BollywoodMay 08, 2025
Hania Aamir and Mahira Khan call India’s Operation Sindoor cowardly
ਦੱਖਣੀ ਕਸ਼ਮੀਰ ਦੇ ਪਹਿਲਗਾਮ 'ਚ 22 ਅਪ੍ਰੈਲ ਨੂੰ ਹੋਏ ਅੱਤਵਾਦੀ ਹਮਲੇ, ਜਿਸ 'ਚ 26 ਬੇਦੋਸ਼ੇ ਭਾਰਤੀਆਂ ਦੀ ਮੌਤ ਹੋ ਗਈ ਸੀ, ਦੇ ਜਵਾਬ ਵਿੱਚ ਭਾਰਤੀ ਸੁਰੱਖਿਆ ਫੋਰਸਾਂ ਨੇ 7 ਮਈ ਨੂੰ ਅਪ੍ਰੇਸ਼ਨ ਸਿੰਧੂਰ ਸ਼ੁਰੂ ਕੀਤਾ ਸੀ, ਭਾਰਤੀ ਫੌਜਾਂ ਦੀ ਇਸ ਕਾਰਵਾਈ ਕਾਰਨ ਉਸ ਵੇਲੇ ਇਕ ਵਿਵਾਦ ਛਿੜ ਗਿਆ, ਜਦੋਂ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਅਤੇ ਮਾਹਿਰਾ ਖਾਨ ਨੇ ਸੋਸ਼ਲ ਮੀਡੀਆ 'ਤੇ ਇਸ ਦੀ ਨਿੰਦਾ ਕੀਤੀ।
BollywoodMay 08, 2025
Bollywood supports Operation Sindoor
ਬੁੱਧਵਾਰ ਤੜਕਸਾਰ ਭਾਰਤ ਨੇ ਆਪਰੇਸ਼ਨ ਸਿੰਧੂਰ ਨੂੰ ਅੰਜ਼ਾਮ ਦੇ ਕੇ ਪਾਕਿਸਤਾਨ ਅਤੇ ਉਸ ਦੇ ਕਬਜ਼ੇ ਵਾਲੇ ਕਸ਼ਮੀਰ 'ਚ ਅੱਤਵਾਦੀਆਂ ਦੇ 9 ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਇਹ ਅਪਰੇਸ਼ਨ ਬੀਤੇ 22 ਅਪ੍ਰੈਲ ਨੂੰ ਜੰਮੂ ਕਸ਼ਮੀਰ ਦੇ ਪਹਿਲਗਾਮ 'ਚ 26 ਸੈਲਾਨੀਆਂ ਦਾ ਕਤਲ ਕੀਤੇ ਜਾਣ ਦਾ ਬਦਲਾ ਲੈਣ ਲਈ ਕੀਤਾ ਗਿਆ ਸੀ। ਭਾਰਤੀ ਫੌਜ ਨੇ ਸੋਸ਼ਲ ਮੀਡੀਆ 'ਤੇ ਆਪਣੀ ਕਾਰਵਾਈ ਦੀ ਪੁਸ਼ਟੀ ਕੀਤੀ ਅਤੇ ਸੰਦੇਸ਼ ਦਿੱਤਾ, ਇਨਸਾਫ ਕੀਤਾ ਗਿਆ ਹੈ 'ਜੈ ਹਿੰਦ'।
PollywoodMay 08, 2025
Punjabi lyricist Gursewak Singh Brar dies in an accident
ਪੰਜਾਬ ਦੇ ਚਰਚਿਤ ਗੀਤਕਾਰ ਅਤੇ ਜੱਟ ਸਾਹਬ ਵਰਗੇ ਗੀਤਾਂ ਲਈ ਜਾਣੇ ਜਾਂਦੇ ਗੁਰਸੇਵਕ ਸਿੰਘ ਬਰਾੜ ਦੀ ਬੀਤੇ ਦਿਨੀਂ ਪੰਜਾਬ ਦੇ ਸ਼ਹਿਰ ਕੋਟਕਪੁਰਾ ਨੇੜੇ ਇਕ ਸੜਕ ਹਾਦਸੇ 'ਚ ਮੌਤ ਹੋ ਗਈ। 47 ਸਾਲਾ ਗੀਤਕਾਰ ਨਾਲ ਹਾਦਸਾ ਉਸ ਵੇਲੇ ਰਾਤ 8.45 'ਤੇ ਵਾਪਰਿਆ ਜਦੋਂ ਉਹ ਆਪਣੇ ਜੱਦੀ ਸ਼ਹਿਰ ਮੁਕਤਸਰ ਵੱਲ ਪਰਤ ਰਿਹਾ ਸੀ। ਇਸ ਦੌਰਾਨ ਉਸ ਦਾ ਮੋਟਰਸਾਈਕਲ ਇਕ ਟਰੱਕ ਨਾਲ ਟਕਰਾਅ ਗਿਆ ਅਤੇ ਮੌਕੇ 'ਤੇ ਹੀ ਇਸ ਦੀ ਮੌਤ ਹੋ ਗਈ।
BollywoodMay 07, 2025
How was Shah Rukh Khan’s Met Gala 2025 debut
ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਨੇ ਮੈਟ ਗਾਲਾ 2025 'ਚ ਆਪਣੀ ਬੜੀ ਪ੍ਰਭਾਵਸ਼ਾਲੀ ਅੰਦਾਜ਼ ਵਾਲੀ ਸ਼ਮੂਲੀਅਤ ਕੀਤੀ। ਉਸ ਨੇ ਆਪਣੀ ਵਿਰਾਸਤੀ ਅਤੇ ਕੌਮਾਂਡਿੰਗ ਅੰਦਾਜ਼ ਵਾਲਾ ਪਹਿਰਾਵਾ ਪਹਿਨਿਆ ਹੋਇਆ ਸੀ,ਜਿਸ ਨੂੰ ਸੱਭਿਆਸਾਚੀ ਮੁਖਰਜੀ ਵਲੋਂ ਡਿਜ਼ਾਇਨ ਕੀਤਾ ਗਿਆ। ਸ਼ਾਹਰੁਖ ਖਾਨ ਨੇ ਬੜੇ ਰੋਹਬਦਾਰ ਅਤੇ ਸ਼ਾਹੀ ਢੰਗ ਨਾਲ ਸਮਾਗਮ 'ਚ ਐਂਟਰੀ ਕੀਤੀ। ਉਦਾ ਕਾਲੇ ਰੰਗ ਦਾ ਪਹਿਰਾਵਾ ਇਕ ਚਮਕਦਾਰ 'ਕੇ' ਮੈਡਲ ਨਾਲ ਬੜਾ ਸੱਜ ਰਿਹਾ ਸੀ। ਆਪਣੀ ਮੈਟ ਗਾਲਾ ਸ਼ਮੂਲੀਅਤ ਸੰਬੰਧੀ ਸਾਹਰੁਖ ਖਾਨ ਨੇ ਇੰਸਟਾਗ੍ਰਾਮ 'ਤੇ ਇਕ ਭਰਪੂਰ ਰੰਗਦਾਰ ਮੋਨੋਕਰੋਮ ਫੋਟੋ ਸਾਂਝੀ ਕੀਤੀ। ਜਿਸ ਨੇ ਉਸ ਰਾਤ ਦੇ ਕਈ ਰੰਗ ਜ਼ਾਹਰ ਕੀਤੇ। ਉਸ ਦੀ ਹਰ ਇਕ ਤਸਵੀਰ ਇਸ ਦੀ ਰੋਹਬਦਾਰ ਹਾਜ਼ਰੀ ਨੂੰ ਦਰਸਾਉਂਦੀ ਲੱਗ ਰਹੀ ਸੀ। ਉਸ ਨੇ ਇੰਸਟਾਗ੍ਰਾਮ 'ਤੇ ਲਿਖਿਆ ਮੈਟ ਗਾਲਾ 'ਚ ਮੇਰੀ ਜਾਣ ਪਛਾਣ ਕਰਵਾਉਣ ਲਈ ਸੱਭਿਆਸਾਚੀ ਅਤੇ ਉਨ੍ਹਾਂ ਦੀ ਪੂਰੀ ਟੀਮ ਦਾ ਧੰਨਵਾਦ। ਤੁਸੀਂ ਸਾਰਿਆਂ ਨੇ ,'ਕੇ',ਵਰਗਾ ਮਹਿਸੂਸ ਕਰਵਾ ਦਿੱਤਾ। ਘਰ ਤੋਂ ਹਜ਼ਾਰਾਂ ਮੀਲ ਹੋਣ ਦੇ ਬਾਵਜੂਦ ਖਾਨ ਦਾ ਗਲੋਬਲ ਸਟਾਰਡਮ ਬੇਮਿਸਾਲ ਸੀ। ਉਸ ਦੇ ਹੋਟਲ ਦੇ ਬਾਹਰ ਪ੍ਰਸ਼ੰਸਕਾਂ ਦੀ ਭੀੜ ਜੁੜ ਗਈ ਅਤੇ ਨਿਊਯਾਰਕ ਦੀਆਂ ਫੁੱਟਪਾਥਾਂ ਨੂੰ ਬਾਲੀਵੁੱਡ ਪ੍ਰੀਮੀਅਰ ਵਰਗਾ ਰੰਗ ਦੇ ਦਿੱਤਾ।
PollywoodMay 07, 2025
Diljit brings ‘Royal’ culture at Met Gala 2025 & met Shakira too
ਗਾਇਕੀ ਅਤੇ ਅਦਾਕਾਰੀ ਦੇ ਖੇਤਰ 'ਚ ਕੌਮਾਂਤਰੀ ਸਖਸ਼ੀਅਤ ਦਿਲਜੀਤ ਦੋਸਾਂਝ ਨੇ ਮੈਟ ਗਾਲਾ 2025 ਦੇ ਮੌਕੇ 'ਤੇ ਇਕ ਵੱਖਰੇ ਅੰਦਾਜ਼ ਨਾਲ ਐਂਟਰੀ ਕੀਤੀ ਅਤੇ ਪੁਰਾਤਨ ਵਿਰਸੇ ਅਤੇ ਸਭਿਆਚਾਰ ਦੇ ਵੱਖ-ਵੱਖ ਸੂਤਰਾਂ ਨੂੰ ਇਕ ਰੰਗ 'ਚ ਬੰਨ੍ਹ ਦਿੱਤਾ। ਦੋਸਾਂਝ ਨੇ ਇਸ ਮੌਕੇ 'ਤੇ ਮਹਾਰਾਜ਼ਿਆਂ ਵਰਗੀ ਪੋਸ਼ਾਕ ਪਹਿਨੀ ਸੀ ਅਤੇ ਉਸੇ ਤਰ੍ਹਾਂ ਸਿਰ 'ਤੇ ਦਸਤਾਰ ਸਜਾਈ ਸੀ।ਜਿਸ ਤਰ੍ਰਾਂ ਕਿਸੇ ਵੇਲੇ ਮਹਾਰਾਜਾ ਭੁਪਿੰਦਰ ਸਿੰਘ ਸਜਾਉਂਦੇ ਹੁੰਦੇ ਸਨ। ਦਿਲਜੀਤ ਇਸ ਸਮਾਗਮ 'ਚ ਸਿਰਫ ਕਲਾਕਾਰ ਵਜੋਂ ਨਹੀਂ ਪਹੁੰਚਿਆ ਸਗੋਂ ਉਸ ਨੇ ਆਪਣੀਆਂ ਜੜ੍ਹਾਂ ਅਤੇ ਵਿਰਸੇ ਦੀ ਪ੍ਰਤੀਨਿਧਤਾ ਕੀਤੀ।