CanadaJan 07, 2025
Canada Post returns to full service for domestic parcels; letters still delayed
ਕੈਨੇਡਾ ਪੋਸਟ ਦੀ ਘਰੇਲੂ ਪਾਰਸਲ ਸਰਵਿਸ ਪੂਰੀ ਤਰ੍ਹਾਂ ਬਹਾਲ ਹੋ ਗਈ ਹੈ, ਨਾਲ ਹੀ ਸਮੇਂ ਸਿਰ ਸੇਵਾ ਦੀ ਗਾਰੰਟੀ ਵੀ ਸ਼ੁਰੂ ਕਰ ਦਿੱਤੀ ਗਈ ਹੈ। ਹਾਲਾਂਕਿ, ਡਿਪਾਰਟਮੈਂਟ ਦਾ ਕਹਿਣਾ ਹੈ ਕਿ ਕੈਨੇਡੀਅਨਾਂ ਨੂੰ ਅਜੇ ਵੀ ਚਿੱਠੀਆਂ, ਬਿੱਲ ਅਤੇ ਸਟੇਟਮੈਂਟਾਂ ਲਈ ਡਿਲਿਵਰੀ ਵਿਚ ਦੇਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸੇ ਤਰ੍ਹਾਂ ਅੰਤਰਰਾਸ਼ਟਰੀ ਵਸਤੂਆਂ ਦੀ ਡਿਲਿਵਰੀ ਪ੍ਰਾਪਤ ਕਰਨ ਲਈ ਵੀ ਉਡੀਕ ਕਰਨੀ ਹੋਵੇਗੀ।
CanadaJan 07, 2025
Biden praises Trudeau as friend, defender of freedom following resignation news
ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਤਾਰੀਫ਼ ਕੀਤੀ ਹੈ। ਬਾਈਡੇਨ ਨੇ ਇੱਕ ਬਿਆਨ ਵਿਚ ਕਿਹਾ ਕਿ ਅਮਰੀਕਾ-ਕੈਨੇਡਾ ਦੇ ਰਿਸ਼ਤੇ ਟਰੂਡੋ ਦੀ ਵਜ੍ਹਾ ਨਾਲ ਹੀ ਮਜਬੂਤ ਹੋਏ ਹਨ। ਅਮਰੀਕਾ ਅਤੇ ਕੈਨੇਡਾ ਉਨ੍ਹਾਂ ਕਾਰਨ ਹੀ ਸੇਫ ਹਨ ਅਤੇ ਉਨ੍ਹਾਂ ਦੇ ਕਾਰਨ ਹੀ ਦੁਨੀਆ ਬਿਹਤਰ ਹੋਈ ਹੈ।
CanadaJan 07, 2025
Ontario launches border-strengthening operation as Trump tariff threat looms
ਓਨਟਾਰੀਓ ਸਰਕਾਰ ਨੇ ਅਮਰੀਕਾ ਬਾਰਡਰ ’ਤੇ ਗੈਰ-ਕਾਨੂੰਨੀ ਕਰਾਸਿੰਗ ਅਤੇ ਨਸ਼ਾ ਤੇ ਗੰਨ ਤਸਕਰੀ ’ਤੇ ਸ਼ਿਕੰਜਾ ਕੱਸਣ ਲਈ ਨਵਾਂ ਓਪਰੇਸ਼ਨ ਲੌਂਚ ਕੀਤਾ ਹੈ। ਇੱਕ ਨਿਊਜ਼ ਰੀਲੀਜ਼ ਵਿਚ ਪ੍ਰੀਮੀਅਰ ਡੱਗ ਫੋਰਡ ਨੇ ਕਿਹਾ ਕਿ ਓਪਰੇਸ਼ਨ ਰੋਕਥਾਮ-ਗੈਰ-ਕਾਨੂੰਨੀ ਸਰਹੱਦੀ ਲਾਂਘਿਆਂ ਅਤੇ ਗੈਰ-ਕਾਨੂੰਨੀ ਬੰਦੂਕਾਂ ਤੇ ਨਸ਼ੇ ’ਤੇ ਨਕੇਲ ਕੱਸੇਗਾ।
CanadaJan 07, 2025
Liberal party begins process to succeed Trudeau as candidates weigh their options
ਕੈਨੇਡਾ ਦੀ ਸੈਂਟਰਲ ਬੈਂਕ ਦੇ ਸਾਬਕਾ ਗਵਰਨਰ ਅਤੇ ਲਿਬਰਲ ਪਾਰਟੀ ਦੀ ਆਰਥਿਕ ਟਾਸਕ ਫੋਰਸ ਦੇ ਮੁਖੀ ਮਾਰਕ ਕਾਰਨੇ ਟਰੂਡੋ ਦੀ ਜਗ੍ਹਾ ਲੈਣ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਬਣਨ ਦੀ ਦੌੜ ਵਿਚ ਸ਼ਾਮਲ ਹੋਣ ਦਾ ਵਿਚਾਰ ਕਰ ਰਹੇ ਹਨ।
CanadaJan 06, 2025
Liberals have disappointed people; they do not deserve another chance: Jagmeet Singh
ਕੈਨੇਡਾ ਵਿਚ ਸੰਸਦ ਦੀ ਕਾਰਵਾਈ ਵਾਪਸ ਪਰਤਣ ਤੋਂ ਬਾਅਦ ਸਪਰਿੰਗ ਵਿਚ ਇਲੈਕਸ਼ਨ ਹੋਣ ਦੀ ਪੂਰੀ ਸੰਭਾਵਨਾ ਹੈ। ਐਨਡੀਪੀ ਲੀਡਰ ਜਗਮੀਤ ਸਿੰਘ ਨੇ ਅੱਜ ਘੋਸ਼ਣਾ ਕੀਤੀ ਹੈ ਕਿ ਸੰਸਦ ਦੀ ਸੀਟਿੰਗ ਜਿਵੇਂ ਹੀ ਵਾਪਸ ਸ਼ੁਰੂ ਹੋਵੇਗੀ ਉਨ੍ਹਾਂ ਦੀ ਪਾਰਟੀ ਸਰਕਾਰ ਨੂੰ ਡੇਗਣ ਲਈ ਵੋਟ ਕਰੇਗੀ।
CanadaJan 06, 2025
Premier David Eby Reacts to Prime Minister Justin Trudeau's Resignation
ਪ੍ਰੀਮੀਅਰ ਡੇਵਿਡ ਈਬੀ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਅਸਤੀਫੇ ’ਤੇ ਪ੍ਰਤੀਕਰਮ ਦਿੰਦਿਆਂ ਉਨ੍ਹਾਂ ਦੇ ਕੰਮਾਂ ਦਾ ਧੰਨਵਾਦ ਕੀਤਾ ਹੈ। ਈਬੀ ਨੇ ਕਿਹਾ ਕਿ ਪਰਿਵਾਰਾਂ ਲਈ ਬਾਲ ਸੰਭਾਲ ਦਾ ਖ਼ਰਚ ਘੱਟ ਕਰਨ ਸਮੇਤ ਅਸੀਂ ਕਈ ਮਹੱਤਵਪੂਰਨ ਮੁੱਦਿਆਂ ’ਤੇ ਮਿਲ ਕੇ ਕੰਮ ਕੀਤਾ। ਅੱਜ ਸਾਨੂੰ ਕੈਨੇਡੀਅਨ ਕਾਮਿਆਂ ਅਤੇ ਕਾਰੋਬਾਰਾਂ ਨੂੰ ਅਮਰੀਕਨ ਟੈਰਿਫ ਤੋਂ ਬਚਾਉਣ ਲਈ ਇਕਜੁੱਟ ਹੋਣ ਦੀ ਜ਼ਰੂਰਤ ਹੈ।
CanadaJan 06, 2025
Trudeau's Resignation Won't Change Anything: Pierre Poilievre
ਕੈਨੇਡਾ ਦੀ ਮੁੱਖ ਵਿਰੋਧੀ ਧਿਰ ਦੇ ਲੀਡਰ ਪੀਅਰ ਪੌਲੀਐਵ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਲਿਬਰਲ ਪਾਰਟੀ ’ਤੇ ਹਮਲਾ ਬੋਲਿਆ ਹੈ। ਪੌਲੀਐਵ ਨੇ ਇੱਕ ਵੀਡੀਓ ਜਾਰੀ ਕਰ ਕਿਹਾ ਕਿ ਟਰੂਡੋ ਦੇ ਅਸਤੀਫੇ ਨਾਲ ਕੁਝ ਵੀ ਬਦਲਣ ਵਾਲਾ ਨਹੀਂ ਕਿਉਂਕਿ ਲਿਬਰਲ ਦੇ ਹਰ ਐਮਪੀ ਅਤੇ ਲਿਡਰਸ਼ਿਪ ਦੇ ਸੰਭਾਵੀ ਦਾਅਵੇਦਾਰ ਨੇ 9 ਸਾਲਾਂ ਤੱਕ ਟਰੂਡੋ ਵਲੋਂ ਕੀਤੇ ਗਏ ਹਰ ਕੰਮ ਦਾ ਸਮਰਥਨ ਕੀਤਾ ਹੈ ਅਤੇ ਹੁਣ ਟਰੂਡੋ ਦੀ ਤਰ੍ਹਾਂ ਅਗਲੇ 4 ਸਾਲਾਂ ਤੱਕ ਕੈਨੇਡੀਅਨਾਂ ਨੂੰ ਲੁੱਟਣ ਲਈ ਇੱਕ ਹੋਰ ਲਿਬਰਲ ਚਿਹਰੇ ਨੂੰ ਲਿਆ ਕੇ ਵੋਟਰਾਂ ਨੂੰ ਧੋਖਾ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ।
CanadaJan 06, 2025
Trudeau Announces Resignation as Party Leader and Prime Minister
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪਾਰਟੀ ਲੀਡਰ ਅਤੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਦੀ ਘੋਸ਼ਣਾ ਕਰ ਦਿੱਤੀ ਹੈ। ਟਰੂਡੋ ਨੇ ਕਿਹਾ ਕਿ ਉਹ ਨਵੇਂ ਲੀਡਰ ਦੀ ਚੋਣ ਤੱਕ ਅਹੁਦੇ ’ਤੇ ਬਣੇ ਰਹਿਣਗੇ ਅਤੇ ਸੰਸਦ ਦੀ ਕਾਰਵਾਈ 24 ਮਾਰਚ ਤੱਕ ਸਸਪੈਂਡ ਰਹੇਗੀ।
CanadaJan 06, 2025
Surrey Police arrest driver after failing to stop at B.C. border crossing
ਸਰੀ ਵਿਚ ਬੀਤੇ ਕੱਲ੍ਹ ਪੈਸੀਫਿਕ ਹਾਈਵੇ ਬਾਰਡਰ ਕਰਾਸਿੰਗ ਤੋਂ ਇੱਕ ਸ਼ਖ਼ਸ ਚੋਰੀ ਦੀ ਗੱਡੀ ਨਾਲ ਦਾਖ਼ਲ ਹੋ ਗਿਆ, ਜਿਸ ਨੇ ਪੁਲਿਸ ਨੂੰ ਭਾਜੜਾਂ ਪਾ ਦਿੱਤੀਆਂ। ਸਰੀ ਪੁਲਿਸ ਪੁਲਿਸ ਮੁਤਾਬਕ,ਪਿਕਅੱਪ ਟਰੱਕ ’ਤੇ ਵਾਸ਼ਿੰਗਟਨ ਸਟੇਟ ਦੀ ਲਾਇਸੰਸ ਪਲੇਟ ਲੱਗੀ ਹੋਈ ਸੀ।