸਰੇ ਦੇ ਕੇਸਾਂ ਦੀ ਗਿਣਤੀ 1,440 ਹੋ ਗਈ ਹੈ। ਇਹ ਇੱਕ ਬਹੁਤ ਹੀ ਛੂਤ ਵਾਲੀ ਬਿਮਾਰੀ ਹੈ, ਇਸ ਦੇ ਮਾਮਲੇ ਕੈਨੇਡਾ ਦੇ ਹੋਰ ਹਿੱਸਿਆਂ ਵਿਚ ਵੀ ਫੈਲ ਰਹੇ ਹਨ।
ਪਬਲਿਕ ਹੈਲਥ ਓਨਟਾਰੀਓ ਦੀ ਖਸਰੇ ਦੀ ਰਿਪੋਰਟ ਮੁਤਾਬਕ, ਸੂਬੇ ਵਿਚ ਖਸਰੇ ਨਾਲ ਹੁਣ ਤੱਕ 101 ਮਰੀਜ਼ਾਂ ਨੂੰ ਹਸਪਤਾਲ ਵਿਚ ਦਾਖ਼ਲ ਹੋਣ ਦੀ ਲੋੜ ਪੈ ਚੁੱਕੀ ਹੈ, ਜਿਨ੍ਹਾਂ ਵਿਚ 75 ਬੱਚੇ ਸਨ ਅਤੇ 8 ਮਰੀਜ਼ ਅਜਿਹੇ ਸਨ ਜਿਨ੍ਹਾਂ ਨੂੰ ਇੰਟੈਂਸਿਵ ਕੇਅਰ ਵਿਚ ਰੱਖਿਆ ਗਿਆ। ਨੋਵਾ ਸਕੋਸ਼ੀਆ ਅਤੇ ਉੱਤਰ-ਪੱਛਮੀ ਖੇਤਰ ਨੇ ਵੀ ਇਸ ਹਫ਼ਤੇ ਦੇ ਸ਼ੁਰੂ ਵਿਚ ਖਸਰੇ ਦੇ ਮਾਮਲੇ ਰਿਪੋਰਟ ਕੀਤੇ ਹਨ, ਜੋ ਕਿ ਇਸ ਪ੍ਰਕੋਪ ਦੇ ਸ਼ੁਰੂ ਹੋਣ ਤੋਂ ਬਾਅਦ ਇਨ੍ਹਾਂ ਸੂਬਿਆਂ ਵਿਚ ਪਹਿਲੇ ਮਾਮਲੇ ਹਨ।
ਉਥੇ ਹੀ, ਐਲਬਰਟਾ ਵਿਚ ਮਾਰਚ ਦੇ ਅੱਧ ਤੋਂ ਖਸਰੇ ਦੇ ਮਰੀਜ਼ਾਂ ਦੀ ਗਿਣਤੀ 300 ਤੱਕ ਦਰਜ ਕੀਤੀ ਜਾ ਚੁੱਕੀ ਹੈ, ਜਿਨ੍ਹਾਂ ਵਿਚੋਂ 18 ਸਾਲ ਤੋਂ ਘੱਟ ਉਮਰ ਦੇ 3 ਮਰੀਜ਼ਾਂ ਨੂੰ ਗੰਭੀਰ ਦੇਖਭਾਲ ਦੀ ਲੋੜ ਪਈ।