14.01°C Vancouver
Ads

Apr 17, 2025 5:53 PM - The Canadian Press

ਕੈਨੇਡਾ ਵਿਚ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਤੋਂ ਦਾਖ਼ਲ ਹੋਏ ਤਿੰਨ ਲੋਕਾਂ ਨੂੰ ਆਰਸੀਐਮਪੀ ਨੇ ਕੀਤਾ ਗ੍ਰਿਫਤਾਰ

Share On
woman-two-young-children-missing-after-trying-to-cross-border-into-canada-rcmp
They are being assisted by a tracking dog, a helicopter and resources from the Quebec provincial police.(Photo: The Canadian Press)

ਕੈਨੇਡਾ ਵਿਚ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਤੋਂ ਦਾਖ਼ਲ ਹੋਏ ਤਿੰਨ ਲੋਕਾਂ ਨੂੰ ਆਰਸੀਐਮਪੀ ਵਲੋਂ ਗ੍ਰਿਫਤਾਰ ਕੀਤਾ ਗਿਆ ਹੈ। ਆਰਸੀਐਮਪੀ ਦਾ ਕਹਿਣਾ ਹੈ ਕਿ ਇਹ ਲੋਕ ਕਿਊਬੈਕ ਦੇ ਮੋਂਟੇਰੇਗੀ ਖੇਤਰ ਵਿਚ ਬੁੱਧਵਾਰ ਦੇਰ ਰਾਤ ਫੜ੍ਹੇ ਗਏ ਅਤੇ ਦੋ ਬੱਚਿਆਂ ਸਮੇਤ ਤਿੰਨ ਹੋਰਾਂ ਦੀ ਤਲਾਸ਼ ਜਾਰੀ ਹੈ।

ਆਰਸੀਐਮਪੀ ਨੇ ਕਿਹਾ ਕਿ ਅੱਧੀ ਰਾਤ ਦੇ ਕਰੀਬ ਦੋ ਪੁਰਸ਼ਾਂ ਅਤੇ ਇੱਕ ਔਰਤ ਨੂੰ ਟਰਾਊਟ ਰਿਵਰ ਸੈਕਟਰ ਵਿਚ ਕੈਨੇਡਾ ਦੀ ਸਰਹੱਦ ਪਾਰ ਕਰਦੇ ਹੋਏ ਦੇਖਿਆ ਗਿਆ ਅਤੇ ਕਿਊਬੈਕ ਦੇ ਗੌਡਮੈਨਚੈਸਟਰ ਟਾਊਨ ਨੇੜੇ ਗ੍ਰਿਫਤਾਰ ਕੀਤਾ ਗਿਆ, ਜੋ ਕਿ ਨਿਊਯਾਰਕ ਨਾਲ ਲੱਗਦੀ ਅਮਰੀਕੀ ਸਰਹੱਦ ਤੋਂ ਕਰੀਬ 20 ਕਿਲੋਮੀਟਰ ਦੂਰੀ 'ਤੇ ਹੈ।

ਆਰਸੀਐਮਪੀ ਨੇ ਕਿਹਾ ਕਿ ਤਿੰਨਾਂ ਨੂੰ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਹਵਾਲੇ ਕੀਤਾ ਜਾ ਚੁੱਕਾ ਹੈ। ਆਰਸੀਐਮਪੀ ਦੇ ਬੁਲਾਰੇ ਸੀ.ਪੀ.ਐਲ. ਮਾਰਟੀਨਾ ਪਿਲਾਰੋਵਾ ਨੇ ਦੱਸਿਆ ਕਿ ਪੁਲਿਸ ਕੋਲ ਜਾਣਕਾਰੀ ਹੈ ਕਿ ਉਨ੍ਹਾਂ ਦੇ ਨਾਲ ਯਾਤਰਾ ਕਰਨ ਵਾਲੇ ਤਿੰਨ ਹੋਰ ਲੋਕ ਵੀ ਸਨ ਜਿਨ੍ਹਾਂ ਦਾ ਫਿਲਹਾਲ ਕੋਈ ਪਤਾ ਨਹੀਂ ਹੈ। ਇਨ੍ਹਾਂ ਵਿਚ ਇੱਕ ਔਰਤ ਅਤੇ ਦੋ ਛੋਟੇ ਬੱਚੇ ਸ਼ਾਮਲ ਹਨ, ਜਿਨ੍ਹਾਂ ਦੀ ਖੇਤਰ ਵਿਚ ਤਲਾਸ਼ ਲਈ ਹੈਲੀਕਾਪਟਰ ਅਤੇ ਡੌਗ ਹੈਂਡਲਰ ਦੀ ਮਦਦ ਲਈ ਜਾ ਰਹੀ ਹੈ।

Latest news

No records found.
ADS
Ads

Related News

No records found.
ADS
Ads