May 8, 2025 6:42 PM - The Canadian Press
ਵੈਟੀਕਨ ਵਿਚ ਹੋਏ ਮਤਦਾਨ ਵਿਚ ਅਮਰੀਕਾ ਦੇ ਰੌਬਰਟ ਫਰਾਂਸਿਸ ਪ੍ਰੀਵੋਸਟ ਨੂੰ ਕੈਥੋਲਿਕ ਚਰਚ ਦੇ ਸਰਵਉੱਚ ਧਰਮਗੁਰੂ ਯਾਨੀ ਨਵੇਂ ਪੋਪ ਚੁਣਿਆ ਗਿਆ ਹੈ। ਉਹ ਪੋਪ ਫਰਾਂਸਿਸ ਦੀ ਜਗ੍ਹਾ ਲੈਣਗੇ, ਜਿਨ੍ਹਾਂ ਦਾ 21 ਅਪ੍ਰੈਲ, 2025 ਨੂੰ 88 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ ਸੀ। 69 ਸਾਲਾ ਨਵੇਂ ਪੋਪ ਪ੍ਰੀਵੋਸਟ ਮੂਲ ਰੂਪ ਵਿਚ ਸ਼ਿਕਾਗੋ ਦੇ ਰਹਿਣ ਵਾਲੇ ਹਨ।
ਉਨ੍ਹਾਂ ਆਪਣੇ ਜ਼ਿੰਦਗੀ ਦਾ ਜ਼ਿਆਦਾਤਰ ਸਮਾਂ ਪੇਰੂ ਵਿਚ ਇੱਕ ਪ੍ਰਚਾਰਕ ਵਜੋਂ ਬਿਤਾਇਆ ਹੈ ਅਤੇ 2023 ਵਿਚ ਹੀ ਕਾਰਡੀਨਲ ਬਣੇ ਸਨ। ਹੁਣ ਤੱਕ ਉਹ ਬਹੁਤ ਘੱਟ ਮੀਡੀਆ ਵਿਚ ਦਿਸੇ ਹਨ ਅਤੇ ਜਨਤਕ ਤੌਰ 'ਤੇ ਵੀ ਘੱਟ ਹੀ ਬੋਲੇ ਹਨ। ਪ੍ਰੀਵੋਸਟ ਇਤਿਹਾਸ ਵਿਚ ਪਹਿਲੇ ਅਮਰੀਕੀ ਪੋਪ ਹਨ। ਉਨ੍ਹਾਂ ਨੂੰ ਪੋਪ ਲੀਓ XIV ਨਾਲ ਜਾਣਿਆ ਜਾਵੇਗਾ।