WorldDec 16, 2024
Storm Chido Wreaks Havoc in Mayotte, France, Killing 1,000
ਫਰਾਂਸ ਦੇ ਮੇਓਟ ਵਿਚ ਤੂਫਾਨ ਚਿਡੋ ਨੇ ਭਾਰੀ ਤਬਾਹੀ ਮਚਾਈ ਹੈ। ਰਿਪੋਰਟਸ ਮੁਤਾਬਕ, ਇਸ ਚੱਕਰਵਾਤ ਦੌਰਾਨ 225 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਹਵਾਵਾਂ ਚੱਲੀਆਂ, ਜਿਸ ਦੀ ਵਜ੍ਹਾ ਨਾਲ ਦਰਜਨਾਂ ਬਸਤੀਆਂ ਪੂਰੀ ਤਰ੍ਹਾਂ ਬਰਬਾਦ ਹੋ ਗਈਆਂ। ਇਸ ਨੂੰ ਮੇਓਟ ਵਿਚ ਪਿਛਲੇ 100 ਸਾਲਾਂ ਦਾ ਸਭ ਤੋਂ ਵੱਡਾ ਤੂਫਾਨ ਦੱਸਿਆ ਜਾ ਰਿਹਾ ਹੈ, ਅਜਿਹਾ ਖਦਸ਼ਾ ਹੈ ਕਿ ਘੱਟੋ-ਘੱਟ 1,000 ਲੋਕ ਮਾਰੇ ਗਏ ਹਨ। ਹਾਲਾਂਕਿ ਇਸ ਦੀ ਅਧਿਕਾਰਤ ਪੁਸ਼ਟੀ ਹੋਣੀ ਬਾਕੀ ਹੈ।
WorldDec 16, 2024
Death toll in Gaza Strip from Israel-Hamas war tops 45,000
ਇਜ਼ਰਾਈਲ ਅਤੇ ਹਮਾਸ ਵਿਚਾਲੇ ਪਿਛਲੇ 14 ਮਹੀਨਿਆਂ ਤੋਂ ਚੱਲ ਰਹੀ ਜੰਗ ਕਾਰਨ ਗਾਜ਼ਾ ਪੱਟੀ ‘ਚ ਜਾਨ ਗੁਆਉਣ ਵਾਲਿਆਂ ਦੀ ਗਿਣਤੀ 45,000 ਨੂੰ ਪਾਰ ਕਰ ਗਈ ਹੈ। ਗਾਜ਼ਾ ਪੱਟੀ ਦੇ ਸਿਹਤ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਗਾਜ਼ਾ ਦੇ ਸਿਹਤ ਮੰਤਰਾਲੇ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਵਿਚ ਆਮ ਨਾਗਰਿਕਾਂ ਅਤੇ ਲੜਾਕਿਆਂ ਦੀ ਵੱਖ-ਵੱਖ ਜਾਣਕਾਰੀ ਨਹੀਂ ਦਿੱਤੀ ਗਈ ਹੈ।
WorldDec 13, 2024
Israeli Army Ready to Attack Iran's Nuclear Sites
ਇਜ਼ਰਾਇਲੀ ਫੌਜ ਈਰਾਨ ਦੇ ਪ੍ਰਮਾਣੂ ਟਿਕਾਣਿਆਂ ’ਤੇ ਹਮਲਾ ਕਰਨ ਦੀ ਫਿਰਾਕ ਵਿਚ ਹੈ। ਫੌਜ ਦਾ ਮੰਨਣਾ ਹੈ ਕਿ ਲੇਬਨਾਨ ਵਿਚ ਹਿਜ਼ਬੁੱਲਾ ਦੇ ਕਮਜ਼ੋਰ ਹੋਣ ਅਤੇ ਸੀਰੀਆ ਵਿਚ ਅਸਦ ਸਰਕਾਰ ਦੇ ਪਤਣ ਤੋਂ ਬਾਅਦ ਈਰਾਨ ਅਲੱਗ-ਥਲੱਗ ਹੋ ਗਿਆ ਹੈ, ਅਜਿਹੀ ਸਥਿਤੀ ਵਿਚ ਉਹ ਆਪਣੇ ਪ੍ਰਮਾਣੂ ਪ੍ਰੋਗਰਾਮ ਨੂੰ ਅੱਗੇ ਵਧਾ ਸਕਦਾ ਹੈ, ਨਾਲ ਹੀ ਪ੍ਰਮਾਣੂ ਬੰਬ ਵੀ ਬਣਾ ਸਕਦਾ ਹੈ।
WorldDec 13, 2024
Russia launches a massive aerial attack against Ukraine with dozens of cruise missiles and drones
ਰੂਸ ਨੇ ਸ਼ੁੱਕਰਵਾਰ ਨੂੰ ਯੂਕਰੇਨ ਵਿਚ ਵੱਡਾ ਹਵਾਈ ਹਮਲਾ ਕੀਤਾ, ਇਸ ਵਿਚ 93 ਮਿਜ਼ਾਇਲਾਂ ਅਤੇ ਲਗਭਗ 200 ਡਰੋਨ ਸ਼ਾਮਲ ਸਨ।
WorldDec 12, 2024
Israeli Army Destroys 70–80% of Strategic Positions of the Syrian Army
ਇਜ਼ਰਾਇਲੀ ਫੌਜ ਨੇ ਸੀਰੀਆ ਦੀ ਰਾਜਧਾਨੀ ਦਮਿਸ਼ਕ ਅਤੇ ਲਤਾਕੀਆ ਵਿਚਕਾਰ ਸੀਰੀਆਈ ਫੌਜ ਦੇ 70 ਤੋਂ 80 ਫੀਸਦੀ ਰਣਨੀਤਕ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਹੈ। ਫੌਜ ਨੇ ਕਿਹਾ ਕਿ ਉਸ ਦੀ ਹਵਾਈ ਸੈਨਾ ਅਤੇ ਜਲ ਸੈਨਾ ਨੇ ਮਿਲ ਕੇ ਸ਼ਨੀਵਾਰ ਰਾਤ ਤੋਂ ਹੁਣ ਤੱਕ ਸੀਰੀਆ ਵਿਚ 350 ਤੋਂ ਵੱਧ ਹਮਲੇ ਕੀਤੇ ਹਨ।
CanadaDec 12, 2024
President Donald Trump Named Time Magazine's Person of the Year
ਅਮਰੀਕਾ ਦੇ ਆਗਾਮੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਟਾਈਮ ਮੈਗਜ਼ੀਨ ਨੇ ਪਰਸਨ ਆਫ ਦਿ ਈਅਰ ਚੁਣਿਆ ਹੈ। ਸਾਲ 2016 ਤੋਂ ਬਾਅਦ ਇਹ ਉਨਾਂ ਲਈ ਅਜਿਹਾ ਦੂਜਾ ਮੌਕਾ ਹੈ। ਪਿਛਲੇ ਸਾਲ ਇਹ ਟਾਈਟਲ ਪੌਪ ਸਿੰਗਰ ਟੇਲਰ ਸਵਿਫਟ ਨੂੰ ਦਿੱਤਾ ਗਿਆ ਸੀ।
WorldDec 12, 2024
Biden commutes roughly 1,500 sentences and pardons 39 people in biggest single-day act of clemency
ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਅਹੁਦਾ ਛੱਡਣ ਤੋਂ ਪਹਿਲਾਂ ਇੱਕ ਦਿਨ ਵਿਚ ਸਭ ਤੋਂ ਵੱਡੀ ਸਜ਼ਾ ਮਾਫੀ ਕੀਤੀ ਹੈ। ਬਾਈਡਨ ਨੇ ਕੋਰੋਨਾ ਵਾਇਰਸ ਦੌਰਾਨ ਜੇਲ੍ਹ ਤੋਂ ਛੱਡੇ ਗਏ ਅਤੇ ਘਰਾਂ ਵਿਚ ਨਜ਼ਰਬੰਦ ਰੱਖੇ ਗਏ ਕਰੀਬ 1,500 ਲੋਕਾਂ ਅਤੇ ਗੈਰ ਹਿੰਸਕ ਅਪਰਾਧਾਂ ਲਈ ਦੋਸ਼ੀ ਠਹਿਰਾਏ ਗਏ 39 ਅਮਰੀਕੀਆਂ ਦੀ ਸਜ਼ਾ ਨੂੰ ਮਾਫ਼ ਕਰ ਦਿੱਤਾ ਹੈ, ਇਹ ਅਮਰੀਕਾ ਦੇ ਆਧੁਨਿਕ ਇਤਿਹਾਸ ਵਿਚ ਇੱਕ ਦਿਨ ਵਿਚ ਸਭ ਤੋਂ ਵੱਡੀ ਸਜ਼ਾ ਮਾਫ਼ੀ ਹੈ।
WorldDec 11, 2024
Israeli strike on northern Gaza kills 19, Palestinian medics say
ਉੱਤਰੀ ਗਾਜ਼ਾ ਪੱਟੀ ਵਿੱਚ ਇੱਕ ਘਰ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਇਜ਼ਰਾਈਲੀ ਹਮਲੇ ਵਿੱਚ ਘੱਟੋ-ਘੱਟ 19 ਲੋਕ ਮਾਰੇ ਗਏ ਹਨ। ਬੇਘਰ ਹੋਏ ਲੋਕਾਂ ਨੇ ਇਸ ਘਰ ਵਿੱਚ ਸ਼ਰਨ ਲਈ ਸੀ। ਫਲਸਤੀਨੀ ਮੈਡੀਕਲ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
WorldDec 10, 2024
Donald Trump Nominates Harmeet Kaur Dhillon as Assistant Attorney General
ਅਮਰੀਕਾ ਦੇ ਆਗਾਮੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਚੰਡੀਗੜ੍ਹ ਦੀ ਜਨਮੀ ਪੰਜਾਬੀ ਮੂਲ ਦੀ ਹਰਮੀਤ ਕੌਰ ਢਿੱਲੋਂ ਨੂੰ ਜਸਟਿਸ ਡਿਪਾਰਟਮੈਂਟ ਵਿਚ ਨਾਗਰਿਕ ਅਧਿਕਾਰਾਂ ਲਈ ਸਹਾਇਕ ਅਟਾਰਨੀ ਜਨਰਲ ਵਜੋਂ ਨਾਮਜ਼ਦ ਕੀਤਾ ਹੈ।