17.35°C Vancouver
Ads

News

trump-administration-initiates-deportation-under-alien-enemies-act-261-venezuelans-deported-to-el-salvador-prison
WorldMar 17, 2025

ਰਾਸ਼ਟਰਪਤੀ ਟਰੰਪ ਵਲੋਂ 227 ਸਾਲ ਪੁਰਾਣੇ ਏਲੀਅਨ ਐਨਾਮੀਸ ਐਕਟ ਤਹਿਤ ਦੇਸ਼ ਨਿਕਾਲਾ ਦੇਣ ਦੀ ਕਾਰਵਾਈ ਸ਼ੁਰੂ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵਲੋਂ 227 ਸਾਲ ਪੁਰਾਣੇ ਏਲੀਅਨ ਐਨਾਮੀਸ ਐਕਟ ਤਹਿਤ ਦੇਸ਼ ਨਿਕਾਲਾ ਦੇਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਐਤਵਾਰ ਨੂੰ ਵੈਨਜ਼ੁਏਲਾ ਨਾਲ ਸਬੰਧਤ 261 ਪ੍ਰਵਾਸੀਆਂ ਨੂੰ ਐਲ ਸੈਲਵੇਡੋਰ ਦੀ ਸੁਪਰਮੈਕਸ ਜੇਲ੍ਹ ਭੇਜਿਆ ਗਿਆ ਹੈ। ਅਮਰੀਕਾ ਨੇ ਇਨ੍ਹਾਂ ਨੂੰ ਡਰੱਗਜ਼ ਵੇਚਣ ਵਾਲੀ ਗੈਂਗ ਦੇ ਮੈਂਬਰ ਦੱਸਦੇ ਹੋਏ ਏਲੀਅਨ ਐਨਾਮੀਸ ਐਕਟ ਤਹਿਤ ਕਾਰਵਾਈ ਕੀਤੀ।
putin-agrees-to-u-s-proposal-for-30-day-ceasefire-in-ukraine
CanadaMar 14, 2025

ਪੁਤਿਨ ਨੇ ਯੂਕਰੇਨ ਵਿਚ 30 ਦਿਨਾਂ ਦੀ ਜੰਗਬੰਦੀ ਲਈ ਅਮਰੀਕਾ ਦੇ ਪ੍ਰਸਤਾਵ ਨਾਲ ਜਤਾਈ ਸਹਿਮਤੀ

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕਰੇਨ ਵਿਚ 30 ਦਿਨਾਂ ਦੀ ਜੰਗਬੰਦੀ ਲਈ ਅਮਰੀਕਾ ਦੇ ਪ੍ਰਸਤਾਵ ਨਾਲ ਸਹਿਮਤੀ ਜਤਾਈ ਹੈ ਪਰ ਇਸ ਦੇ ਨਾਲ ਹੀ ਕਿਹਾ ਕਿ ਲੰਮੇ ਸਮੇਂ ਲਈ ਸ਼ਾਂਤੀ ਅਤੇ ਜੰਗ ਦੇ ਮੂਲ ਕਾਰਨਾਂ ਦਾ ਹੱਲ ਹੋਣਾ ਚਾਹੀਦਾ ਹੈ। ਪੁਤਿਨ ਨੇ ਯੂਕਰੇਨ ਮਸਲੇ ਦੇ ਹੱਲ ਵੱਲ ਧਿਆਨ ਦੇਣ ਲਈ ਰਾਸ਼ਟਰਪਤੀ ਡੋਨਲਡ ਟਰੰਪ ਦਾ ਧੰਨਵਾਦ ਕੀਤਾ, ਨਾਲ ਹੀ ਉਨ੍ਹਾਂ ਭਾਰਤ, ਚੀਨ ਸਮੇਤ ਦੁਨੀਆ ਦੇ ਹੋਰ ਲੀਡਰਾਂ ਦਾ ਵੀ ਧੰਨਵਾਦ ਕੀਤਾ।
entering-india-without-valid-passport-could-lead-to-up-to-five-years-in-jail
IndiaMar 12, 2025

ਭਾਰਤ ਵਿਚ ਬਿਨਾਂ ਵੈਲਿਡ ਪਾਸਪੋਰਟ ਦੇ ਦਾਖ਼ਲ ਹੋਣ 'ਤੇ ਹੁਣ 5 ਸਾਲ ਦੀ ਹੋਵੇਗੀ ਜੇਲ੍ਹ

ਭਾਰਤ ਵਿਚ ਬਿਨਾਂ ਵੈਲਿਡ ਪਾਸਪੋਰਟ ਦੇ ਦਾਖ਼ਲ ਹੋਣ 'ਤੇ ਹੁਣ 5 ਸਾਲ ਦੀ ਜੇਲ੍ਹ ਹੋ ਸਕਦੀ ਹੈ। ਇਸ ਸਬੰਧੀ ਸਰਕਾਰ ਨੇ ਮੰਗਲਵਾਰ ਨੂੰ ਲੋਕ ਸਭਾ ਵਿਚ ਇਮੀਗ੍ਰੇਸ਼ਨ ਬਿੱਲ 2025 ਪੇਸ਼ ਕੀਤਾ ਹੈ।
pakistani-security-forces-battle-to-free-about-300-hostages-aboard-a-hijacked-train
WorldMar 12, 2025

ਹਾਈਜੈਕ ਕੀਤੀ ਯਾਤਰੀਆਂ ਨਾਲ ਭਰੀ ਟਰੇਨ ਦੇ ਬੰਧਕਾਂ ਨੂੰ ਛੁਡਾਉਣ ਲਈ ਓਪਰੇਸ਼ਨ ਅਜੇ ਵੀ ਜਾਰੀ

ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿਚ ਮੰਗਲਵਾਰ ਨੂੰ ਹਥਿਆਰਬੰਦ ਕੱਟੜਪੰਥੀਆਂ ਵਲੋਂ ਹਾਈਜੈਕ ਕੀਤੀ ਗਈ ਯਾਤਰੀਆਂ ਨਾਲ ਭਰੀ ਟਰੇਨ ਦੇ ਬੰਧਕਾਂ ਨੂੰ ਛੁਡਾਉਣ ਲਈ ਅਜੇ ਵੀ ਓਪਰੇਸ਼ਨ ਜਾਰੀ ਹੈ। ਪਾਕਿਸਤਾਨੀ ਰਿਪੋਰਟਸ ਮੁਤਾਬਕ,ਆਤਮਘਾਤੀ ਹਮਲਾਵਰਾਂ ਵਲੋਂ ਤਿੰਨ ਵੱਖ-ਵੱਖ ਥਾਵਾਂ 'ਤੇ ਔਰਤਾਂ ਅਤੇ ਬੱਚਿਆਂ ਨੂੰ ਬੰਧਕ ਬਣਾ ਕੇ ਰੱਖਆ ਗਿਆ ਹੈ ਅਤੇ ਉਨ੍ਹਾਂ ਨੂੰ ਮਨੁੱਖੀ ਢਾਲ ਦੇ ਰੂਪ ਵਿਚ ਇਸਤੇਮਾਲ ਕੀਤਾ ਜਾ ਰਿਹਾ ਹੈ, ਜਿਸ ਕਾਰਨ ਓਪਰੇਸ਼ਨ ਸਾਵਧਾਨੀ ਨਾਲ ਚਲਾਇਆ ਜਾ ਰਿਹਾ ਹੈ। ਵੱਖਵਾਦੀ ਸਮੂਹ ਬਲੋਚ ਲਿਬਰੇਸ਼ਨ ਆਰਮੀ ਨੇ ਜ਼ਾਫਰ ਐਕਸਪ੍ਰੈਸ ਟਰੇਨ ਉੱਤੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ।
zelensky-agrees-to-ceasefire-deal-amid-resumed-us-support
WorldMar 11, 2025

ਵੋਲੋਦੀਮੀਰ ਜ਼ੇਲੇਂਸਕੀ ਜੰਗਬੰਦੀ ਸਮਝੌਤੇ ਨੂੰ ਸਵੀਕਾਰ ਕਰਨ ਲਈ ਹੋਏ ਤਿਆਰ

ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਜੰਗਬੰਦੀ ਸਮਝੌਤੇ ਨੂੰ ਸਵੀਕਾਰ ਕਰਨ ਲਈ ਤਿਆਰ ਹੋ ਗਏ ਹਨ ਕਿਉਂਕਿ ਅਮਰੀਕਾ ਦਾ ਕਹਿਣਾ ਹੈ ਕਿ ਉਸ ਨੇ ਯੂਕਰੇਨ ਨਾਲ ਖੁਫੀਆ ਜਾਣਕਾਰੀ ਸਾਂਝੀ ਕਰਨਾ ਅਤੇ ਫੌਜੀ ਸਹਾਇਤਾ ਤੁਰੰਤ ਮੁੜ ਸ਼ੁਰੂ ਕਰ ਦਿੱਤੀ ਹੈ।
canadas-steel-industry-faces-major-setback
CanadaMar 11, 2025

ਕੈਨੇਡਾ ਦੀ ਸਟੀਲ ਇੰਡਸਟਰੀ ਲਈ ਵੱਡਾ ਝਟਕਾ

ਕੈਨੇਡਾ ਦੀ ਸਟੀਲ ਇੰਡਸਟਰੀ ਲਈ ਵੱਡਾ ਝਟਕਾ ਹੈ। ਰਾਸ਼ਟਰਪਤੀ ਡੋਨਲਡ ਟਰੰਪ ਨੇ ਓਨਟਾਰੀਓ ਵਲੋਂ ਅਮਰੀਕਾ ਦੇ ਰਾਜਾਂ ਨੂੰ ਸਪਲਾਈ ਕੀਤੀ ਜਾਂਦੀ ਬਿਜਲੀ 'ਤੇ ਸਰਚਾਰਜ ਲਗਾਉਣ ਦੇ ਜਵਾਬ ਵਿਚ ਕੈਨੇਡਾ ਦੇ ਸਟੀਲ ਅਤੇ ਐਲੂਮੀਨੀਅਮ 'ਤੇ ਟੈਰਿਫ ਦੁੱਗਣਾ ਕਰ ਦਿੱਤਾ ਹੈ। ਟਰੰਪ ਨੇ ਕਿਹਾ ਕਿ ਬੁੱਧਵਾਰ ਨੂੰ ਇਨ੍ਹਾਂ 'ਤੇ 50 ਫੀਸਦੀ ਟੈਰਿਫ ਲਾਗੂ ਕੀਤਾ ਜਾਵੇਗਾ।
gunmen-open-fire-on-train-in-pakistan
WorldMar 11, 2025

ਪਾਕਿਸਤਾਨ 'ਚ ਸੈਂਕੜੇ ਯਾਤਰੀਆਂ ਨਾਲ ਭਰੀ ਰੇਲਗੱਡੀ ਨੂੰ ਹਮਲਾਵਰਾਂ ਨੇ ਕੀਤਾ ਅਗਵਾ

ਪਾਕਿਸਤਾਨ ਵਿਚ ਹਮਲਾਵਰਾਂ ਵਲੋਂ ਮੰਗਲਵਾਰ ਨੂੰ ਸੈਂਕੜੇ ਯਾਤਰੀਆਂ ਨੂੰ ਲੈ ਕੇ ਜਾ ਰਹੀ ਇੱਕ ਮੁਸਾਫ਼ਰ ਰੇਲਗੱਡੀ ਨੂੰ ਹਾਈਜੈਕ ਕਰ ਲਏ ਜਾਣ ਦੀਆਂ ਖਬਰਾਂ ਹਨ।
a-boat-capsizes-in-congo-and-25-are-dead-many-of-them-soccer-players
WorldMar 11, 2025

ਕਿਸ਼ਤੀ ਪਲਟਣ ਕਾਰਨ 25 ਫੁੱਟਬਾਲ ਖਿਡਾਰੀਆਂ ਦੀ ਮੌਤ

ਦੱਖਣੀ-ਪੱਛਮੀ ਕਾਂਗੋ ਵਿੱਚ ਇੱਕ ਕਿਸ਼ਤੀ ਪਲਟਣ ਕਾਰਨ 25 ਫੁੱਟਬਾਲ ਖਿਡਾਰੀਆਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਸੂਬਾਈ ਬੁਲਾਰੇ ਅਲੈਕਸਿਸ ਮਾਪੁਟੂ ਨੇ ਦੱਸਿਆ ਕਿ ਖਿਡਾਰੀ ਐਤਵਾਰ ਰਾਤ ਮਾਈ-ਨਡੋਮਬੇ ਸੂਬੇ ਦੇ ਮੁਸ਼ੀ ਸ਼ਹਿਰ ਵਿੱਚ ਇੱਕ ਮੈਚ ਤੋਂ ਵਾਪਸ ਆ ਰਹੇ ਸਨ, ਜਦੋਂ ਉਨ੍ਹਾਂ ਨੂੰ ਲਿਜਾ ਰਹੀ ਕਿਸ਼ਤੀ ਕਵਾ ਨਦੀ ਵਿੱਚ ਪਲਟ ਗਈ।
12-dead-in-a-bus-crash-on-a-highway-in-south-africa
WorldMar 11, 2025

ਦੱਖਣੀ ਅਫਰੀਕਾ 'ਚ ਵਾਪਰਿਆ ਹਾਦਸਾ,ਬੱਸ ਪਲਟਣ ਕਾਰਨ 12 ਯਾਤਰੀਆਂ ਦੀ ਮੌਤ

ਦੱਖਣੀ ਅਫ਼ਰੀਕਾ ਦੇ ਸ਼ਹਿਰ ਜੋਹਾਨਸਬਰਗ 'ਚ ਮੰਗਲਵਾਰ ਨੂੰ ਇੱਕ ਬੱਸ ਹਾਈਵੇਅ 'ਤੇ ਪਲਟਣ ਕਾਰਨ ਘੱਟੋ-ਘੱਟ 12 ਯਾਤਰੀਆਂ ਦੀ ਮੌਤ ਹੋ ਗਈ ਅਤੇ 45 ਹੋਰ ਜ਼ਖਮੀ ਹੋ ਗਏ। ਇਸ ਸੰਬੰਧੀ ਐਮਰਜੈਂਸੀ ਸੇਵਾਵਾਂ ਨੇ ਜਾਣਕਾਰੀ ਦਿੱਤੀ ਹੈ।
ADS
Ads

Just In

vancouver-area-drunk-driver-arrested
BCMay 05, 2025

ਵੈਨਕੂਵਰ ਕੋਲ ਨਸ਼ੇ ਦੇ ਪ੍ਰਭਾਵ 'ਚ ਮਿਲਿਆ ਟੈਕਸੀ ਚਾਲਕ, 90 ਦਿਨ ਦੀ ਡਰਾਈਵਿੰਗ ਪ੍ਰੋਹਿਬਸ਼ਨ

ਵੈਨਕੂਵਰ-ਖੇਤਰ ਦੇ ਇੱਕ ਡਰਾਈਵਰ ਨੂੰ ਸ਼ਰਾਬ ਦੇ ਨਸ਼ੇ ਵਿਚ ਗੱਡੀ ਚਲਾਉਣ ਦੇ ਮਾਮਲੇ ਵਿਚ 90 ਦਿਨਾਂ ਦੀ ਡਰਾਈਵਿੰਗ ਪਾਬੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਸ ਦੀ ਕੈਬ ਨੂੰ 30 ਦਿਨਾਂ ਲਈ ਜ਼ਬਤ ਕੀਤਾ ਗਿਆ ਹੈ।
punjab-bjp-stands-with-punjabis-on-the-issue-of-giving-extra-water-to-haryana-ashwani-sharma
IndiaMay 05, 2025

ਹਰਿਆਣਾ ਨੂੰ ਵਾਧੂ ਪਾਣੀ ਦੇਣ ਦੇ ਮੁੱਦੇ ’ਤੇ ਪੰਜਾਬ ਭਾਜਪਾ ਪੰਜਾਬੀਆਂ ਨਾਲ ਖੜ੍ਹੀ: ਅਸ਼ਵਨੀ ਸ਼ਰਮਾ

ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਅਤੇ ਵਿਧਾਇਕ ਅਸ਼ਵਨੀ ਸ਼ਰਮਾ ਦਾ ਕਹਿਣਾ ਕਿ ਹਰਿਆਣਾ ਨੂੰ ਵਾਧੂ ਪਾਣੀ ਦੇਣ ਦੇ ਮੁੱਦੇ ’ਤੇ ਪੰਜਾਬ ਭਾਜਪਾ ਪੰਜਾਬੀਆਂ ਨਾਲ ਖੜ੍ਹੀ ਹੈ। ਪੰਜਾਬ ਵਿਧਾਨ ਸਭਾ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਕੋਲ ਵਾਧੂ ਪਾਣੀ ਨਹੀਂ ਹੈ ਅਤੇ ਉਹ ਇਸ ਮਾਮਲੇ ’ਤੇ ਆਪਣਾ ਸਟੈਂਡ ਪਹਿਲਾਂ ਹੀ ਸਰਬ ਪਾਰਟੀ ਮੀਟਿੰਗ ਵਿਚ ਵੀ ਸਪਸ਼ਟ ਕਰ ਚੁੱਕੇ ਹਨ।
two-teens-among-four-dead-in-central-alberta-highway-crash
AlbertaMay 05, 2025

ਸੈਂਟਰਲ ਐਲਬਰਟਾ ਦੇ ਹਾਈਵੇਅ ਤੇ ਵਾਪਰੇ ਹਾਦਸੇ ਵਿਚ 4 ਲੋਕਾਂ ਦੀ ਮੌਤ

ਸੈਂਟਰਲ ਐਲਬਰਟਾ ਵਿਚ ਸ਼ਨੀਵਾਰ ਰਾਤ ਵਾਪਰੇ ਸੜਕ ਹਾਦਸੇ ਕਾਰਨ 4 ਵਿਅਕਤੀਆਂ ਦੀ ਮੌਤ ਹੋ ਗਈ। ਪੋਨੋਕਾ ਆਰ.ਸੀ.ਐਮ.ਪੀ. ਮੁਤਾਬਕ ਰਾਤ ਕਰੀਬ 11 ਵਜੇ ਟਾਊਨਸ਼ਿਪ ਰੋਡ 434 ਨੇੜਲੇ ਹਾਈਵੇਅ 2A 'ਤੇ ਤਿੰਨ ਵਾਹਨਾਂ ਵਿਚਕਾਰ ਟੱਕਰ ਹੋਈ। ਪੁਲਿਸ ਮੁਤਾਬਕ 41 ਸਾਲਾ ਔਰਤ ਗੱਡੀ ਨੂੰ ਡਰਾਈਵ ਕਰ ਰਹੀ ਸੀ ਅਤੇ ਉਸ ਨੇ ਉੱਥੇ ਹੀ ਦਮ ਤੋੜ ਦਿੱਤਾ। ਉਸ ਨਾਲ ਕੋਈ ਹੋਰ ਮੌਜੂਦ ਨਹੀਂ ਸੀ।
170-000-worth-of-drugs-seized-from-b-c-prison
BCMay 05, 2025

ਬੀ. ਸੀ. ਜੇਲ੍ਹ ਤੋਂ 170,000 ਡਾਲਰ ਦਾ ਨਸ਼ੀਲਾ ਪਦਾਰਥ ਜ਼ਬਤ

ਬੀ. ਸੀ. ਦੀ ਦਰਮਿਆਨੀ-ਸੁਰੱਖਿਆ ਜੇਲ੍ਹ ਵਿਚ ਕਰੀਬ $170,000 ਦਾ ਪਾਬੰਦੀਸ਼ੁਦਾ ਸਾਮਾਨ ਜ਼ਬਤ ਕੀਤਾ ਗਿਆ ਹੈ। ਸੁਧਾਰ ਸੇਵਾ ਕੈਨੇਡਾ ਮੁਤਾਬਕ, ਜੇਲ੍ਹ ਅਧਿਕਾਰੀਆਂ ਨੇ 24 ਅਪ੍ਰੈਲ ਨੂੰ ਮਿਸ਼ਨ ਸੰਸਥਾ ਜੇਲ੍ਹ ਵਿਚ ਮੇਥਾਮਫੇਟਾਮਾਈਨ, ਟੀ.ਐਚ.ਸੀ ਸ਼ੈਟਰ, ਤੰਬਾਕੂ ਉਤਪਾਦ ਅਤੇ ਚਾਰਜਿੰਗ ਕੇਬਲ ਵਗੈਰਾ ਜ਼ਬਤ ਕੀਤੇ।
tourist-boats-capsize-in-sudden-storm-in-southwest-china-leaving-10-dead
WorldMay 05, 2025

ਤੂਫਾਨ ਕਾਰਨ ਕਿਸ਼ਤੀਆਂ ਪਲਟੀਆਂ, 10 ਲੋਕਾਂ ਦੀ ਮੌਤ

ਚੀਨ ਦੇ ਦੱਖਣ ਪੱਛਮੀ ਦੀ ਇੱਕ ਨਦੀ ਵਿਚ ਅਚਾਨਕ ਆਏ ਤੂਫਾਨ ਵਿਚ 4 ਸੈਲਾਨੀ ਕਿਸ਼ਤੀਆਂ ਪਲਟ ਗਈਆਂ, ਜਿਸ ਵਿਚ 10 ਲੋਕਾਂ ਦੀ ਮੌਤ ਹੋ ਗਈ। ਇਹ ਘਟਨਾ ਗੁਈਝੋਉ ਸੂਬੇ ਦੀ ਹੈ, ਰਿਪੋਰਟਸ ਮੁਤਾਬਕ, 80 ਤੋਂ ਵੱਧ ਲੋਕ ਪਾਣੀ ਵਿਚ ਡਿੱਗ ਗਏ ਸਨ।