Jun 8, 2026 1:43 PM - Connect Newsroom - Ramandeep Kaur
ਐਲਬਰਟਾ ਵਿੱਚ ਹੋਣ ਜਾ ਰਹੇ 5 ਖੇਡ ਮੁਕਾਬਲਿਆਂ ਨੂੰ ਸੂਬਾ ਸਰਕਾਰ ਵੱਲੋਂ ਫੰਡ ਦਿੱਤੇ ਗਏ ਹਨ। ਇਨ੍ਹਾਂ ਵਿੱਚੋਂ ਚਾਰ ਮੁਕਾਬਲੇ ਐਡਮਿੰਟਨ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਕਰਵਾਏ ਜਾਣਗੇ, ਜਿਨ੍ਹਾਂ ਵਿੱਚ ਹਜ਼ਾਰਾਂ ਐਥਲੀਟਾਂ ਅਤੇ ਦਰਸ਼ਕਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ।ਸਰਕਾਰ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ, ਅਤੇ ਇਸ ਦੇ ਨਾਲ ਹੀ ਇਸੇ ਸਾਲ ਪਹਿਲਾਂ ਹੋ ਚੁੱਕੇ ਸੱਤ ਹੋਰ ਮੁਕਾਬਲਿਆਂ ਲਈ ਐਲਬਰਟਾ ਮੇਜਰ ਸਪੋਰਟ ਇਵੈਂਟ ਗ੍ਰਾਂਟ ਪ੍ਰੋਗਰਾਮ ਤਹਿਤ $1.3 ਮਿਲੀਅਨ ਦੀ ਫੰਡਿੰਗ ਜਾਰੀ ਕੀਤੀ ਹੈ।
26 ਤੋਂ 28 ਜੂਨ ਤੱਕ ਉੱਤਰੀ ਅਮਰੀਕੀ ਕੱਪ ਸੀਰੀਜ਼ , 12 ਜੁਲਾਈ ਨੂੰ ਐਡਮਿੰਟਨ ਐਥਲੈਟਿਕਸ ਇਨਵੀਟੇਸ਼ਨਲ, 29 ਜੁਲਾਈ ਤੋਂ 2 ਅਗਸਤ ਤੱਕ ਕੈਲਗਰੀ ਵਿਚ U17 ਵੂਮੈਨ ਕੈਨੇਡੀਅਨ ਫਾਸਟ ਪਿੱਚ ਚੈਂਪੀਅਨਸ਼ਿਪ, ਸੇਂਟ ਐਲਬਰਟ. ਵਿਚ 29-30 ਅਗਸਤ ਨੂੰ ਕੈਨੇਡੀਅਨ BMX ਚੈਂਪੀਅਨਸ਼ਿਪ ਕਰਵਾਏ ਜਾਣਗੇ।
ਇਨ੍ਹਾਂ ਖੇਡ ਮੁਕਾਬਲਿਆਂ ਦੌਰਾਨ 12,000 ਤੋਂ ਵੱਧ ਐਥਲੀਟਾਂ, ਕੋਚਾਂ, ਅਧਿਕਾਰੀਆਂ ਅਤੇ ਦਰਸ਼ਕਾਂ ਦੇ ਪਹੁੰਚਣ ਦੀ ਉਮੀਦ ਹੈ, ਜਿਸ ਨਾਲ ਸਥਾਨਕ ਪੱਧਰ 'ਤੇ ਖੇਡਾਂ ਅਤੇ ਸੈਰ-ਸਪਾਟੇ ਨੂੰ ਵੱਡਾ ਹੁਲਾਰਾ ਮਿਲੇਗਾ।



