May 8, 2025 7:38 PM - Connect Newsroom
ਸਰੀ ਦੀ ਮੇਅਰ ਬ੍ਰੈਂਡਾ ਲੌਕ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਆਪਣੇ ਮੰਤਰੀ ਮੰਡਲ ਵਿਚ ਸਰੀ ਤੋਂ ਐਮ.ਪੀ. ਨੂੰ ਜਗ੍ਹਾ ਦਿੱਤੇ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰੀ 1 ਮਿਲੀਅਨ ਆਬਾਦੀ ਤੱਕ ਪਹੁੰਚਣ ਵਾਲਾ ਬੀ. ਸੀ. ਵਿਚ ਪਹਿਲਾ ਸ਼ਹਿਰ ਬਣਨ ਵਾਲਾ ਹੈ ਅਤੇ ਇਸ ਦਾ ਬਾਰਡਰ ਵੀ ਅਮਰੀਕਾ ਨਾਲ ਹੈ ਇਸ ਲਈ ਸ਼ਹਿਰ ਦੇ ਵਿਕਾਸ ਦੀਆਂ ਜ਼ਰੂਰਤਾਂ ਨੂੰ ਦੇਖਦੇ ਹੋਏ ਸਾਡਾ ਮੰਨਣਾ ਹੈ ਕਿ ਫੈਡਰਲ ਕੈਬਨਿਟ ਵਿਚ ਸਰੀ ਦੀ ਮਜਬੂਤ ਆਵਾਜ਼ ਹੋਣੀ ਚਾਹੀਦੀ ਹੈ।
ਮੇਅਰ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਇਹ ਸਰੀ ਦੇ ਨਿਰੰਤਰ ਵਿਕਾਸ ਦਾ ਸਮਰਥਨ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਇੱਕ ਮਹੱਤਵਪੂਰਨ ਕਦਮ ਹੋਵੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਰੋਜ਼ਾਨਾ ਔਸਤਨ 28 ਨਿਵਾਸੀ ਦਾ ਵਾਧਾ ਹੋ ਰਿਹਾ ਹੈ।