May 8, 2025 6:26 PM - The Canadian Press
ਬੀ. ਸੀ. ਸਰਕਾਰ ਨੇ ਵੈਨਕੂਵਰ ਵਿਚ ਫਿਲੀਪੀਨੋ ਫੈਸਟੀਵਲ ਦੌਰਾਨ ਕਾਰ ਹਮਲੇ ਵਿਚ 11 ਲੋਕਾਂ ਦੇ ਮਾਰੇ ਜਾਣ ਤੋਂ ਬਾਅਦ ਫੈਸਟੀਵਲ ਵਿਚ ਸੁਰੱਖਿਆ ਉਪਾਵਾਂ ਬਾਰੇ ਸਿਫਾਰਸ਼ਾਂ ਦੇਣ ਲਈ ਸੂਬੇ ਦੀ ਸੁਪਰੀਮ ਕੋਰਟ ਦੇ ਸਾਬਕਾ ਚੀਫ਼ ਜਸਟਿਸ ਨੂੰ ਜ਼ਿੰਮੇਵਾਰੀ ਸੌਂਪੀ ਹੈ।
ਪ੍ਰੀਮੀਅਰ ਡੇਵਿਡ ਈਬੀ ਨੇ ਕਿਹਾ ਕਿ ਜਸਟਿਸ ਕ੍ਰਿਸਟੋਫਰ ਹਿੰਕਸਨ ਰਿਵਿਊ ਪੈਨਲ ਦੀ ਅਗਵਾਈ ਕਰਨਗੇ ਅਤੇ ਉਨ੍ਹਾਂ ਵਲੋਂ 30 ਜੂਨ ਤੱਕ ਰਿਪੋਰਟ ਦਿੱਤੇ ਜਾਣ ਦੀ ਉਮੀਦ ਹੈ।
ਪ੍ਰੀਮੀਅਰ ਨੇ ਕਿਹਾ ਕਿ ਫਿਲੀਪੀਨੋ ਫੈਸਟੀਵਲ ਦੌਰਾਨ ਹੋਏ ਕਾਰ ਹਮਲੇ ਮਗਰੋਂ ਲੋਕਾਂ ਵਿਚ ਕਾਫ਼ੀ ਚਿੰਤਾ ਹੈ ਅਤੇ ਉਨ੍ਹਾਂ ਦੇ ਮਨ ਵਿਚ ਸੁਰੱਖਿਆ ਨੂੰ ਲੈ ਕੇ ਸਵਾਲ ਹਨ, ਇਸ ਲਈ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਬਕਾ ਚੀਫ਼ ਜਸਟਿਸ ਹਿੰਕਸਨ ਸੁਰੱਖਿਆ ਉਪਾਵਾਂ ਬਾਰੇ ਰਿਵਿਊ ਕਰਨ ਲਈ ਤਿਆਰ ਹੋਏ ਹਨ। ਅਟਾਰਨੀ ਜਨਰਲ ਨਿੱਕੀ ਸ਼ਰਮਾ ਨੇ ਕਿਹਾ ਕਿ ਮੈਨੂੰ ਪੂਰਾ ਯਕੀਨ ਹੈ ਕਿ ਹਿੰਕਸਨ ਦਾ ਤਜਰਬਾ ਕੰਮ ਆਵੇਗਾ।