May 8, 2025 7:06 PM - Connect Newsroom
ਪਾਕਿਸਤਾਨ ਵੱਲੋਂ ਵੀਰਵਾਰ ਰਾਤ ਪੰਜਾਬ ਵਿਚ ਡਰੋਨ ਅਤੇ ਮਿਜ਼ਾਈਲਾਂ ਨਾਲ ਕਈ ਹਮਲੇ ਕੀਤੇ ਗਏ ਹਨ। ਪਠਾਨਕੋਟ ਦੇ ਏਅਰਬੇਸ ਨੂੰ ਨਿਸ਼ਾਨਾ ਬਣਾਇਆ ਗਿਆ, ਜਲੰਧਰ ਵਿਚ ਡਰੋਨ ਹਮਲਾ ਹੋਇਆ। ਹਾਲਾਂਕਿ, ਭਾਰਤ ਦੇ ਏਅਰ ਡਿਫੈਂਸ ਸਿਸਟਮ ਨੇ ਉਨ੍ਹਾਂ ਨੂੰ ਅਸਮਾਨ ਵਿਚ ਹੀ ਤਬਾਹ ਕਰ ਦਿੱਤਾ।
ਹੁਣ ਤੱਕ ਹਮਲੇ ਵਿਚ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਬਠਿੰਡਾ ਵਿਚ ਵੀ ਡਰੋਨ ਦੀ ਮੂਵਮੈਂਟ ਦੇਖੀ ਗਈ ਹੈ। ਭਾਰਤੀ ਹਵਾਈ ਰੱਖਿਆ ਸਿਸਟਮ ਨੇ ਪਠਾਨਕੋਟ ਏਅਰਬੇਸ ਅਤੇ ਜੰਮੂ ਹਵਾਈ ਅੱਡੇ ਵੱਲ ਦਾਗੇ ਗਏ ਸਾਰੇ ਡਰੋਨ ਅਤੇ ਮਿਜ਼ਾਈਲਾਂ ਨੂੰ ਡੇਗ ਦਿੱਤਾ। ਹਮਲੇ ਦੌਰਾਨ ਦੋ ਪਾਕਿਸਤਾਨੀ ਐੱਫ-16 ਲੜਾਕੂ ਜਹਾਜ਼ ਵੀ ਤਬਾਹ ਹੋਣ ਦੀਆਂ ਖਬਰਾਂ ਹਨ।