10.64°C Vancouver
Ads

News

myanmar-earthquake-death-toll-rises-to-2-886-rescue-operations-continue
WorldApr 02, 2025

ਮਿਆਂਮਾਰ ਵਿਚ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 2,886 ਹੋਈ

ਮਿਆਂਮਾਰ ਵਿਚ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 2,886 ਹੋ ਗਈ ਹੈ। ਇਹ ਜਾਣਕਾਰੀ ਮਿਆਂਮਾਰ ਦੀ ਫੌਜੀ ਸਰਕਾਰ ਨੇ ਬੁੱਧਵਾਰ ਨੂੰ ਦਿੱਤੀ। ਭੂਚਾਲ ਵਿਚ ਜ਼ਖਮੀ ਹੋਏ ਲੋਕਾਂ ਦੀ ਗਿਣਤੀ 4,639 ਦੱਸੀ ਜਾ ਰਹੀ ਹੈ, ਜਦੋਂ ਕਿ 373 ਲੋਕ ਅਜੇ ਵੀ ਲਾਪਤਾ ਹਨ। ਰਾਹਤ ਅਤੇ ਬਚਾਅ ਕਾਰਜ ਅਜੇ ਵੀ ਜਾਰੀ ਹਨ।
rising-incidents-of-tesla-vehicles-being-targeted-in-british-columbia
WorldApr 02, 2025

ਈਲੋਨ ਮਸਕ ਦੀ ਕੰਪਨੀ ਟੇਸਲਾ ਦੇ ਵਾਹਨਾਂ ਨੂੰ ਲਗਾਤਾਰ ਕੀਤਾ ਜਾ ਰਿਹਾ ਹੈ ਟਾਰਗੇਟ

ਬ੍ਰਿਟਿਸ਼ ਕੋਲੰਬੀਆ ਵਿਚ ਈਲੋਨ ਮਸਕ ਦੀ ਕੰਪਨੀ ਟੇਸਲਾ ਦੇ ਵਾਹਨਾਂ ਨੂੰ ਟਾਰਗੇਟ ਕੀਤੇ ਜਾਣ ਦੇ ਮਾਮਲੇ ਅਜੇ ਵੀ ਸਾਹਮਣੇ ਆ ਰਹੇ ਹਨ। ਸੋਮਵਾਰ ਨੂੰ ਸੂਬੇ ਦੀ ਰਾਜਧਾਨੀ ਵਿਕਟੋਰੀਆ ਵਿਚ ਇਸੇ ਤਰ੍ਹਾਂ ਦੀ ਇੱਕ ਘਟਨਾ ਕੈਮਰੇ ਵਿਚ ਕੈਦ ਹੋ ਗਈ, ਜਿੱਥੇ ਹੰਬੋਲਟ ਸਟ੍ਰੀਟ 'ਤੇ ਖੜ੍ਹੇ ਇੱਕ ਟੇਸਲਾ ਸਾਈਬਰਟਰੱਕ 'ਤੇ ਇੱਕ ਸ਼ੱਕੀ ਔਰਤ ਵਲੋਂ ਖਰੋਚ ਮਾਰੀ ਗਈ।
us-president-donald-trump-and-ukrainian-president-volodymyr-zelensky-in-conflict-again
WorldApr 01, 2025

ਅਮਰੀਕਾ ਅਤੇ ਯੂਕਰੇਨ ਦੇ ਰਾਸ਼ਟਰਪਤੀ ਇਕ ਵਾਰ ਫਿਰ ਹੋਣਗੇ ਆਹਮੋ-ਸਾਹਮਣੇ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਵਿਚਕਾਰ ਇੱਕ ਵਾਰ ਫਿਰ ਟਕਰਾਅ ਦੀ ਸਥਿਤੀ ਬਣ ਸਕਦੀ ਹੈ। ਟਰੰਪ ਨੇ ਯੂਕਰੇਨ ਦੇ ਰਾਸ਼ਟਰਪਤੀ 'ਤੇ ਮਿਨਰਲ ਡੀਲ ਤੋਂ ਪਿੱਛੇ ਹਟਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਹੈ ਅਤੇ ਕਿਹਾ ਕਿ ਜੇ ਜ਼ੇਲੇਂਸਕੀ ਨੇ ਸਮਝੌਤੇ 'ਤੇ ਦਸਤਖਤ ਨਹੀਂ ਕੀਤੇ ਤਾਂ ਉਨ੍ਹਾਂ ਨੂੰ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ।
myanmar-earthquake-death-toll-surpasses-2-700-as-hope-fades-for-finding-more-survivors
WorldApr 01, 2025

ਮਿਆਂਮਾਰ ਭੂਚਾਲ ਵਿੱਚ ਮਰਨ ਵਾਲਿਆਂ ਦੀ ਗਿਣਤੀ 2700 ਤੋਂ ਪਾਰ

28 ਮਾਰਚ ਨੂੰ ਮਿਆਂਮਾਰ ਅਤੇ ਥਾਈਲੈਂਡ ਵਿੱਚ 7.7 ਤੀਬਰਤਾ ਨਾਲ ਆਏ ਭੂਚਾਲ ਕਾਰਨ ਮਿਆਂਮਾਰ ਵਿੱਚ ਮਰਨ ਵਾਲਿਆਂ ਦੀ ਗਿਣਤੀ 2,719 ਹੋ ਗਈ ਹੈ। ਫੌਜੀ ਸਰਕਾਰ ਦੇ ਅਨੁਸਾਰ, ਇਹ ਅੰਕੜਾ 3000 ਤੱਕ ਪਹੁੰਚਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ, ਜ਼ਖਮੀਆਂ ਦੀ ਗਿਣਤੀ 4500 ਤੋਂ ਵੱਧ ਹੋ ਗਈ ਹੈ ਅਤੇ 441 ਲੋਕ ਅਜੇ ਵੀ ਲਾਪਤਾ ਹਨ।
over-2-000-dead-in-myanmar-after-powerful-earthquake
WorldMar 31, 2025

ਮਿਆਂਮਾਰ ਵਿਚ ਆਏ ਭੂਚਾਲ ਤੋਂ ਬਾਅਦ ਦੇਸ਼ ਵਿਚ 2,000 ਤੋਂ ਵੱਧ ਲੋਕਾਂ ਦੀ ਮੌਤ

ਮਿਆਂਮਾਰ ਵਿਚ ਸ਼ੁੱਕਰਵਾਰ ਨੂੰ ਆਏ ਸ਼ਕਤੀਸ਼ਾਲੀ ਭੂਚਾਲ ਤੋਂ ਬਾਅਦ ਦੇਸ਼ ਵਿਚ 2,000 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਮੱਦੇਨਜ਼ਰ ਮਿਆਂਮਾਰ ਦੀ ਫੌਜੀ ਲੀਡਰਸ਼ਿਪ ਨੇ ਹਫ਼ਤੇ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਹੈ।
pakistani-organization-nominates-imran-khan-for-nobel-peace-prize
WorldMar 31, 2025

ਪਾਕਿਸਤਾਨੀ ਸੰਗਠਨ ਨੇ ਇਮਰਾਨ ਖਾਨ ਨੂੰ ਨੋਬਲ ਸ਼ਾਂਤੀ ਪੁਰਸਕਾਰ ਲਈ ਕੀਤਾ ਨਾਮਜ਼ਦ

ਪਾਕਿਸਤਾਨ ਦੇ ਇੱਕ ਸੰਗਠਨ ਨੇ ਨੋਬਲ ਸ਼ਾਂਤੀ ਪੁਰਸਕਾਰ ਲਈ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਨਾਮ ਅੱਗੇ ਰੱਖਿਆ ਹੈ। ਪਾਕਿਸਤਾਨ ਵਰਲਡ ਅਲਾਇੰਸ ਨਾਂ ਦੇ ਸੰਗਠਨ ਨੇ ਜੇਲ੍ਹ ਵਿਚ ਬੰਦ ਸਾਬਕਾ ਪ੍ਰਧਾਨ ਮੰਤਰੀ ਨੂੰ ਮਨੁੱਖੀ ਅਧਿਕਾਰਾਂ ਅਤੇ ਲੋਕਤੰਤਰ ਲਈ ਉਨ੍ਹਾਂ ਦੇ ਯਤਨਾਂ ਲਈ ਨੋਬਲ ਸ਼ਾਂਤੀ ਪੁਰਸਕਾਰ ਦੇਣ ਦੀ ਮੰਗ ਕੀਤੀ ਹੈ।
israeli-military-orders-evacuation-of-most-of-rafah
WorldMar 31, 2025

ਇਜ਼ਰਾਈਲੀ ਫੌਜ ਨੇ ਰਫਾਹ ਤੋਂ ਜ਼ਿਆਦਾਤਰ ਹਿੱਸੇ ਨੂੰ ਖਾਲੀ ਕਰਨ ਦੇ ਦਿੱਤੇ ਹੁਕਮ

ਇਜ਼ਰਾਈਲੀ ਫੌਜ ਨੇ ਸੋਮਵਾਰ ਨੂੰ ਦੱਖਣੀ ਸ਼ਹਿਰ ਰਫਾਹ ਦੇ ਜ਼ਿਆਦਾਤਰ ਹਿੱਸੇ ਨੂੰ ਖਾਲੀ ਕਰਨ ਦੇ ਆਦੇਸ਼ ਜਾਰੀ ਕੀਤੇ, ਜੋ ਕਿ ਗਾਜ਼ਾ ਪੱਟੀ ਦੇ ਦੱਖਣੀ ਸ਼ਹਿਰ ਵਿੱਚ ਇਜ਼ਰਾਈਲੀ ਫੌਜ ਦੁਆਰਾ ਇੱਕ ਹੋਰ ਵੱਡੀ ਜ਼ਮੀਨੀ ਕਾਰਵਾਈ ਸ਼ੁਰੂ ਕਰਨ ਦਾ ਸੰਕੇਤ ਹੈ। ਇਜ਼ਰਾਈਲ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਹਮਾਸ ਸਮੂਹ ਨਾਲ ਆਪਣੀ ਜੰਗਬੰਦੀ ਖ਼ਤਮ ਕਰ ਦਿੱਤੀ ਅਤੇ ਹਵਾਈ ਅਤੇ ਜ਼ਮੀਨੀ ਜੰਗ ਦੁਬਾਰਾ ਸ਼ੁਰੂ ਕਰ ਦਿੱਤੀ।
powerful-earthquake-rocks-thailand-and-myanmar-high-rise-building-under-construction-collapsed
WorldMar 28, 2025

ਮਿਆਂਮਾਰ ਅਤੇ ਥਾਈਲੈਂਡ 'ਚ ਸ਼ਕਤੀਸ਼ਾਲੀ ਭੂਚਾਲ, ਬੈਂਕਾਕ 'ਚ ਉਸਾਰੀ ਅਧੀਨ ਇਮਾਰਤ ਢਹਿ ਜਾਣ ਕਾਰਨ ਮਲਬੇ ਹੇਠ ਫਸੇ ਕਰਮਚਾਰੀ

ਮਿਆਂਮਾਰ ਅਤੇ ਥਾਈਲੈਂਡ ਵਿਚ ਅੱਜ ਭੂਚਾਲ ਦੇ ਤੇਜ਼ ਝਟਕੇ ਲੱਗੇ, ਜਿਸ ਕਾਰਨ ਸੈਂਕੜੇ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਬੈਂਕਾਕ ਵਿਚ ਇੱਕ ਉਸਾਰੀ ਅਧੀਨ 30 ਮੰਜ਼ਲਾ ਇਮਾਰਤ ਦੇ ਡਿੱਗ ਜਾਣ ਨਾਲ ਇਸ ਦੇ ਮਲਬੇ ਹੇਠ 80 ਤੋਂ ਵੱਧ ਕਰਮਚਾਰੀ ਫਸੇ ਹਨ, ਜਿਨ੍ਹਾਂ ਨੂੰ ਕੱਢਣ ਲਈ ਬਚਾਅ ਟੀਮਾਂ ਕੰਮ ਕਰ ਰਹੀਆਂ ਹਨ।
australia-to-hold-general-elections-on-may-3-with-inflation-and-a-housing-shortage-major-issues
WorldMar 28, 2025

ਆਸਟ੍ਰੇਲੀਆ 'ਚ 3 ਮਈ ਨੂੰ ਹੋਣਗੀਆਂ ਆਮ ਚੋਣਾਂ

ਆਸਟ੍ਰੇਲੀਆ 'ਚ 3 ਮਈ ਨੂੰ ਆਮ ਚੋਣਾਂ ਲਈ ਵੋਟਿੰਗ ਦਾ ਐਲਾਨ ਹੋ ਗਿਆ ਹੈ, ਇਨ੍ਹਾਂ ਚੋਣਾਂ 'ਚ ਵਧਦੀ ਜਾ ਰਹੀ ਮਹਿੰਗਾਈ ਅਤੇ ਲੋਕਾਂ ਦੇ ਰਹਿਣ ਲਈ ਘਰਾਂ ਦੀ ਕਮੀ ਮੁੱਖ ਚੋਣ ਮੁੱਦੇ ਹੋ ਸਕਦੇ ਹਨ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੀ 'ਲੇਬਰ ਪਾਰਟੀ' ਲਗਾਤਾਰ ਦੂਜੀ ਵਾਰ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ADS
Ads

Just In

vancouver-area-drunk-driver-arrested
BCMay 05, 2025

ਵੈਨਕੂਵਰ ਕੋਲ ਨਸ਼ੇ ਦੇ ਪ੍ਰਭਾਵ 'ਚ ਮਿਲਿਆ ਟੈਕਸੀ ਚਾਲਕ, 90 ਦਿਨ ਦੀ ਡਰਾਈਵਿੰਗ ਪ੍ਰੋਹਿਬਸ਼ਨ

ਵੈਨਕੂਵਰ-ਖੇਤਰ ਦੇ ਇੱਕ ਡਰਾਈਵਰ ਨੂੰ ਸ਼ਰਾਬ ਦੇ ਨਸ਼ੇ ਵਿਚ ਗੱਡੀ ਚਲਾਉਣ ਦੇ ਮਾਮਲੇ ਵਿਚ 90 ਦਿਨਾਂ ਦੀ ਡਰਾਈਵਿੰਗ ਪਾਬੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਸ ਦੀ ਕੈਬ ਨੂੰ 30 ਦਿਨਾਂ ਲਈ ਜ਼ਬਤ ਕੀਤਾ ਗਿਆ ਹੈ।
punjab-bjp-stands-with-punjabis-on-the-issue-of-giving-extra-water-to-haryana-ashwani-sharma
IndiaMay 05, 2025

ਹਰਿਆਣਾ ਨੂੰ ਵਾਧੂ ਪਾਣੀ ਦੇਣ ਦੇ ਮੁੱਦੇ ’ਤੇ ਪੰਜਾਬ ਭਾਜਪਾ ਪੰਜਾਬੀਆਂ ਨਾਲ ਖੜ੍ਹੀ: ਅਸ਼ਵਨੀ ਸ਼ਰਮਾ

ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਅਤੇ ਵਿਧਾਇਕ ਅਸ਼ਵਨੀ ਸ਼ਰਮਾ ਦਾ ਕਹਿਣਾ ਕਿ ਹਰਿਆਣਾ ਨੂੰ ਵਾਧੂ ਪਾਣੀ ਦੇਣ ਦੇ ਮੁੱਦੇ ’ਤੇ ਪੰਜਾਬ ਭਾਜਪਾ ਪੰਜਾਬੀਆਂ ਨਾਲ ਖੜ੍ਹੀ ਹੈ। ਪੰਜਾਬ ਵਿਧਾਨ ਸਭਾ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਕੋਲ ਵਾਧੂ ਪਾਣੀ ਨਹੀਂ ਹੈ ਅਤੇ ਉਹ ਇਸ ਮਾਮਲੇ ’ਤੇ ਆਪਣਾ ਸਟੈਂਡ ਪਹਿਲਾਂ ਹੀ ਸਰਬ ਪਾਰਟੀ ਮੀਟਿੰਗ ਵਿਚ ਵੀ ਸਪਸ਼ਟ ਕਰ ਚੁੱਕੇ ਹਨ।
two-teens-among-four-dead-in-central-alberta-highway-crash
AlbertaMay 05, 2025

ਸੈਂਟਰਲ ਐਲਬਰਟਾ ਦੇ ਹਾਈਵੇਅ ਤੇ ਵਾਪਰੇ ਹਾਦਸੇ ਵਿਚ 4 ਲੋਕਾਂ ਦੀ ਮੌਤ

ਸੈਂਟਰਲ ਐਲਬਰਟਾ ਵਿਚ ਸ਼ਨੀਵਾਰ ਰਾਤ ਵਾਪਰੇ ਸੜਕ ਹਾਦਸੇ ਕਾਰਨ 4 ਵਿਅਕਤੀਆਂ ਦੀ ਮੌਤ ਹੋ ਗਈ। ਪੋਨੋਕਾ ਆਰ.ਸੀ.ਐਮ.ਪੀ. ਮੁਤਾਬਕ ਰਾਤ ਕਰੀਬ 11 ਵਜੇ ਟਾਊਨਸ਼ਿਪ ਰੋਡ 434 ਨੇੜਲੇ ਹਾਈਵੇਅ 2A 'ਤੇ ਤਿੰਨ ਵਾਹਨਾਂ ਵਿਚਕਾਰ ਟੱਕਰ ਹੋਈ। ਪੁਲਿਸ ਮੁਤਾਬਕ 41 ਸਾਲਾ ਔਰਤ ਗੱਡੀ ਨੂੰ ਡਰਾਈਵ ਕਰ ਰਹੀ ਸੀ ਅਤੇ ਉਸ ਨੇ ਉੱਥੇ ਹੀ ਦਮ ਤੋੜ ਦਿੱਤਾ। ਉਸ ਨਾਲ ਕੋਈ ਹੋਰ ਮੌਜੂਦ ਨਹੀਂ ਸੀ।
170-000-worth-of-drugs-seized-from-b-c-prison
BCMay 05, 2025

ਬੀ. ਸੀ. ਜੇਲ੍ਹ ਤੋਂ 170,000 ਡਾਲਰ ਦਾ ਨਸ਼ੀਲਾ ਪਦਾਰਥ ਜ਼ਬਤ

ਬੀ. ਸੀ. ਦੀ ਦਰਮਿਆਨੀ-ਸੁਰੱਖਿਆ ਜੇਲ੍ਹ ਵਿਚ ਕਰੀਬ $170,000 ਦਾ ਪਾਬੰਦੀਸ਼ੁਦਾ ਸਾਮਾਨ ਜ਼ਬਤ ਕੀਤਾ ਗਿਆ ਹੈ। ਸੁਧਾਰ ਸੇਵਾ ਕੈਨੇਡਾ ਮੁਤਾਬਕ, ਜੇਲ੍ਹ ਅਧਿਕਾਰੀਆਂ ਨੇ 24 ਅਪ੍ਰੈਲ ਨੂੰ ਮਿਸ਼ਨ ਸੰਸਥਾ ਜੇਲ੍ਹ ਵਿਚ ਮੇਥਾਮਫੇਟਾਮਾਈਨ, ਟੀ.ਐਚ.ਸੀ ਸ਼ੈਟਰ, ਤੰਬਾਕੂ ਉਤਪਾਦ ਅਤੇ ਚਾਰਜਿੰਗ ਕੇਬਲ ਵਗੈਰਾ ਜ਼ਬਤ ਕੀਤੇ।
tourist-boats-capsize-in-sudden-storm-in-southwest-china-leaving-10-dead
WorldMay 05, 2025

ਤੂਫਾਨ ਕਾਰਨ ਕਿਸ਼ਤੀਆਂ ਪਲਟੀਆਂ, 10 ਲੋਕਾਂ ਦੀ ਮੌਤ

ਚੀਨ ਦੇ ਦੱਖਣ ਪੱਛਮੀ ਦੀ ਇੱਕ ਨਦੀ ਵਿਚ ਅਚਾਨਕ ਆਏ ਤੂਫਾਨ ਵਿਚ 4 ਸੈਲਾਨੀ ਕਿਸ਼ਤੀਆਂ ਪਲਟ ਗਈਆਂ, ਜਿਸ ਵਿਚ 10 ਲੋਕਾਂ ਦੀ ਮੌਤ ਹੋ ਗਈ। ਇਹ ਘਟਨਾ ਗੁਈਝੋਉ ਸੂਬੇ ਦੀ ਹੈ, ਰਿਪੋਰਟਸ ਮੁਤਾਬਕ, 80 ਤੋਂ ਵੱਧ ਲੋਕ ਪਾਣੀ ਵਿਚ ਡਿੱਗ ਗਏ ਸਨ।