WorldApr 28, 2025
ਰੂਸ ਵੱਲੋ 8-10 ਮਈ ਨੂੰ ਯੂਕਰੇਨ ਨਾਲ ਜੰਗਬੰਦੀ ਦਾ ਐਲਾਨ
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕਰੇਨ ਨਾਲ 3 ਦਿਨਾਂ ਦੇ ਇਕਪਾਸੜ ਸੀਜ਼ਫਾਇਰ ਦਾ ਐਲਾਨ ਕੀਤਾ ਹੈ, ਜੋ 8 ਮਈ ਤੋਂ ਲਾਗੂ ਹੋਵੇਗਾ। ਪੁਤਿਨ ਨੇ ਯੂਕਰੇਨ ਵਲੋਂ ਵੀ ਅਜਿਹਾ ਹੀ ਕਰਨ ਦੀ ਉਮੀਦ ਜਤਾਈ।
IndiaApr 25, 2025
ਪਹਿਲਗਾਮ ਅੱਤਵਾਦੀ ਹਮਲਾ: ਭਾਰਤ ਨੇ ਸਰਹੱਦ 'ਤੇ ਬੀ. ਐੱਸ. ਐੱਫ. ਦੀ ਗਿਣਤੀ ਕੀਤੀ ਦੁੱਗਣੀ
ਜੰਮੂ-ਕਸ਼ਮੀਰ ਦੇ ਪਹਿਲਗਾਮ ਵਿਚ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਨਾਲ ਵਧੇ ਤਣਾਅ ਵਿਚਕਾਰ ਭਾਰਤ ਨੇ ਸਰਹੱਦ ਉਤੇ ਬੀ. ਐੱਸ. ਐੱਫ. ਦੀ ਗਿਣਤੀ ਦੁੱਗਣੀ ਕਰ ਦਿੱਤੀ ਹੈ ਅਤੇ ਨਾਲ ਫੌਜ ਲਗਾ ਦਿੱਤੀ ਹੈ, ਇਸ ਦੇ ਨਾਲ ਹੀ ਸਰਹੱਦੀ ਪਿੰਡਾਂ ਦੇ ਕਿਸਾਨਾਂ ਨੂੰ ਕਣਕ ਦੀ ਵਾਢੀ ਜਲਦ ਕਰਨ ਲਈ ਕਿਹਾ ਗਿਆ ਹੈ।
WorldApr 24, 2025
ਭਾਰਤ ਸਿੰਧੂ ਜਲ ਸੰਧੀ ਨੂੰ ਰੋਕਦਾ ਹੈ ਤਾਂ ਇਸ ਨੂੰ ਜੰਗ ਦੀ ਤਰ੍ਹਾਂ ਮੰਨਿਆ ਜਾਵੇਗਾ: ਪਾਕਿਸਤਾਨ
ਜੰਮੂ ਕਸ਼ਮੀਰ ਦੇ ਪਹਿਲਗਾਮ ਵਿਚ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਦੇ ਸਖ਼ਤ ਫੈਸਲਿਆਂ ਦੇ ਜਵਾਬ ਵਿਚ ਪਾਕਿਸਤਾਨ ਨੇ ਵੀ ਦੁਵੱਲੇ ਸਮਝੌਤਿਆਂ ਨੂੰ ਸਸਪੈਂਡ ਕਰਨ ਦੀ ਗੱਲ ਆਖੀ ਹੈ।
WorldApr 23, 2025
ਤੁਰਕੀ ਦੇ ਇਸਤਾਂਬੁਲ ਵਿੱਚ 6.2 ਦੀ ਤੀਬਰਤਾ ਦਾ ਆਇਆ ਭੂਚਾਲ
ਤੁਰਕੀ ਦੇ ਇਸਤਾਂਬੁਲ ਵਿੱਚ ਅੱਜ 6.2 ਦੀ ਤੀਬਰਤਾ ਦਾ ਵੱਡਾ ਭੂਚਾਲ ਆਇਆ। ਇਸ ਦਾ ਕੇਂਦਰ ਇਸਤਾਂਬੁਲ ਦੇ ਨੇੜੇ ਮਰਮਾਰਾ ਸਮੁੰਦਰ ਵਿਚ ਸੀ। ਤੁਰਕੀ ਦੀ ਐਮਰਜੈਂਸੀ ਪ੍ਰਬੰਧਨ ਏਜੰਸੀ ਨੇ ਕਿਹਾ ਕਿ ਭੂਚਾਲ ਤੋਂ ਬਾਅਦ ਹੁਣ ਤੱਕ ਕਿਸੇ ਵੀ ਨੁਕਸਾਨ ਜਾਂ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਰਿਪੋਰਟ ਨਹੀਂ ਹੈ।
IndiaApr 22, 2025
ਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਵੈਂਸ ਭਾਰਤ ਦੌਰੇ 'ਤੇ
ਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਵੈਂਸ ਭਾਰਤ ਦੌਰੇ 'ਤੇ ਹਨ। ਉਹ ਸੋਮਵਾਰ ਦਿੱਲੀ ਪਹੁੰਚੇ। ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਤਨੀ ਊਸ਼ਾ ਅਤੇ ਤਿੰਨ ਬੱਚੇ ਵੀ ਹਨ। ਏਅਰਪੋਰਟ 'ਤੇ ਉਨ੍ਹਾਂ ਨੂੰ ਗਾਰਡ ਆਫ਼ ਆਨਰ ਵੀ ਦਿੱਤਾ ਗਿਆ, ਜਿਸ ਮਗਰੋਂ ਵੈਂਸ ਪਰਿਵਾਰ ਸਮੇਤ ਦਿੱਲੀ ਦੇ ਅਕਸ਼ਰਧਾਮ ਮੰਦਿਰ ਗਏ ਅਤੇ ਉੱਥੇ ਲਗਭਗ 1 ਘੰਟਾ ਰੁਕੇ। ਉਪ ਰਾਸ਼ਟਰਪਤੀ ਬਣਨ ਤੋਂ ਬਾਅਦ ਜੇਡੀ ਵੈਂਸ ਦੀ ਇਹ ਪਹਿਲੀ ਭਾਰਤ ਯਾਤਰਾ ਹੈ।
WorldApr 18, 2025
ਡੀਜੀਪੀ ਗੌਰਵ ਯਾਦਵ ਨੇ ਹੈਪੀ ਪਾਸੀਆ ਦੇ ਅਮਰੀਕਾ ਵਿਚ ਗ੍ਰਿਫਤਾਰ ਹੋਣ ਦੀ ਪੁਸ਼ਟੀ
ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਸੂਬੇ ਵਿਚ ਮੋਸਟ ਵਾਂਟੇਡ ਹਰਪ੍ਰੀਤ ਸਿੰਘ ਉਰਫ ਹੈਪੀ ਪਾਸੀਆ ਦੇ ਅਮਰੀਕਾ ਵਿਚ ਗ੍ਰਿਫਤਾਰ ਹੋਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਉਸ ਨੂੰ ਭਾਰਤ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ।
WorldApr 18, 2025
ਅਮਰੀਕਾ ਰੂਸ-ਯੂਕਰੇਨ ਸ਼ਾਂਤੀ ਸਮਝੌਤੇ ਦੇ ਯਤਨਾਂ ਤੋਂ ਹਟ ਸਕਦਾ ਹੈ ਪਿੱਛੇ
ਅਮਰੀਕਾ ਰੂਸ-ਯੂਕਰੇਨ ਸ਼ਾਂਤੀ ਸਮਝੌਤੇ ਤੋਂ ਬਾਹਰ ਹੋ ਸਕਦਾ ਹੈ। ਰਾਸ਼ਟਰਪਤੀ ਟਰੰਪ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਆਉਣ ਵਾਲੇ ਦਿਨਾਂ ਵਿਚ ਜੰਗਬੰਦੀ 'ਤੇ ਪਹੁੰਚਣ ਦੇ ਸਪੱਸ਼ਟ ਸੰਕੇਤ ਨਹੀਂ ਮਿਲਦੇ ਤਾਂ ਅਮਰੀਕਾ ਰੂਸ-ਯੂਕਰੇਨ ਵਿਚਕਾਰ ਸ਼ਾਂਤੀ ਸਮਝੌਤੇ ਦੀ ਵਿਚੋਲਗੀ ਕਰਨ ਦੀ ਕੋਸ਼ਿਸ਼ ਛੱਡ ਦੇਵੇਗਾ।
WorldApr 17, 2025
ਫਲੋਰੀਡਾ ਸਟੇਟ ਯੂਨੀਵਰਸਿਟੀ ਗੋਲੀਬਾਰੀ: 20 ਸਾਲਾ ਵਿਦਿਆਰਥੀ ਨੇ ਚਲਾਈਆਂ ਗੋਲੀਆਂ, ਦੋ ਦੀ ਮੌਤ ਅਤੇ ਛੇ ਜ਼ਖਮੀ
ਫਲੋਰੀਡਾ ਸਟੇਟ ਯੂਨੀਵਰਸਿਟੀ ਵਿਖੇ ਵੀਰਵਾਰ ਨੂੰ ਹੋਈ ਗੋਲੀਬਾਰੀ ਦੌਰਾਨ, 20 ਸਾਲਾ ਵਿਦਿਆਰਥੀ ਫੀਨਿਕਸ ਆਈਕਨਰ ਨੇ ਯੂਨੀਵਰਸਿਟੀ ਦੇ ਸਟੂਡੈਂਟ ਯੂਨੀਅਨ ਦੇ ਬਾਹਰ ਗੋਲੀਆਂ ਚਲਾਈਆਂ, ਜਿਸ ਵਿੱਚ ਦੋ ਨਾ ਲੋਕਾਂ ਦੀ ਮੌਤ ਹੋ ਗਈ ਜੋ ਕਿ ਵਿੱਦਿਆਰਥੀ ਨਹੀਂ ਸੀ ਅਤੇ ਘੱਟੋ-ਘੱਟ ਛੇ ਹੋਰ ਜਖਮੀ ਹੋ ਗਏ। ਇਹ ਹਾਦਸਾ ਦੁਪਹਿਰ ਸਮੇਂ ਹੋਇਆ, ਜਿਸ ਕਾਰਨ ਕੈਂਪਸ 'ਚ ਦਹਿਸ਼ਤ ਫੈਲ ਗਈ। ਕਈ ਵਿਦਿਆਰਥੀ ਅਤੇ ਮਾਪੇ ਆਪਣੀ ਜਾਨ ਬਚਾਉਣ ਲਈ ਬੌਲਿੰਗ ਐਲੀ ਅਤੇ ਲਿਫਟ ਵਿੱਚ ਛੁਪ ਗਏ।
BCApr 17, 2025
ਵੈਨਕੂਵਰ ਇੰਟਰਨੈਸ਼ਨਲ ਏਅਰਪੋਰਟ ਨੇ ਕਈ ਦਿਨਾਂ ਦੀ ਦੇਰੀ ਤੋਂ ਬਾਅਦ ਆਮ ਕੰਮਕਾਜ ਮੁੜ ਕੀਤਾ ਸ਼ੁਰੂ
ਵੈਨਕੂਵਰ ਇੰਟਰਨੈਸ਼ਨਲ ਏਅਰਪੋਰਟ 'ਤੇ ਪਿਛਲੇ ਤਿੰਨ ਦਿਨਾਂ ਤੋਂ ਆਉਣ-ਜਾਣ ਵਾਲੀਆਂ ਫਲਾਈਟਸ ਵਿਚ ਚੱਲ ਰਹੀ ਦੇਰੀ ਸਮਾਪਤ ਹੋ ਗਈ ਹੈ। ਵੀਰਵਾਰ ਨੂੰ ਏਅਰਪੋਰਟ ਨੇ ਸਧਾਰਨ ਕਾਰਵਾਈ ਬਹਾਲ ਹੋਣ ਦੀ ਪੁਸ਼ਟੀ ਕੀਤੀ ਹੈ।