CanadaJun 05, 2024
Trudeau travelling to Normandy to mark 80th anniversary of D-Day
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ 80ਵੀਂ ਵਰ੍ਹੇਗੰਢ ਦੇ ਮੌਕੇ ਫਰਾਂਸ ਦੇ ਨੌਰਮੈਂਡੀ ਜਾ ਰਹੇ ਹਨ। ਡੀ-ਡੇਅ ਦੂਜੇ ਵਿਸ਼ਵ ਯੁੱਧ ਦੇ ਸਭ ਤੋਂ ਵੱਡੇ ਅਤੇ ਇਤਿਹਾਸਕ ਫੌਜੀ ਓਪਰੇਸ਼ਨਸ ਵਿਚੋਂ ਇੱਕ ਸੀ, ਜਿਸ ਨੇ ਦੂਜੇ ਵਿਸ਼ਵ ਯੁੱਧ ਦੇ ਖਾਤਮੇ ਦੀ ਨੀਂਹ ਰੱਖੀ। 6 ਜੂਨ, 1944 ਨੂੰ ਅਮਰੀਕਾ, ਬ੍ਰਿਟੇਨ, ਕੈਨੇਡਾ, ਫਰੀ ਫੈਂਚ ਫੋਰਸਿਜ਼ ਦੇ ਲਗਭਗ 160,000 ਸੈਨਿਕ ਉੱਤਰੀ ਫਰਾਂਸ ਦੇ ਨੌਰਮੈਂਡੀ ਸ਼ਹਿਰ ਦੇ ਇਲਾਕੇ ਵਿਚ ਸਮੁੰਦਰ ਦੇ ਰਸਤੇ ਦਾਖ਼ਲ ਹੋਏ। ਇਹ ਇਲਾਕਾ ਨਾਜ਼ੀ ਫੌਜਾਂ ਦੇ ਕਬਜ਼ੇ ਵਿਚ ਸੀ। ਉਸ ਦਿਨ ਮਿੱਤਰ ਦੇਸ਼ਾਂ ਦੇ 4,414 ਸੈਨਿਕ ਮਾਰੇ ਗਏ, ਜਿਨ੍ਹਾਂ ਵਿਚ 381 ਕੈਨੇਡੀਅਨ ਸਨ।
IndiaJun 04, 2024
Harsimrat Kaur Badal wins from Bathinda seat, became MP for the fourth consecutive time
ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਸਿਮਰਤ ਕੌਰ ਬਾਦਲ ਜਿੱਤ ਗਏ ਹਨ। ਉਨ੍ਹਾਂ ਨੇ ਬਠਿੰਡਾ ਤੋਂ ਚੌਥੀ ਵਾਰ ਸਾਂਸਦ ਬਣੇ ਹਨ। ‘ਆਪ’ ਦੇ ਗੁਰਮੀਤ ਦੂਜੇ ਸਥਾਨ ਉਤੇ ਰਹੇ ਹਨ। ਹਰਸਿਮਰਤ ਕੌਰ ਬਾਦਲ ਨੇ 45494 ਵੋਟਾਂ ਦੀ ਲੀਡ ਹਾਸਲ ਕੀਤੀ ਹੈ।
IndiaJun 04, 2024
Charanjit Channi's victory in Jalandhar is certain, the number of votes is over 3 lakh
ਪੰਜਾਬ ਵਿਚ 13 ਲੋਕ ਸਭਾ ਸੀਟਾਂ ’ਤੇ 1 ਜੂਨ ਨੂੰ ਹੋਈਆਂ ਚੋਣਾਂ ਦੇ ਨਤੀਜੇ ਅੱਜ ਐਲਾਨੇ ਜਾ ਰਹੇ ਹਨ। ਇਸ ਦੀ ਗਿਣਤੀ ਸਵੇਰੇ 8 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ। ਸ਼ੁਰੂਆਤੀ ਰੁਝਾਨਾਂ ਵਿਚ ਜਲੰਧਰ ਤੋਂ ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਅੱਗੇ ਚੱਲ ਰਹੇ ਹਨ।
IndiaJun 04, 2024
Bhagwant Mann's 13-0 claim turned out to be a blow? Congress is making a bet
ਲੋਕ ਸਭਾ ਚੋਣਾਂ ਲਈ ਪਈਆਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਸ਼ੁਰੂਆਤੀ ਰੁਝਾਨਾਂ ਵਿਚ ਐਨਡੀਏ ਅੱਗੇ ਚੱਲ ਰਿਹਾ ਹੈ। ਇਸ ਤੋਂ ਇਲਾਵਾ ਇੰਡੀਆ ਗੱਠਜੋੜ ਵੀ ਤਕੜੀ ਟੱਕਰ ਦੇ ਰਿਹਾ ਹੈ। ਪੰਜਾਬ ਦੀ ਗੱਲ ਕਰੀਏ ਤਾਂ ਇਥੇ ਕਾਂਗਰਸ ਨੂੰ ਸ਼ੁਰੂਆਤੀ ਰੁਝਾਨਾਂ ਵਿਚ ਚੋਖਾ ਹੁੰਗਾਰਾ ਮਿਲ ਰਿਹਾ ਹੈ।
CanadaJun 03, 2024
Trudeau pitches strong ties to Mexico's new leader Claudia Sheinbaum amid U.S. tumult
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੈਕਸੀਕੋ ਦੀ ਨਵੀਂ ਚੁਣੀ ਗਈ ਰਾਸ਼ਟਰਪਤੀ ਕਲਾਉਡੀਆ ਸ਼ੀਨਬੌਮ ਨੂੰ ਇਤਿਹਾਸਕ ਜਿੱਤ ਲਈ ਵਧਾਈ ਦਿੱਤੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੈਨੇਡਾ ਅਤੇ ਮੈਕਸੀਕੋ ਦੇ ਮਜਬੂਤ ਸਬੰਧਾਂ ਦੇ ਚੱਲਦੇ ਮੁਫਤ ਵਪਾਰ ਸਮਝੌਤੇ ਨੇ ਵਿਸ਼ਵ ਵਿਚ ਨਵਾਂ ਮੁਕਾਮ ਹਾਸਲ ਕੀਤਾ ਅਤੇ ਉਹ ਇਸੇ ਤਰ੍ਹਾਂ ਦੇ ਸਬੰਧਾਂ ਨੂੰ ਹੋਰ ਮਜਬੂਤੀ ਮਿਲਣ ਦੀ ਆਸ਼ਾ ਕਰਦੇ ਹਨ।
IndiaJun 01, 2024
Exit Poll: NDA To Get Over 350 Seats, INDIA Bloc 125-150
ਜ਼ਿਆਦਾਤਰ ਐਗਜ਼ਿਟ ਪੋਲ ਨੇ 350 ਤੋਂ ਵੱਧ ਸੀਟਾਂ ਦੀ ਜਿੱਤ ਨਾਲ ਐੱਨ. ਡੀ. ਏ. ਦੀ ਵਾਪਸੀ ਦੀ ਸੰਭਾਵਨਾ ਜਤਾਈ ਹੈ।
IndiaJun 01, 2024
Lok Sabha Elections: 55.20 percent voting in Punjab till 5 pm
ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਤੇ ਸ਼ਾਮ 5 ਵਜੇ ਤੱਕ 55.20 ਫੀਸਦੀ ਵੋਟਿੰਗ ਹੋਈ।
IndiaJun 01, 2024
Punjab records 46 per cent voting till 3 pm
ਪੰਜਾਬ ਦੀਆਂ 13 ਸੀਟਾਂ 'ਤੇ ਦੁਪਹਿਰ 3 ਵਜੇ ਤੱਕ 46 ਫੀਸਦੀ ਵੋਟਿੰਗ ਹੋਈ ਹੈ। ਇਨ੍ਹਾਂ 'ਚੋਂ ਗੁਰਦਾਸਪੁਰ 'ਚ 49.10 ਫੀਸਦੀ ਸਭ ਤੋਂ ਵੱਧ ਵੋਟਿੰਗ ਹੋਈ। ਇਸ ਦੇ ਨਾਲ ਹੀ ਅੰਮ੍ਰਿਤਸਰ 'ਚ 41.74 ਫ਼ੀਸਦੀ, ਆਨੰਦਪੁਰ ਸਾਹਿਬ 'ਚ 47.14 ਫੀਸਦੀ, ਬਠਿੰਡਾ 'ਚ 48.95 ਫੀਸਦੀ, ਫਰੀਦਕੋਟ 'ਚ 45.16 ਫੀਸਦੀ, ਫਤਹਿਗੜ੍ਹ ਸਾਹਿਬ 'ਚ 45.55 ਫੀਸਦੀ, ਫਿਰੋਜ਼ਪੁਰ 'ਚ 48.55 ਫੀਸਦੀ, ਗੁਰਦਾਸਪੁਰ 'ਚ 49.10 ਫੀਸਦੀ, ਹੁਸ਼ਿਆਰਪੁਰ 'ਚ 44.65 ਫੀਸਦੀ, ਜਲੰਧਰ 'ਚ 45.66 ਫੀਸਦੀ, ਖਡੂਰ ਸਾਹਿਬ 'ਚ 46.54 ਫੀਸਦੀ, ਲੁਧਿਆਣਾ 'ਚ 43.82 ਫੀਸਦੀ, ਪਟਿਆਲਾ 'ਚ 48.93 ਫੀਸਦੀ ਅਤੇ ਸੰਗਰੂਰ 'ਚ 46.84 ਫੀਸਦੀ ਵੋਟਿੰਗ ਹੋਈ ਹੈ। ਫਿਰੋਜ਼ਪੁਰ ਵਿਚ ਫੌਜੀਆਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਹਨ। ਅਜੇ ਤੱਕ ਅੰਮ੍ਰਿਤਸਰ ’ਚ ਹੋਰ ਸ਼ਹਿਰਾਂ ਨਾਲੋਂ ਕਾਫੀ ਘੱਟ ਵੋਟਿੰਗ ਹੋਈ ਹੈ।
IndiaJun 01, 2024
Lok Sabha elections in 7 states and one UT, 26 % voter turnout till 11 am
ਲੋਕ ਸਭਾ ਚੋਣਾਂ-2024 ਦੇ ਸੱਤਵੇਂ ਅਤੇ ਆਖਰੀ ਪੜਾਅ 'ਚ ਅੱਜ 7 ਸੂਬਿਆਂ ਅਤੇ 1 ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ 57 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। ਚੋਣ ਕਮਿਸ਼ਨ ਮੁਤਾਬਕ ਸਵੇਰੇ 11 ਵਜੇ ਤੱਕ 26.30 ਫੀਸਦੀ ਵੋਟਿੰਗ ਹੋ ਚੁੱਕੀ ਹੈ। ਸਭ ਤੋਂ ਵੱਧ ਵੋਟਿੰਗ ਹਿਮਾਚਲ ਪ੍ਰਦੇਸ਼ ਵਿਚ ਹੋਈ ਹੈ ਜਿੱਥੇ ਹੁਣ ਤੱਕ 31.92 ਫੀਸਦੀ ਵੋਟਰ ਵੋਟ ਪਾ ਚੁੱਕੇ ਹਨ ਅਤੇ ਸਭ ਤੋਂ ਘੱਟ ਓਡ਼ੀਸ਼ਾ ਵਿਚ ਹੋਈ ਹੈ, ਜਿੱਥੇ ਸਿਰਫ 22.64 ਫੀਸਦੀ ਵੋਟਿੰਗ ਹੋਈ ਹੈ।