WorldFeb 04, 2025
ਪ੍ਰਧਾਨ ਮੰਤਰੀ ਮੋਦੀ ਅਗਲੇ ਹਫ਼ਤੇ ਕਰ ਸਕਦੇ ਹਨ ਅਮਰੀਕਾ ਦਾ ਦੌਰਾ
ਪ੍ਰਧਾਨ ਮੰਤਰੀ ਮੋਦੀ ਅਗਲੇ ਹਫ਼ਤੇ ਅਮਰੀਕਾ ਦਾ ਦੌਰਾ ਕਰ ਸਕਦੇ ਹਨ। ਰਿਪੋਰਟਸ ਅਨੁਸਾਰ, ਮੋਦੀ ਅਤੇ ਟਰੰਪ ਵਿਚਕਾਰ 13 ਫਰਵਰੀ ਨੂੰ ਮੁਲਾਕਾਤ ਹੋ ਸਕਦੀ ਹੈ। ਇਸ ਫੇਰੀ ਦੌਰਾਨ ਟਰੰਪ, ਮੋਦੀ ਲਈ ਰਾਤ ਦੇ ਖਾਣੇ ਦੀ ਮੇਜ਼ਬਾਨੀ ਵੀ ਕਰ ਸਕਦੇ ਹਨ।
CanadaFeb 04, 2025
ਟਰੰਪ ਦੇ ਹੁਕਮ ‘ਤੇ ਗੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਕੱਢਣਾ ਕੀਤਾ ਸ਼ੁਰੂ
ਅਮਰੀਕਾ ਤੋਂ ਡਿਪੋਰਟ ਕੀਤੇ 200 ਦੇ ਕਰੀਬ ਗੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਲੈ ਕੇ ਅਮਰੀਕੀ ਫੌਜ ਦਾ 3-17 ਗਲੋਬਮਾਸਟਰ ਜਹਾਜ਼ ਬੁੱਧਵਾਰ ਸਵੇਰੇ ਅੰਮ੍ਰਿਤਸਰ ਹਵਾਈ ਅੱਡੇ ਉੱਤੇ ਉਤਰੇਗਾ। ਇਨ੍ਹਾਂ ਗੈਰ ਕਾਨੂੰਨੀ ਪ੍ਰਵਾਸੀਆਂ ਵਿਚੋਂ ਬਹੁਤੇ ਪੰਜਾਬ ਜਾਂ ਨੇੜਲੇ ਰਾਜਾਂ ਨਾਲ ਸਬੰਧਤ ਦੱਸੇ ਜਾਂਦੇ ਹਨ।
CanadaFeb 03, 2025
ਓਨਟਾਰੀਓ ਨੇ ਅਮਰੀਕੀ ਟੈਰਿਫਾਂ ਦੇ ਜਵਾਬ ਵਿੱਚ ਸਟਾਰਲਿੰਕ ਨਾਲ ਠੇਕਾ ਕੀਤਾ ਰੱਦ
ਕੈਨੇਡਾ ਦੇ ਸਭ ਤੋਂ ਵੱਧ ਆਬਾਦੀ ਵਾਲੇ ਸੂਬੇ ਓਨਟਾਰੀਓ ਨੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਕੈਨੇਡਾ ’ਤੇ ਭਾਰੀ ਟੈਰਿਫ ਲਗਾਉਣ ਦੇ ਜਵਾਬ ਵਿਚ ਐਲਨ ਮਸਕ ਦੀ ਸਟਾਰਲਿੰਕ ਨਾਲ ਇੰਟਰਨੈੱਟ ਲਈ ਠੇਕਾ ਰੱਦ ਕਰਨ ਦੀ ਘੋਸ਼ਣਾ ਕੀਤੀ ਹੈ।
CanadaJan 30, 2025
ਵਾਸ਼ਿੰਗਟਨ ਵਿਚ ਫੌਜ ਦੇ ਹੈਲੀਕਾਪਟਰ ਨਾਲ ਟਕਰਾਇਆ ਸਵਾਰੀਆਂ ਨਾਲ ਭਰਿਆ ਜਹਾਜ਼, ਕਈਆਂ ਦੀ ਮੌਤ
ਵਾਸ਼ਿੰਗਟਨ ਵਿਚ ਬੁੱਧਵਾਰ ਦੇਰ ਰਾਤ 60 ਯਾਤਰੀਆਂ ਅਤੇ 4 ਚਾਲਕ ਦਲ ਦੇ ਮੈਂਬਰਾਂ ਨੂੰ ਲਿਜਾ ਰਿਹਾ ਅਮਰੀਕੀ ਏਅਰਲਾਈਨਜ਼ ਦਾ ਜਹਾਜ਼ ਵਰਜੀਨੀਆ ਰੋਨਾਲਡ ਰੀਗਨ ਰਾਸ਼ਟਰੀ ਹਵਾਈ ਅੱਡੇ 'ਤੇ ਉਤਰਦੇ ਸਮੇਂ ਹਵਾ ਵਿਚ ਫੌਜ ਦੇ ਹੈਲੀਕਾਪਟਰ ਨਾਲ ਟਕਰਾ ਗਿਆ,ਜਿਸ ਤੋਂ ਬਾਅਦ ਇਹ ਦੋਵੇਂ ਨੇੜੇ ਦੀ ਪੋਟੋਮੈਕ ਨਦੀ ਵਿਚ ਡਿੱਗ ਗਏ। ਅਧਿਕਾਰੀਆਂ ਮੁਤਾਬਕ,ਫੌਜ ਦੇ ਬਲੈਕ ਹਾਕ ਹੈਲੀਕਾਪਟਰ ਵਿਚ ਤਿੰਨ ਸੈਨਿਕ ਸਵਾਰ ਸਨ।
WorldJan 29, 2025
ਛੋਟਾ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ 18 ਲੋਕਾਂ ਦੀ ਗਈ ਜਾਨ
ਦੱਖਣੀ ਸੁਡਾਨ ਦੇ ਇੱਕ ਦੂਰ-ਦੁਰਾਡੇ ਇਲਾਕੇ ਵਿੱਚ ਬੁੱਧਵਾਰ ਨੂੰ ਇੱਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਗਿਆ ਜਿਸ ਵਿੱਚ ਘੱਟੋ-ਘੱਟ 18 ਲੋਕਾਂ ਦੀ ਮੌਤ ਹੋ ਗਈ। ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਇਹ ਹਾਦਸਾ ਤੇਲ ਨਾਲ ਭਰਪੂਰ ਯੂਨਿਟੀ ਰਾਜ ਵਿੱਚ ਵਾਪਰਿਆ।ਰਾਜ ਦੇ ਸੂਚਨਾ ਮੰਤਰੀ ਗਟਵੇਚ ਬਿਪਲ ਨੇ ਕਿਹਾ ਕਿ ਚੀਨੀ ਤੇਲ ਕੰਪਨੀ ਗ੍ਰੇਟਰ ਪਾਇਨੀਅਰ ਓਪਰੇਟਿੰਗ ਕੰਪਨੀ ਦੁਆਰਾ ਚਾਰਟਰ ਕੀਤੇ ਗਏ ਜਹਾਜ਼ ਵਿੱਚ ਦੋ ਪਾਇਲਟਾਂ ਸਮੇਤ 21 ਲੋਕ ਸਵਾਰ ਸਨ। ਉਨ੍ਹਾਂ ਕਿਹਾ ਕਿ ਜਹਾਜ਼ ਦੱਖਣੀ ਸੁਡਾਨ ਦੀ ਰਾਜਧਾਨੀ ਜੁਬਾ ਦੇ ਇੱਕ ਤੇਲ ਖੇਤਰ ਦੇ ਨੇੜੇ ਤੋਂ ਅੰਤਰਰਾਸ਼ਟਰੀ ਹਵਾਈ ਅੱਡੇ ਵੱਲ ਉਡਾਣ ਭਰਦੇ ਸਮੇਂ ਹਾਦਸਾਗ੍ਰਸਤ ਹੋ ਗਿਆ। ਇਹ ਅਜੇ ਸਪੱਸ਼ਟ ਨਹੀਂ ਹੈ ਕਿ ਹਾਦਸੇ ਦਾ ਕਾਰਨ ਕੀ ਸੀ ਅਤੇ ਅਧਿਕਾਰੀਆਂ ਨੇ ਅਜੇ ਤੱਕ ਪੀੜਤਾਂ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ ਹੈ। ਸਥਾਨਕ ਮੀਡੀਆ ਨੇ ਦੱਸਿਆ ਕਿ ਜਹਾਜ਼ ਵਿੱਚ ਤੇਲ ਕਰਮਚਾਰੀ ਸਵਾਰ ਸਨ।
CanadaJan 28, 2025
ਟਰੰਪ ਨੇ ਭਾਰਤ,ਚੀਨ ਅਤੇ ਬ੍ਰਾਜ਼ੀਲ ਵਰਗੇ ਦੇਸ਼ਾਂ ’ਤੇ ਹਾਈ ਟੈਰਿਫ ਲਗਾਉਣ ਦੀ ਦਿੱਤੀ ਧਮਕੀ
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਫਲੋਰੀਡਾ ਵਿਚ ਇੱਕ ਸਮਾਗਮ ਦੌਰਾਨ ਭਾਰਤ,ਚੀਨ ਅਤੇ ਬ੍ਰਾਜ਼ੀਲ ਵਰਗੇ ਦੇਸ਼ਾਂ ’ਤੇ ਹਾਈ ਟੈਰਿਫ ਲਗਾਉਣ ਦੀ ਧਮਕੀ ਦਿੱਤੀ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਅਮਰੀਕਾ ਵਾਪਸ ਉਸ ਸਿਸਮਟ ਨੂੰ ਅਪਣਾਵੇ ਜਿਸ ਨੇ ਇਸ ਨੂੰ ਅਮੀਰ ਅਤੇ ਸ਼ਕਤੀਸ਼ਾਲੀ ਬਣਾਇਆ ਹੈ।
WorldJan 28, 2025
ਸਰਬੀਆ ਦੇ ਪ੍ਰਧਾਨ ਮੰਤਰੀ ਨੇ ਦਿੱਤਾ ਅਸਤੀਫ਼ਾ
ਸਰਬੀਆ ਦੇ ਪ੍ਰਧਾਨ ਮੰਤਰੀ ਮਿਲੋਸ ਵੁਸੇਵਿਕ ਨੇ ਕਈ ਹਫ਼ਤਿਆਂ ਤੋਂ ਜਾਰੀ ਭ੍ਰਿਸ਼ਟਾਚਾਰ ਵਿਰੋਧੀ ਵਿਸ਼ਾਲ ਵਿਰੋਧ ਪ੍ਰਦਰਸ਼ਨਾਂ ਦੌਰਾਨ ਮੰਗਲਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ। ਨਵੰਬਰ ਵਿੱਚ ਉੱਤਰੀ ਸ਼ਹਿਰ ਨੋਵੀ ਸਾਦ ਵਿੱਚ ਇੱਕ ਬਾਲਕੋਨੀ ਦੇ ਢਹਿ ਜਾਣ ਕਾਰਨ ਦੇਸ਼ ਭਰ ਵਿੱਚ ਵਿਆਪਕ ਵਿਰੋਧ ਪ੍ਰਦਰਸ਼ਨ ਹੋਏ। ਬਾਲਕੋਨੀ ਡਿੱਗਣ ਦੀ ਘਟਨਾ ਵਿੱਚ 15 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਨੂੰ ਸਰਬੀਆਈ ਰਾਸ਼ਟਰਪਤੀ ਅਲੈਗਜ਼ੈਂਡਰ ਵੁਚਿਕ ਦੇ ਤਾਨਾਸ਼ਾਹੀ ਸ਼ਾਸਨ ਪ੍ਰਤੀ ਵਿਆਪਕ ਅਸੰਤੁਸ਼ਟੀ ਦੇ ਪ੍ਰਤੀਬਿੰਬ ਵਜੋਂ ਦੇਖਿਆ ਜਾ ਰਿਹਾ ਹੈ।
WorldJan 27, 2025
ਇਜ਼ਰਾਈਲ ਨੇ ਕਰੀਬ ਇਕ ਸਾਲ ਬਾਅਦ ਉੱਤਰੀ ਗਾਜ਼ਾ ਚ ਲੋਕਾਂ ਨੂੰ ਵਾਪਸ ਜਾਣ ਦੀ ਦਿੱਤੀ ਇਜਾਜ਼ਤ
ਇਜ਼ਰਾਈਲ ਵਲੋਂ 15 ਮਹੀਨਿਆਂ ਬਾਅਦ ਫਲਸਤੀਨੀਆਂ ਨੂੰ ਗਾਜ਼ਾ ਦੇ ਉੱਤਰੀ ਖੇਤਰ ਵਿਚ ਵਾਪਸ ਜਾਣ ਦੀ ਇਜਾਜ਼ਤ ਦੇਣ ਤੋਂ ਬਾਅਦ ਹਜ਼ਾਰਾਂ ਲੋਕ ਆਪਣੇ ਘਰਾਂ ਨੂੰ ਪਰਤਣੇ ਸ਼ੁਰੂ ਹੋ ਗਏ ਹਨ। ਹਮਾਸ-ਇਜ਼ਰਾਇਲ ਵਿਚਕਾਰ ਜੰਗਬੰਦੀ ਸਮਝੌਤੇ ਤਹਿਤ ਇਹ ਵਾਪਸੀ ਸ਼ੁਰੂ ਹੋਈ ਹੈ। ਇਜ਼ਰਾਈਲ ਨੇ ਹਮਾਸ ਨਾਲ ਯੁੱਧ ਸ਼ੁਰੂ ਕਰਨ ਤੋਂ ਬਾਅਦ ਗਾਜ਼ਾ ਦੇ ਉੱਤਰੀ ਹਿੱਸੇ ਨੂੰ ਖਾਲੀ ਕਰਵਾ ਲਿਆ ਸੀ।
WorldJan 24, 2025
ਅਮਰੀਕਾ 2026 ਤੱਕ ਵਿਸ਼ਵ ਸਿਹਤ ਸੰਸਥਾ ਤੋਂ ਹੋ ਜਾਵੇਗਾ ਬਾਹਰ
ਅਮਰੀਕਾ 22 ਜਨਵਰੀ, 2026 ਨੂੰ ਵਿਸ਼ਵ ਸਿਹਤ ਸੰਸਥਾ ਤੋਂ ਬਾਹਰ ਹੋ ਜਾਵੇਗਾ। ਰਾਸ਼ਟਰਪਤੀ ਡੋਨਲਡ ਟਰੰਪ ਨੇ ਵਿਸ਼ਵ ਸਿਹਤ ਏਜੰਸੀ ’ਤੇ ਮਹਾਮਾਰੀ ਅਤੇ ਹੋਰ ਅੰਤਰਰਾਸ਼ਟਰੀ ਸਿਹਤ ਸੰਕਟਾਂ ਨਾਲ ਗਲਤ ਢੰਗ ਨਾਲ ਨਜਿੱਠਣ ਦੇ ਦੋਸ਼ ਲਗਾਏ ਸਨ।