May 8, 2025 6:03 PM - Connect Newsroom
ਬੈਂਕ ਆਫ਼ ਕੈਨੇਡਾ ਨੇ ਚਿਤਾਵਨੀ ਦਿੱਤੀ ਹੈ ਕਿ ਵਪਾਰ ਯੁੱਧ ਕੈਨੇਡਾ ਦੀ ਆਰਥਿਕਤਾ ਲਈ ਵੱਡਾ ਖ਼ਤਰਾ ਪੈਦਾ ਕਰ ਰਿਹਾ ਹੈ, ਜੋ ਕੈਨੇਡੀਅਨ ਵਿੱਤੀ ਸਥਿਰਤਾ ਲਈ ਜੋਖਮ ਵਧਾ ਸਕਦਾ ਹੈ, ਜਿਸ ਨਾਲ ਬੈਂਕਾਂ ਅਤੇ ਹੋਰ ਵਿੱਤੀ ਸੰਸਥਾਨਾਂ ਨੂੰ ਨੁਕਸਾਨ ਪਹੁੰਚੇਗਾ ਅਤੇ ਘਰ ਤੇ ਕਾਰੋਬਾਰਾਂ ਲਈ ਕਰਜ਼ ਚੁਕਾਉਣਾ ਮੁਸ਼ਕਲ ਹੋ ਸਕਦਾ ਹੈ।
ਵੀਰਵਾਰ ਨੂੰ ਜਾਰੀ ਸਾਲਾਨਾ ਵਿੱਤੀ ਸਥਿਰਤਾ ਦੀ ਰਿਪੋਰਟ ਵਿਚ ਸੈਂਟਰਲ ਬੈਂਕ ਨੇ ਕਿਹਾ ਕਿ ਜੇ ਟਰੰਪ ਵਲੋਂ ਵਪਾਰ ਯੁੱਧ ਨਾ ਹੁੰਦਾ ਤਾਂ ਕੈਨੇਡੀਅਨ ਅਰਥਵਿਵਸਥਾ ਇਸ ਸਮੇਂ ਇੱਕ ਮਜ਼ਬੂਤ ਸਥਿਤੀ ਵਿਚ ਹੁੰਦੀ ਪਰ ਹੁਣ ਇਹ ਚਿੰਤਾ ਹੈ ਕਿ ਅਮਰੀਕੀ ਵਪਾਰ ਨੀਤੀ ਦੀ ਉੱਚ ਪੱਧਰੀ ਅਨਿਸ਼ਚਿਤਤਾ ਵਿੱਤੀ ਬਾਜ਼ਾਰ ਨੂੰ ਪਟੜੀ ਤੋਂ ਉਤਾਰ ਸਕਦੀ ਹੈ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਮੱਧਮ ਤੋਂ ਲੰਮੇ ਸਮੇਂ ਤੱਕ ਚੱਲੀ ਜਾਣ ਵਾਲੀ ਵਿਸ਼ਵ ਵਪਾਰ ਯੁੱਧ ਦੇ ਗੰਭੀਰ ਆਰਥਿਕ ਨਤੀਜੇ ਹੋਣਗੇ। ਗਵਰਨਰ ਟਿਫ਼ ਮੈਕਲਮ ਨੇ ਕਿਹਾ ਕਿ ਸਾਡਾ ਵਿਸ਼ਲੇਸ਼ਣ ਸਿਰਫ ਅਨੁਮਾਨ ਨਹੀਂ ਹੈ, ਇਹ ਅਨਿਸ਼ਚਿਤਤਾ ਦਾ ਮੁਲਾਂਕਣ ਹੈ।