WorldDec 30, 2024
Jimmy Carter, 39th US president, Nobel winner, dies at 100
ਅਮਰੀਕਾ ਦੇ 39ਵੇਂ ਰਾਸ਼ਟਰਪਤੀ ਜਿੰਮੀ ਕਾਰਟਰ ਦਾ ਐਤਵਾਰ ਨੂੰ 100 ਸਾਲ ਦੀ ਉਮਰ ’ਚ ਦਿਹਾਂਤ ਹੋ ਗਿਆ। ਕਾਰਟਰ ਦਾ ਜਨਮ 1 ਅਕਤੂਬਰ, 1924 ਨੂੰ ਜਾਰਜੀਆ ਰਾਜ ਵਿਚ ਇਕ ਕਿਸਾਨ ਪਰਿਵਾਰ ਵਿਚ ਹੋਇਆ ਸੀ ਅਤੇ ਉਨ੍ਹਾਂ 1977 ਤੋਂ 1981 ਤੱਕ ਰਾਸ਼ਟਰਪਤੀ ਵਜੋਂ ਸੇਵਾ ਨਿਭਾਈ ਸੀ। ਉਹ ਅਮਰੀਕੀ ਇਤਿਹਾਸ ਪ੍ਰਤੀ ਆਪਣੀ ਸਰਲ ਅਤੇ ਮਨੁੱਖੀ ਪਹੁੰਚ ਲਈ ਜਾਣੇ ਜਾਂਦੇ ਹਨ। ਕਾਰਟਰ, ਜੋ ਕਿ ਲੰਬੇ ਸਮੇਂ ਤੋਂ ਬਿਮਾਰ ਸਨ, ਦੀ ਮੌਤ ਦੀ ਪੁਸ਼ਟੀ ਉਨ੍ਹਾਂ ਦੇ ਪੁੱਤਰ ਦੁਆਰਾ ਕੀਤੀ ਗਈ ਸੀ, ਹਾਲਾਂਕਿ ਤੁਰੰਤ ਕਾਰਨ ਦਾ ਖੁਲਾਸਾ ਨਹੀਂ ਕੀਤਾ ਗਿਆ ਸੀ।
WorldDec 27, 2024
Taliban say Pakistani airstrikes killed 46 people in eastern Afghanistan, mostly women and children
ਪੂਰਬੀ ਅਫਗਾਨਿਸਤਾਨ ਵਿੱਚ ਪਾਕਿਸਤਾਨ ਦੇ ਹਵਾਈ ਹਮਲਿਆਂ ਵਿੱਚ 46 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਸਨ। ਇਹ ਬਾਰੇ ਜਾਣਕਾਰੀ ਤਾਲਿਬਾਨ ਸਰਕਾਰ ਦੇ ਇੱਕ ਅਧਿਕਾਰੀ ਨੇ ਬੁੱਧਵਾਰ ਨੂੰ ਦਿੱਤੀ।
WorldDec 27, 2024
Germany's president dissolves parliament, sets national election for Feb. 23
ਜਰਮਨੀ ਦੇ ਰਾਸ਼ਟਰਪਤੀ ਫਰੈਂਕ-ਵਾਲਟਰ ਸਟੇਨਮੀਅਰ ਨੇ ਸ਼ੁੱਕਰਵਾਰ ਨੂੰ ਚਾਂਸਲਰ ਓਲਾਫ ਸਕੋਲਜ਼ ਦੀ ਗੱਠਜੋੜ ਸਰਕਾਰ ਦੇ ਭਰੋਸੇ ਦਾ ਵੋਟ ਗੁਆਉਣ ਦੇ ਮੱਦੇਨਜ਼ਰ ਸੰਸਦ ਨੂੰ ਭੰਗ ਕਰਨ ਅਤੇ 23 ਫਰਵਰੀ ਨੂੰ ਚੋਣਾਂ ਕਰਵਾਉਣ ਦਾ ਹੁਕਮ ਦਿੱਤਾ ਹੈ। ਸਕੋਲਜ਼ ਨੇ 16 ਦਸੰਬਰ ਨੂੰ ਭਰੋਸੇ ਦਾ ਵੋਟ ਗੁਆ ਦਿੱਤਾ ਅਤੇ ਹੁਣ ਉਹ ਘੱਟ ਗਿਣਤੀ ਸਰਕਾਰ ਦੀ ਅਗਵਾਈ ਕਰ ਰਹੇ ਹਨ।
WorldDec 24, 2024
Pakistan will not compromise on its nuclear program: Shahbaz Sharif
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਦੇਸ਼ ਦੇ ਪ੍ਰਮਾਣੂ ਪ੍ਰੋਗਰਾਮ ’ਤੇ ਕਿਸੇ ਵੀ ਸਮਝੌਤੇ ਦੀ ਸੰਭਾਵਨਾ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ ਹੈ। ਇਸਲਾਮਾਬਾਦ ਵਿਚ ਮੰਗਲਵਾਰ ਨੂੰ ਕੈਬਿਨਟ ਦੀ ਬੈਠਕ ਵਿਚ ਬੋਲਦੇ ਹੋਏ ਉਨ੍ਹਾਂ ਕਿਹਾ, ਸਾਡੇ ’ਤੇ ਅਮਰੀਕਨ ਪਾਬੰਦੀਆਂ ਦਾ ਕੋਈ ਮਤਲਬ ਨਹੀਂ, ਪਾਕਿਸਤਾਨ ਵਲੋਂ ਆਪਣੇ ਪ੍ਰਮਾਣੂ ਪ੍ਰੋਗਰਾਮ ’ਤੇ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ।
WorldDec 24, 2024
A blast at a Turkish armament factory kills at least 12 people
ਉੱਤਰੀ-ਪੱਛਮੀ ਤੁਰਕੀ ਵਿੱਚ ਮੰਗਲਵਾਰ ਸਵੇਰੇ ਇੱਕ ਅਸਲਾ ਫੈਕਟਰੀ ਵਿੱਚ ਹੋਏ ਧਮਾਕੇ ਵਿੱਚ ਘੱਟੋ-ਘੱਟ 12 ਲੋਕਾਂ ਦੀ ਮੌਤ ਹੋ ਗਈ।ਰਾਜ-ਸੰਚਾਲਿਤ ਅਨਾਦੋਲੂ ਏਜੰਸੀ ਅਨੁਸਾਰ ਧਮਾਕਾ ਬਾਲਿਕੇਸੀਰ ਸੂਬੇ ਵਿੱਚ ਫੈਕਟਰੀ ਵਿੱਚ ਇੱਕ ਕੈਪਸੂਲ ਨਿਰਮਾਣ ਯੂਨਿਟ ਵਿੱਚ ਹੋਇਆ।
WorldDec 23, 2024
Trump Threatens to Reclaim Control of the Panama Canal
ਅਮਰੀਕਾ ਦੇ ਨਵੇਂ ਰਾਸ਼ਟਰਪਤੀ ਡੋਨਲਡ ਟਰੰਪ ਨੇ ਪਨਾਮਾ ਨਹਿਰ ਨੂੰ ਵਾਪਸ ਕਬਜ਼ੇ ਵਿਚ ਲੈਣ ਦੀ ਧਮਕੀ ਦਿੱਤੀ ਹੈ। ਇਸ ਨਹਿਰ ’ਤੇ ਅਮਰੀਕਾ ਦਾ 1999 ਤੱਕ ਕੰਟਰੋਲ ਸੀ। ਟਰੰਪ ਦਾ ਇਲਜ਼ਾਮ ਹੈ ਕਿ ਪਨਾਮਾ ਇਸ ਨਹਿਰ ਦੀ ਵਰਤੋਂ ਕਰਨ ਲਈ ਅਮਰੀਕਾ ਤੋਂ ਜ਼ਿਆਦਾ ਚਾਰਜ ਲੈ ਰਿਹਾ ਹੈ ਅਤੇ ਇਸ ਨਹਿਰ ’ਤੇ ਚੀਨ ਆਪਣਾ ਪ੍ਰਭਾਵ ਵਧਾ ਰਿਹਾ ਹੈ।
WorldDec 23, 2024
Send deposed PM Sheikh Hasina back to Dhaka, Bangladesh's interim govt writes to India
ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਨੇ ਸੋਮਵਾਰ ਨੂੰ ਕਿਹਾ ਕਿ ਉਸ ਨੇ ਬਰਖਾਸਤ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਢਾਕਾ ਵਾਪਸ ਭੇਜਣ ਲਈ ਭਾਰਤ ਨੂੰ ਕੂਟਨੀਤਕ ਸੰਦੇਸ਼ ਭੇਜਿਆ ਹੈ। ਹਸੀਨਾ 5 ਅਗਸਤ ਤੋਂ ਭਾਰਤ 'ਚ ਜਲਾਵਤਨੀ ਦੀ ਜ਼ਿੰਦਗੀ ਬਤੀਤ ਕਰ ਰਹੀ ਹੈ। ਵਿਦਿਆਰਥੀਆਂ ਦੀ ਅਗਵਾਈ ਵਾਲੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਉਹ ਦੇਸ਼ ਛੱਡ ਕੇ ਭਾਰਤ ਆ ਗਈ।
WorldDec 20, 2024
Trump warns EU to increase US energy imports or face tariffs
ਅਮਰੀਕਾ ਦੇ ਆਗਾਮੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਹੁਣ ਯੂਰੋਪੀ ਸੰਘ ਨੂੰ ਧਮਕੀ ਦਿੱਤੀ ਹੈ ਕਿ ਜੇ ਉਹ ਅਮਰੀਕਾ ਨਾਲ ਵਪਾਰ ਘਾਟਾ ਘੱਟ ਕਰਨ ਲਈ ਉਸ ਤੋਂ ਵੱਡੇ ਪੱਧਰ ’ਤੇ ਤੇਲ ਅਤੇ ਗੈਸ ਨਹੀਂ ਖਰੀਦਦਾ ਤਾਂ ਉਸ ਨੂੰ ਟੈਰਿਫ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
WorldDec 20, 2024
Greece says 8 dead, 18 rescued as speedboat with migrants capsizes near island
ਪੂਰਬੀ ਟਾਪੂ ਰੋਡਜ਼ ਨੇੜੇ ਸ਼ੁੱਕਰਵਾਰ ਸਵੇਰੇ ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਇੱਕ ਸਪੀਡਬੋਟ ਪਲਟ ਗਈ, ਜਿਸ ਕਾਰਨ 8 ਲੋਕਾਂ ਦੀ ਮੌਤ ਹੋ ਗਈ ਅਤੇ 18 ਹੋਰਾਂ ਨੂੰ ਬਚਾਅ ਲਿਆ ਗਿਆ। ਗ੍ਰੀਕ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।