CanadaJan 24, 2025
ਕੈਨੇਡਾ ਨੂੰ ਲੈ ਕੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਫਿਰ ਕੀਤੀ ਟਿੱਪਣੀ
ਕੈਨੇਡਾ ਨੂੰ ਲੈ ਕੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਫਿਰ ਟਿੱਪਣੀ ਕੀਤੀ ਹੈ। ਨਾਰਥ ਕੈਰੋਲੀਨਾ ਵਿਚ ਇੱਕ ਬ੍ਰੀਫਿੰਗ ਦੌਰਾਨ ਉਨ੍ਹਾਂ ਕਿਹਾ ਕਿ ਜੇ ਕੈਨੇਡਾ ਅਮਰੀਕਾ ਦਾ ਸੂਬਾ ਬਣਦਾ ਹੈ ਤਾਂ ਕੈਨੇਡੀਅਨ ਨੂੰ ਬਹੁਤ ਬਿਹਤਰ ਹੈਲਥ ਕਵਰੇਜ ਮਿਲੇਗਾ।
WorldJan 24, 2025
ਅਮਰੀਕੀ ਅਦਾਲਤ ਨੇ ਰਾਸ਼ਟਰਪਤੀ ਟਰੰਪ ਦੀ ਜਨਮਜਾਤ ਨਾਗਰਿਕਤਾ ਦੇ ਫੈਸਲੇੇ 'ਤੇ ਲਾਈ ਰੋਕ
ਅਮਰੀਕਾ ਦੇ ਸਿਆਟਲ ਦੀ ਫੈਡਰਲ ਕੋਰਟ ਨੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਜਨਮਜਾਤ ਨਾਗਰਿਕਤਾ ਨੂੰ ਰੱਦ ਕਰਨ ਦੀ ਕੋਸ਼ਿਸ਼ ਨੂੰ ਅਸਥਾਈ ਤੌਰ ’ਤੇ ਰੋਕ ਦਿੱਤਾ ਹੈ। ਕੋਰਟ ਨੇ ਕਿਹਾ ਕਿ ਵਾਸ਼ਿੰਗਟਨ ਅਤੇ ਹੋਰ ਥਾਵਾਂ ’ਤੇ ਦਾਇਰ ਹੋਏ ਮੁਕੱਦਮੇ ਚੱਲਣ ਤੱਕ ਜਨਮ ਸਿੱਧ ਨਾਗਰਿਕਤਾ ਨੂੰ ਖ਼ਤਮ ਕਰਨ ਵਾਲੇ ਕਾਰਜਕਾਰੀ ਹੁਕਮ ’ਤੇ ਘੱਟੋ-ਘੱਟ 14 ਦਿਨ ਰੋਕ ਰਹੇਗੀ।
WorldJan 23, 2025
ਲਾਸ ਏਂਜਲਸ ਉਪਨਗਰ ਵਿੱਚ ਜੰਗਲ ਦੀ ਅੱਗ ਕਾਰਨ ਵੱਡੀ ਗਿਣਤੀ ਵਿਚ ਲੋਕਾਂ ਨੇ ਖਾਲੀ ਕੀਤੇ ਘਰ
ਲਾਸ ਏਂਜਲਸ ਵਿਚ ਪਿਛਲੇ ਕਈ ਹਫ਼ਤਿਆਂ ਤੋਂ ਲੱਗੀ ਅੱਗ ਫਿਰ ਭੜਕ ਉੱਠੀ ਹੈ। ਇਸ ਵਾਰ ਅੱਗ ਲਾਸ ਏਂਜਲਸ ਦੇ ਉੱਤਰੀ ਇਲਾਕੇ ਹਿਊਜ਼ ਵਿਚ ਲੱਗੀ ਹੈ।
WorldJan 23, 2025
ਅਮਰੀਕਾ ਵਿਚ 20 ਫਰਵਰੀ ਤੋਂ ਪਹਿਲਾਂ ਸੀਜ਼ੇਰੀਅਨ ਡਿਲਿਵਰੀ ਦੀ ਮਚੀ ਹੋੜ
ਅਮਰੀਕਾ ਵਿਚ 20 ਫਰਵਰੀ ਤੋਂ ਪਹਿਲਾਂ ਸੀਜ਼ੇਰੀਅਨ ਡਿਲਿਵਰੀ ਦੀ ਹੋੜ ਮਚ ਗਈ ਹੈ। ਇੱਕ ਰਿਪੋਰਟ ਮੁਤਾਬਕ ਕਈ ਗਰਭਵਤੀ ਔਰਤਾਂ ਸਮੇਂ ਤੋਂ ਪਹਿਲਾਂ ਡਿਲਿਵਰੀ ਲਈ ਡਾਕਟਰਾਂ ਨਾਲ ਸੰਪਰਕ ਕਰ ਰਹੀਆਂ ਹਨ।
WorldJan 22, 2025
ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਪਤੰਗ ਉਡਾਉਣ ’ਤੇ ਲਗਾਈ ਗਈ ਪਾਬੰਦੀ
ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਪਤੰਗ ਉਡਾਉਣ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਪਾਕਿਸਤਾਨੀ ਮੀਡੀਆ ਅਨੁਸਾਰ, ਪੰਜਾਬ ਵਿਧਾਨ ਸਭਾ ਨੇ ਇਸ ਸੰਬੰਧੀ ਇੱਕ ਬਿੱਲ ਪਾਸ ਕੀਤਾ ਹੈ। ਪਤੰਗ ਉਡਾਉਂਦੇ ਫੜੇ ਜਾਨ ਤੇ 3 ਤੋਂ 5 ਸਾਲ ਦੀ ਜੇਲ੍ਹ ਜਾਂ 20 ਲੱਖ ਪਾਕਿਸਤਾਨੀ ਰੁਪਏ ਤੱਕ ਦਾ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ। ਜੁਰਮਾਨਾ ਨਾ ਭਰਨ ’ਤੇ ਇੱਕ ਸਾਲ ਦੀ ਹੋਰ ਕੈਦ ਵੀ ਹੋ ਸਕਦੀ ਹੈ।
WorldJan 21, 2025
ਅਮਰੀਕਾ ਵਿਚ ਗੈਰ-ਕਾਨੂੰਨੀ ਰਹਿ ਰਹੇ 18 ਹਜ਼ਾਰ ਭਾਰਤੀਆਂ ਦੀ ਦੇਸ਼ ਹੋ ਸਕਦੀ ਹੈ ਵਾਪਸੀ
ਅਮਰੀਕਾ ਵਿਚ ਗੈਰ-ਕਾਨੂੰਨੀ ਰਹਿ ਰਹੇ 18 ਹਜ਼ਾਰ ਭਾਰਤੀਆਂ ਦੀ ਦੇਸ਼ ਵਾਪਸੀ ਹੋ ਸਕਦੀ ਹੈ। ਬਲੂਮਬਰਗ ਦੀ ਇੱਕ ਰਿਪੋਰਟ ਦੇ ਅਨੁਸਾਰ, ਇਨ੍ਹਾਂ ਕੋਲ ਅਮਰੀਕਾ ਦੀ ਨਾਗਰਿਕਤਾ ਨਹੀਂ ਹੈ ਅਤੇ ਉੱਥੇ ਦੀ ਨਾਗਰਿਕਤਾ ਪ੍ਰਾਪਤ ਕਰਨ ਲਈ ਸਹੀ ਦਸਤਾਵੇਜ਼ ਵੀ ਨਹੀਂ ਹਨ।
WorldJan 21, 2025
ਤੁਰਕੀ ਦੇ ਇਕ ਹੋਟਲ ਵਿਚ ਲੱਗੀ ਭਿਆਨਕ ਅੱਗ, 66 ਲੋਕਾਂ ਦੀ ਹੋਈ ਮੌਤ
ਤੁਰਕੀ ਦੇ ਇੱਕ ਪ੍ਰਸਿੱਧ ਸਕੀ ਰਿਜੋਰਟ ਵਿਖੇ ਮੰਗਲਵਾਰ ਨੂੰ ਇੱਕ ਹੋਟਲ ਵਿਚ ਅੱਗ ਲੱਗਣ ਨਾਲ ਘੱਟੋ-ਘੱਟ 66 ਲੋਕਾਂ ਦੀ ਮੌਤ ਹੋ ਗਈ। ਉਥੇ ਹੀ, 50 ਦੇ ਕਰੀਬ ਹੋਰ ਲੋਕ ਜ਼ਖਮੀ ਦੱਸੇ ਜਾਂਦੇ ਹਨ। ਅੱਗ ਤੋਂ ਘਬਰਾ ਕੇ ਕਈ ਲੋਕਾਂ ਨੇ 11ਵੀਂ ਮੰਜ਼ਲ ਤੋਂ ਛਾਲ ਮਾਰ ਦਿੱਤੀ, ਜਿਸ ਵਿਚ ਕਈ ਜ਼ਖਮੀ ਹੋ ਗਏ ਅਤੇ ਕਈਆਂ ਦੀ ਮੌਤ ਹੋ ਗਈ।
CanadaJan 21, 2025
ਕੈਨੇਡਾ, ਮੈਕਸੀਕੋ 'ਤੇ 25 ਫੀਸਦੀ ਟੈਰਿਫ 1 ਫਰਵਰੀ ਤੋਂ ਹੋ ਸਕਦਾ ਹੈ ਲਾਗੂ
ਕੈਨੇਡਾ ਅਤੇ ਮੈਕਸੀਕੋ 'ਤੇ ਟਰੰਪ ਵਲੋਂ ਟੈਰਿਫ ਦੀ ਸ਼ੁਰੂਆਤ ਅਗਲੇ ਹਫ਼ਤੇ ਕੀਤੀ ਜਾ ਸਕਦੀ ਹੈ। ਉਨ੍ਹਾਂ ਬੀਤੇ ਕੱਲ ਬਾਈਡੇਨ ਪ੍ਰਸ਼ਾਸਨ ਦੇ ਕਈ ਫੈਸਲੇ ਪਲਟਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਟੈਰਿਫ ਨੂੰ ਲੈ ਕੇ ਟਿੱਪਣੀ ਕੀਤੀ, ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਉਹਨਾਂ ਦਾ ਵਿਚਾਰ ਕੈਨੇਡਾ, ਮੈਕਸੀਕੋ ਤੋਂ ਆਉਣ ਵਾਲੇ ਮਾਲ 'ਤੇ 1 ਫਰਵਰੀ ਤੋਂ 25 ਫੀਸਦੀ ਟੈਰਿਫ ਲਗਾਉਣ ਦਾ ਹੈ।
CanadaJan 20, 2025
ਕੈਨੇਡਾ ਲਈ ਅੱਜ ਦਾ ਦਿਨ ਅਹਿਮ, ਟਰੰਪ ਕਰਨਗੇ ਵ੍ਹਾਈਟ ਹਾਊਸ 'ਚ ਵਾਪਸੀ
ਕੈਨੇਡਾ ਲਈ ਅੱਜ ਦਾ ਦਿਨ ਮਹੱਤਵਪੂਰਨ ਹੋਣ ਵਾਲਾ ਹੈ ਕਿਉਂਕਿ ਅਮਰੀਕਾ ਵਿਚ ਅੱਜ ਡੋਨਲਡ ਟਰੰਪ ਵ੍ਹਾਈਟ ਹਾਊਸ ਵਿਚ ਵਾਪਸੀ ਕਰ ਕਰ ਰਹੇ ਹਨ ਅਤੇ ਉਹਨਾਂ ਪਹਿਲਾਂ ਹੀ ਧਮਕੀ ਦਿੱਤੀ ਹੈ ਕਿ ਸਹੁੰ ਚੁੱਕਣ ਦੇ ਕੁਝ ਹੀ ਘੰਟਿਆਂ ਅੰਦਰ ਉਹ ਕੈਨੇਡਾ 'ਤੇ 25 ਫੀਸਦੀ ਟੈਰਿਫ ਠੋਕਣਗੇ।