CanadaFeb 26, 2025
ਗੱਲਬਾਤ ਰਾਹੀਂ ਟੈਰਿਫ ਯੋਜਨਾਵਾਂ ਵਿਚ ਬਦਲਾਅ ਕੀਤਾ ਜਾ ਸਕਦਾ ਹੈ: ਵ੍ਹਾਈਟ ਹਾਊਸ
ਕੈਨੇਡਾ ਅਤੇ ਮੈਕਸੀਕੋ ’ਤੇ ਅਗਲੇ ਹਫ਼ਤੇ ਲਾਗੂ ਹੋਣ ਵਾਲੇ ਟੈਰਿਫ ਤੋਂ ਪਹਿਲਾਂ ਵ੍ਹਾਈਟ ਹਾਊਸ ਨੇ ਅੱਜ ਇੱਕ ਬਿਆਨ ਵਿਚ ਕਿਹਾ ਹੈ ਕਿ ਗੱਲਬਾਤ ਰਾਹੀਂ ਟੈਰਿਫ ਯੋਜਨਾਵਾਂ ਵਿਚ ਬਦਲਾਅ ਕੀਤਾ ਜਾ ਸਕਦਾ ਹੈ। ਵ੍ਹਾਈਟ ਹਾਊਸ ਦੀ ਇਹ ਟਿੱਪਣੀ ਉਦੋਂ ਆਈ ਹੈ ਜਦੋਂ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੋਮਵਾਰ ਨੂੰ ਕਿਹਾ ਸੀ ਕਿ ਟੈਰਿਫ ਨਿਰਧਾਰਤ ਸਮੇਂ ’ਤੇ ਹੀ ਲਾਗੂ ਹੋਣਗੇ।
WorldFeb 26, 2025
ਸੂਡਾਨ ਦਾ ਇੱਕ ਫੌਜੀ ਜਹਾਜ਼ ਹਾਦਸਾਗ੍ਰਸਤ ,19 ਲੋਕਾਂ ਦੀ ਹੋਈ ਮੌਤ
ਸੂਡਾਨ ਦੇ ਇੱਕ ਫੌਜੀ ਜਹਾਜ਼ ਦੇ ਓਮਦੁਰਮਨ ਸ਼ਹਿਰ ਵਿੱਚ ਹਾਦਸਾਗ੍ਰਸਤ ਹੋਣ ਕਾਰਨ ਘੱਟੋ-ਘੱਟ 19 ਲੋਕਾਂ ਦੀ ਮੌਤ ਹੋ ਗਈ। ਫੌਜ ਅਤੇ ਸਿਹਤ ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਫੌਜ ਨੇ ਇੱਕ ਸੰਖੇਪ ਬਿਆਨ ਵਿੱਚ ਕਿਹਾ ਕਿ 'ਐਂਟੋਨੋਵ' ਜਹਾਜ਼ ਮੰਗਲਵਾਰ ਨੂੰ ਓਮਦੁਰਮਨ ਦੇ ਉੱਤਰ ਵਿੱਚ ਵਾਦੀ ਸੈਯਦਨਾ ਏਅਰਬੇਸ ਤੋਂ ਉਡਾਣ ਭਰਦੇ ਸਮੇਂ ਹਾਦਸਾਗ੍ਰਸਤ ਹੋ ਗਿਆ। ਫੌਜ ਨੇ ਕਿਹਾ ਕਿ ਹਾਦਸੇ ਵਿੱਚ ਫੌਜੀ ਕਰਮਚਾਰੀਆਂ ਅਤੇ ਆਮ ਨਾਗਰਿਕਾਂ ਦੀ ਮੌਤ ਹੋ ਗਈ ਪਰ ਇਹ ਨਹੀਂ ਦੱਸਿਆ ਕਿ ਕਿੰਨੇ ਮਾਰੇ ਗਏ ਹਨ।
WorldFeb 25, 2025
ਡੀ.ਬੀ.ਐੱਸ. ਬੈਂਕ ਨੇ ਏ.ਆਈ. ਦੇ ਕਾਰਨ ਨੌਕਰੀਆਂ ਵਿੱਚ ਕਟੌਤੀ ਦੀ ਕੀਤੀ ਘੋਸ਼ਣਾ
ਸਿੰਗਾਪੁਰ ਦੇ ਸਭ ਤੋਂ ਵੱਡੇ ਬੈਂਕ, ਡੀ.ਬੀ.ਐੱਸ. ਨੇ ਕਿਹਾ ਹੈ ਕਿ ਅਗਲੇ ਤਿੰਨ ਤੋਂ 4 ਸਾਲਾਂ ਵਿਚ 4,000 ਕਰਮਚਾਰੀਆਂ ਦੀ ਆਰਟੀਫੀਸ਼ੀਅਲ ਇੰਟੈਲੀਜੈਂਸ ਕਾਰਨ ਨੌਕਰੀ ਜਾ ਸਕਦੀ ਹੈ। ਡੀ.ਬੀ.ਐੱਸ. ਬੈਂਕ ਦੇ ਬੁਲਾਰੇ ਨੇ ਕਿਹਾ ਕਿ ਇਸ ਕਦਮ ਦਾ ਅਸਰ ਅਸਥਾਈ ਅਤੇ ਠੇਕੇ ’ਤੇ ਰੱਖੇ ਕਰਮਚਾਰੀਆਂ ’ਤੇ ਪਵੇਗਾ।
WorldFeb 25, 2025
ਅਮਰੀਕਾ ਨੇ ਰੂਸ-ਯੂਕਰੇਨ ਯੁੱਧ ਨੂੰ ਲੈ ਕੇ ਪਲਟਿਆ ਪਾਲਾ
ਅਮਰੀਕਾ ਨੇ ਯੂਕਰੇਨ ਜੰਗ ’ਤੇ ਆਪਣਾ ਪਾਲਾ ਪਲਟ ਲਿਆ ਹੈ। ਸੰਯੁਕਤ ਰਾਸ਼ਟਰ ਵਿਚ ਟਰੰਪ ਪ੍ਰਸ਼ਾਸਨ ਨੇ ਰੂਸ ਦਾ ਸਮਰਥਨ ਕੀਤਾ ਹੈ। ਦਰਅਸਲ, ਤਿੰਨ ਸਾਲਾਂ ਤੋਂ ਚੱਲ ਰਹੇ ਯੁੱਧ ਨੂੰ ਖਤਮ ਕਰਨ ਲਈ ਸੋਮਵਾਰ ਨੂੰ ਸੰਯੁਕਤ ਰਾਸ਼ਟਰ ਵਿਚ ਤਿੰਨ ਪ੍ਰਸਤਾਵ ਲਿਆਂਦੇ ਗਏ ਸਨ।
WorldFeb 24, 2025
170,000 ਤੋਂ ਵੱਧ ਕੈਨੇਡੀਅਨਾਂ ਨੇ ਐਲੋਨ ਮਸਕ ਦੀ ਕੈਨੇਡੀਅਨ ਨਾਗਰਿਕਤਾ ਰੱਦ ਕਰਨ ਦੀ ਕੀਤੀ ਮੰਗ
ਕੈਨੇਡਾ ਦੇ 170,000 ਤੋਂ ਵੱਧ ਲੋਕਾਂ ਨੇ ਇੱਕ ਸੰਸਦੀ ਪਟੀਸ਼ਨ ’ਤੇ ਦਸਤਖਤ ਕੀਤੇ ਹਨ ਜਿਸ ਵਿਚ ਸਰਕਾਰ ਨੂੰ ਐਲੋਨ ਮਸਕ ਦੀ ਕੈਨੇਡੀਅਨ ਨਾਗਰਿਕਤਾ ਰੱਦ ਕਰਨ ਦੀ ਮੰਗ ਕੀਤੀ ਗਈ ਹੈ। ਹਾਊਸ ਆਫ ਕਾਮਨਜ਼ ਦੀ ਵੈੱਬਸਾਈਟ ’ਤੇ ਪਾਈ ਗਈ ਇਹ ਪਟੀਸ਼ਨ ਬੀਸੀ-ਅਧਾਰਿਤ ਲੇਖਕ ਕੁਆਲੀਆ ਰੀਡ ਨੇ ਲੌਂਚ ਕੀਤੀ ਸੀ, ਜਿਸ ਨੂੰ ਐਨਡੀਪੀ ਦੇ ਸੰਸਦ ਮੈਂਬਰ ਚਾਰਲੀ ਐਂਗਸ ਨੇ ਸਪਾਂਸਰ ਕੀਤਾ ਹੈ।
CanadaFeb 21, 2025
ਟਰੰਪ ਨੇ ਭਾਰਤ ਲਈ $21 ਮਿਲੀਅਨ ਦੀ ਫੰਡਿੰਗ ਰੱਦ ਕਰਨ ਨੂੰ ਲੈ ਕੇ ਕੀਤਾ ਵੱਡਾ ਦਾਅਵਾ
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ਲਈ $21 ਮਿਲੀਅਨ ਦੀ ਫੰਡਿੰਗ ਰੱਦ ਕਰਨ ਨੂੰ ਲੈ ਕੇ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਖ਼ਦਸ਼ਾ ਜਤਾਇਆ ਕਿ ਪਿਛਲੀ ਅਮਰੀਕੀ ਸਰਕਾਰ ਦਾ ਇਸ ਫੰਡਿੰਗ ਪਿੱਛੇ ਪਲੈਨ ਭਾਰਤ ਵਿਚ ਮੋਦੀ ਤੋਂ ਇਲਾਵਾ ਕਿਸੇ ਹੋਰ ਨੇਤਾ ਨੂੰ ਚੋਣ ਜਿਤਾਉਣ ਦਾ ਹੋ ਸਕਦਾ ਹੈ।
WorldFeb 21, 2025
ਅਮਰੀਕੀ ਸੰਸਦ ਨੇ ਭਾਰਤੀ ਮੂਲ ਦੇ ਕੈਸ਼ ਪਟੇਲ ਨੂੰ ਜਾਂਚ ਏਜੰਸੀ ਐਫ.ਬੀ.ਆਈ. ਦਾ ਡਾਇਰੈਕਟਰ ਕੀਤਾ ਨਿਯੁਕਤ
ਅਮਰੀਕੀ ਸੰਸਦ ਦੇ ਉੱਪਰੀ ਸਦਨ ਸੈਨੇਟ ਨੇ ਭਾਰਤੀ ਮੂਲ ਦੇ ਕੈਸ਼ ਪਟੇਲ ਨੂੰ ਜਾਂਚ ਏਜੰਸੀ ਐਫ.ਬੀ.ਆਈ. ਦੇ ਡਾਇਰੈਕਟਰ ਵਜੋਂ ਮਨਜ਼ੂਰੀ ਦੇ ਦਿੱਤੀ ਹੈ, ਜਿਸ ਨਾਲ ਉਹ ਟਰੰਪ ਕੈਬਨਿਟ ਵਿਚ ਸਭ ਤੋਂ ਹਾਈ-ਪ੍ਰੋਫਾਈਲ ਨਿਯੁਕਤੀਆਂ ਵਿਚੋਂ ਇੱਕ ਬਣ ਗਏ ਹਨ।
CanadaFeb 21, 2025
ਕੈਨੇਡਾ ਨੇ ਅਮਰੀਕਾ ਨੂੰ 3-2 ਨਾਲ ਹਰਾ ਹਾਕੀ ਟੂਰਨਾਮੈਂਟ ਦਾ ਖਿਤਾਬ ਕੀਤਾ ਆਪਣੇ ਨਾਮ
ਕੈਨੇਡਾ ਨੇ ਬੀਤੀ ਰਾਤ ਰੋਮਾਂਚਕ ਅਤੇ ਰਾਜਨੀਤਿਕ ਤੌਰ 'ਤੇ ਜੋਸ਼ ਭਰੇ 4 ਨੇਸ਼ਨਜ਼ ਫੇਸ-ਆਫ ਹਾਕੀ ਟੂਰਨਾਮੈਂਟ ਦੇ ਫਾਈਨਲ ਵਿਚ ਅਮਰੀਕਾ ਨੂੰ 3-2 ਨਾਲ ਹਰਾ ਕੇ ਇਸ ਟੂਰਨਾਮੈਂਟ ਦਾ ਖਿਤਾਬ ਆਪਣੇ ਨਾਮ ਕਰ ਲਿਆ।
CanadaFeb 20, 2025
ਕੈਨੇਡਾ ਨੂੰ ਲੈ ਕੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਕ ਵਾਰ ਫਿਰ ਬੋਲਿਆ ਹਮਲਾ
ਕੈਨੇਡਾ ਨੂੰ ਲੈ ਕੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਇੱਕ ਵਾਰ ਫਿਰ ਹਮਲਾ ਬੋਲਿਆ ਹੈ। ਉਨ੍ਹਾਂ ਇੱਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਉਹ ਅੱਜ ਰਾਤ 4 ਨੇਸ਼ਨਜ਼ ਫੇਸ-ਆਫ ਫਾਈਨਲ ਵਿਚ ਕੈਨੇਡੀਅਨ ਅਤੇ ਅਮਰੀਕੀ ਵਿਚਕਾਰ ਹੋਣ ਵਾਲੇ ਮੁਕਾਬਲੇ ਨੂੰ ਦੇਖਣਗੇ ਅਤੇ ਜੇ ਗਵਰਨਰ ਟਰੂਡੋ ਉਨ੍ਹਾਂ ਨਾਲ ਸ਼ਾਮਲ ਹੋਣਾ ਚਾਹੁੰਦੇ ਹਨ ਤਾਂ ਉਨ੍ਹਾਂ ਦਾ ਸਵਾਗਤ ਹੈ।