WorldFeb 27, 2025
ਪਾਕਿਸਤਾਨ ਚੈਂਪੀਅਨਸ ਟਰਾਫੀ ਤੋਂ ਹੋਇਆ ਬਾਹਰ
ਪਾਕਿਸਤਾਨ ਚੈਂਪੀਅਨਜ਼ ਟਰਾਫੀ ਦਾ ਮੇਜ਼ਬਾਨ ਹੋਣ ਦੇ ਬਾਵਜੂਦ ਇੱਕ ਵੀ ਮੈਚ ਜਿੱਤੇ ਬਿਨਾਂ ਇਸ ਮੁਕਾਬਲੇ ਤੋਂ ਬਾਹਰ ਹੋ ਗਿਆ ਹੈ। ਪਾਕਿਸਤਾਨੀ ਟੀਮ ਨੂੰ ਪਹਿਲੇ ਮੈਚ ’ਚ ਨਿਊਜ਼ੀਲੈਂਡ ਅਤੇ ਦੂਜੇ ਮੈਚ ’ਚ ਭਾਰਤ ਨੇ ਹਰਾਇਆ ਸੀ। 29 ਸਾਲਾਂ ਬਾਅਦ ਆਈਸੀਸੀ ਟੂਰਨਾਮੈਂਟ ਦੀ ਮਿਲੀ ਮੇਜ਼ਬਾਨੀ ਵਿਚ ਪਾਕਿਸਤਾਨ ਨੂੰ ਕੋਈ ਮੈਚ ਨਾ ਜਿੱਤਣ ਦੀ ਭਾਰੀ ਨਿਰਾਸ਼ਾ ਹੋਈ ਹੈ।
WorldFeb 27, 2025
ਟਰੰਪ ਪ੍ਰਸ਼ਾਸਨ ਨੇ ਗੈਰ-ਦਸਤਾਵੇਜ਼ੀ ਪ੍ਰਵਾਸੀਆਂ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਕੀਤੀ ਸ਼ੁਰੂ
ਅਮਰੀਕਾ ਵਿਚ ਟਰੰਪ ਪ੍ਰਸ਼ਾਸਨ ਗ਼ੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਲੋਕਾਂ ਦੀ ਰਜਿਸਟਰੇਸ਼ਨ ਪ੍ਰਕਿਰਿਆ ਸ਼ੁਰੂ ਕਰ ਰਿਹਾ ਹੈ। ਹੋਮਲੈਂਡ ਸੁਰੱਖਿਆ ਵਿਭਾਗ ਨੇ ਇਕ ਬਿਆਨ ’ਚ ਕਿਹਾ ਕਿ ਅਮਰੀਕਾ ਵਿਚ ਗ਼ੈਰ-ਕਾਨੂੰਨੀ ਢੰਗ ਨਾਲ ਰਹਿਣ ਵਾਲੇ ਹਰ ਵਿਅਕਤੀ ਨੂੰ ਰਜਿਸਟਰੇਸ਼ਨ ਕਰਵਾ ਕੇ ਫਿੰਗਰਪ੍ਰਿੰਟ ਅਤੇ ਆਪਣਾ ਪਤਾ ਦੇਣਾ ਹੋਵੇਗਾ।
WorldFeb 27, 2025
ਕਾਂਗੋ 'ਚ 'M23' ਬਾਗੀ ਸਮੂਹ ਦੇ ਆਗੂਆਂ ਦੀ ਬੈਠਕ 'ਚ ਧਮਾਕਾ, ਕਈ ਲੋਕ ਜ਼ਖ਼ਮੀ
ਪੂਰਬੀ ਕਾਂਗੋ 'ਚ 'ਐੱਮ23' ਬਾਗੀ ਸਮੂਹ ਦੇ ਨੇਤਾਵਾਂ ਅਤੇ ਨਿਵਾਸੀਆਂ ਦੀ ਇੱਕ ਮੀਟਿੰਗ 'ਚ ਵੀਰਵਾਰ ਨੂੰ ਹੋਏ ਧਮਾਕੇ 'ਚ ਕਈ ਲੋਕਾਂ ਦੇ ਜ਼ਖਮੀ ਹੋਣ ਦਾ ਖਦਸ਼ਾ ਹੈ। ਵੀਰਵਾਰ ਨੂੰ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਗਈਆਂ ਵੀਡੀਓਜ਼ ਅਤੇ ਫੋਟੋਆਂ 'ਚ ਬੁਕਾਵੂ 'ਚ ਮੀਟਿੰਗ ਤੋਂ ਭੱਜਦੇ ਹੋਏ ਭੀੜ ਅਤੇ ਜ਼ਮੀਨ 'ਤੇ ਖੂਨ ਨਾਲ ਲੱਥਪੱਥ ਲਾਸ਼ਾਂ ਦਿਖਾਈ ਦਿੱਤੀਆਂ।
CanadaFeb 27, 2025
ਟਰੰਪ ਨੇ ਕੀਤਾ ਐਲਾਨ ਅਗਲੇ ਹਫਤੇ ਤੋਂ ਕੈਨੇਡਾ, ਮੈਕਸੀਕੋ ’ਤੇ ਲਾਗੂ ਹੋਣਗੇ ਟੈਰਿਫ
ਕੈਨੇਡਾ ਅਤੇ ਮੈਕਸੀਕੋ ਲਈ ਵੱਡਾ ਝਟਕਾ ਹੈ, ਟਰੰਪ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਦੋਵਾਂ ਮੁਲਕਾਂ ’ਤੇ ਪ੍ਰਸਤਾਵਿਤ ਟੈਰਿਫ 4 ਮਾਰਚ ਨੂੰ ਲਾਗੂ ਹੋਵੇਗਾ ਅਤੇ ਉਸੇ ਤਾਰੀਖ਼ ਤੋਂ ਚੀਨ ’ਤੇ 10 ਫੀਸਦੀ ਵਾਧੂ ਟੈਰਿਫ ਵੀ ਲਾਗੂ ਹੋਵੇਗਾ। ਟਰੰਪ ਨੇ ਇਲਜ਼ਾਮ ਲਗਾਇਆ ਕਿ ਫੈਂਟਾਨਾਇਲ ਸੰਕਟ ਕਾਰਨ ਕੈਨੇਡਾ, ਮੈਕਸੀਕੋ ’ਤੇ ਟੈਰਿਫ ਲਗਾਇਆ ਜਾ ਰਿਹਾ ਹੈ।
WorldFeb 26, 2025
ਟਰੰਪ ਨੇ ਈਬੀ-5 ਵੀਜ਼ਾ ਦੀ ਥਾਂ ਗੋਲਡ ਕਾਰਡ ਵੀਜ਼ਾ ਸ਼ੁਰੂ ਕਰਨ ਦਾ ਕੀਤਾ ਐਲਾਨ
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ 35 ਸਾਲ ਪੁਰਾਣੇ ਈ.ਬੀ.-5 ਵੀਜ਼ਾ ਦੀ ਥਾਂ ਗੋਲਡ ਕਾਰਡ ਵੀਜ਼ਾ ਲਿਆਉਣ ਦੀ ਘੋਸ਼ਣਾ ਕੀਤੀ ਹੈ, ਜਿਸ ਤਹਿਤ ਅਮਰੀਕਾ ਦੀ ਨਾਗਰਿਕਤਾ ਲੈਣ ਦੀ ਬਦਲੇ ਪਹਿਲਾਂ ਨਾਲੋਂ 5 ਗੁਣਾ ਜ਼ਿਆਦਾ ਖ਼ਰਚ ਕਰਨਾ ਹੋਵੇਗਾ। ਅਮੀਰ ਵਿਦੇਸ਼ੀਆਂ ਨੂੰ ਇਹ ਗੋਲਡ ਕਾਰਡ ਵੀਜ਼ਾ $5 ਮਿਲੀਅਨ ਵਿਚ ਮਿਲੇਗਾ।
WorldFeb 26, 2025
ਪ੍ਰਧਾਨ ਮੰਤਰੀ ਮੋਦੀ ਮਈ ’ਚ ਜਾਣਗੇ ਰੂਸ,80ਵੀਂ ਵਿਕਟਰੀ ਡੇਅ ਪਰੇਡ ਵਿੱਚ ਲੈਣਗੇ ਹਿੱਸਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਈ ਵਿੱਚ ਰੂਸ ਦੇ ਦੌਰੇ ’ਤੇ ਜਾਣਗੇ। ਰਿਪੋਰਟਸ ਮੁਤਾਬਕ, ਉਹ ਮਾਸਕੋ ਵਿਚ ਰੂਸ ਦੀ 80ਵੀਂ ਵਿਕਟਰੀ ਡੇਅ ਪਰੇਡ ਵਿੱਚ ਹਿੱਸਾ ਲੈਣਗੇ। ਰੂਸ ਨੇ ਦੂਜੇ ਵਿਸ਼ਵ ਯੁੱਧ ਵਿੱਚ ਜਰਮਨੀ ਨੂੰ ਹਰਾਇਆ ਸੀ। ਇਸ ਦੇ ਜਸ਼ਨ ਵਿਚ ਉਹ ਹਰ ਸਾਲ 9 ਮਈ ਨੂੰ ਵਿਕਟਰੀ ਡੇਅ ਪਰੇਡ ਦਾ ਆਯੋਜਨ ਕਰਦਾ ਹੈ। ਇਸ ਸਾਲ ਕਈ ਦੇਸ਼ਾਂ ਦੇ ਨੇਤਾ ਇਸ ਪਰੇਡ ਵਿੱਚ ਹਿੱਸਾ ਲੈਣਗੇ। ਰਿਪੋਰਟਸ ਮੁਤਾਬਕ, ਇਸ ਪਰੇਡ ਵਿੱਚ ਭਾਰਤੀ ਫੌਜ ਦੀ ਇੱਕ ਟੁਕੜੀ ਵੀ ਹਿੱਸਾ ਲੈ ਸਕਦੀ ਹੈ। ਸਲੋਵਾਕੀਆ ਦੇ ਪ੍ਰਧਾਨ ਮੰਤਰੀ ਇਸ ਪਰੇਡ ਵਿੱਚ ਸ਼ਾਮਲ ਹੋਣ ਦੀ ਪੁਸ਼ਟੀ ਕਰ ਚੁੱਕੇ ਹਨ।
CanadaFeb 26, 2025
ਐਲੋਨ ਮਸਕ ਦੀ ਕੈਨੇਡੀਅਨ ਨਾਗਰਿਕਤਾ ਰੱਦ ਕਰਨ ਦੀ ਪਟੀਸ਼ਨ 'ਤੇ 263,000 ਤੋਂ ਵੱਧ ਲੋਕਾਂ ਨੇ ਕੀਤੇ ਦਸਤਖਤ
ਕੈਨੇਡਾ ਵਿਚ ਐਲੋਨ ਮਸਕ ਦੀ ਨਾਗਰਿਕਤਾ ਖਿਲਾਫ ਪਾਈ ਗਈ ਪਟੀਸ਼ਨ ਨੂੰ ਸਪੋਰਟ ਕਰਨ ਵਾਲੇ ਕੈਨੇਡੀਅਨ ਦੀ ਗਿਣਤੀ 263,000 ਤੋਂ ਪਾਰ ਹੋ ਗਈ ਹੈ। ਹੁਣ ਤੱਕ ਸਭ ਤੋਂ ਵੱਧ ਦਸਤਖਤ ਜਿਸ ਸੂਬੇ ਤੋਂ ਇਸ ਪਟੀਸ਼ਨ ਨੂੰ ਮਿਲੇ ਹਨ ਉਹ ਓਨਟਾਰੀਓ ਹੈ, ਜਿੱਥੋਂ ਦੇ 96,000 ਤੋਂ ਵੱਧ ਲੋਕਾਂ ਨੇ ਐਲੋਨ ਮਸਕ ਦੀ ਕੈਨੇਡੀਅਨ ਨਾਗਰਿਕਤਾ ਖ਼ਤਮ ਕਰਨ ਦੀ ਮੰਗ ਦਾ ਸਮਰਥਨ ਕੀਤਾ ਹੈ।
CanadaFeb 26, 2025
ਗੱਲਬਾਤ ਰਾਹੀਂ ਟੈਰਿਫ ਯੋਜਨਾਵਾਂ ਵਿਚ ਬਦਲਾਅ ਕੀਤਾ ਜਾ ਸਕਦਾ ਹੈ: ਵ੍ਹਾਈਟ ਹਾਊਸ
ਕੈਨੇਡਾ ਅਤੇ ਮੈਕਸੀਕੋ ’ਤੇ ਅਗਲੇ ਹਫ਼ਤੇ ਲਾਗੂ ਹੋਣ ਵਾਲੇ ਟੈਰਿਫ ਤੋਂ ਪਹਿਲਾਂ ਵ੍ਹਾਈਟ ਹਾਊਸ ਨੇ ਅੱਜ ਇੱਕ ਬਿਆਨ ਵਿਚ ਕਿਹਾ ਹੈ ਕਿ ਗੱਲਬਾਤ ਰਾਹੀਂ ਟੈਰਿਫ ਯੋਜਨਾਵਾਂ ਵਿਚ ਬਦਲਾਅ ਕੀਤਾ ਜਾ ਸਕਦਾ ਹੈ। ਵ੍ਹਾਈਟ ਹਾਊਸ ਦੀ ਇਹ ਟਿੱਪਣੀ ਉਦੋਂ ਆਈ ਹੈ ਜਦੋਂ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੋਮਵਾਰ ਨੂੰ ਕਿਹਾ ਸੀ ਕਿ ਟੈਰਿਫ ਨਿਰਧਾਰਤ ਸਮੇਂ ’ਤੇ ਹੀ ਲਾਗੂ ਹੋਣਗੇ।
WorldFeb 26, 2025
ਸੂਡਾਨ ਦਾ ਇੱਕ ਫੌਜੀ ਜਹਾਜ਼ ਹਾਦਸਾਗ੍ਰਸਤ ,19 ਲੋਕਾਂ ਦੀ ਹੋਈ ਮੌਤ
ਸੂਡਾਨ ਦੇ ਇੱਕ ਫੌਜੀ ਜਹਾਜ਼ ਦੇ ਓਮਦੁਰਮਨ ਸ਼ਹਿਰ ਵਿੱਚ ਹਾਦਸਾਗ੍ਰਸਤ ਹੋਣ ਕਾਰਨ ਘੱਟੋ-ਘੱਟ 19 ਲੋਕਾਂ ਦੀ ਮੌਤ ਹੋ ਗਈ। ਫੌਜ ਅਤੇ ਸਿਹਤ ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਫੌਜ ਨੇ ਇੱਕ ਸੰਖੇਪ ਬਿਆਨ ਵਿੱਚ ਕਿਹਾ ਕਿ 'ਐਂਟੋਨੋਵ' ਜਹਾਜ਼ ਮੰਗਲਵਾਰ ਨੂੰ ਓਮਦੁਰਮਨ ਦੇ ਉੱਤਰ ਵਿੱਚ ਵਾਦੀ ਸੈਯਦਨਾ ਏਅਰਬੇਸ ਤੋਂ ਉਡਾਣ ਭਰਦੇ ਸਮੇਂ ਹਾਦਸਾਗ੍ਰਸਤ ਹੋ ਗਿਆ। ਫੌਜ ਨੇ ਕਿਹਾ ਕਿ ਹਾਦਸੇ ਵਿੱਚ ਫੌਜੀ ਕਰਮਚਾਰੀਆਂ ਅਤੇ ਆਮ ਨਾਗਰਿਕਾਂ ਦੀ ਮੌਤ ਹੋ ਗਈ ਪਰ ਇਹ ਨਹੀਂ ਦੱਸਿਆ ਕਿ ਕਿੰਨੇ ਮਾਰੇ ਗਏ ਹਨ।