12.94°C Vancouver
Ads

Apr 7, 2025 4:22 PM - The Canadian Press

ਬੀ. ਸੀ. ਵਿਚ ਫਲੂ ਕਾਰਨ 8.7 ਮਿਲੀਅਨ ਮੁਰਗੀਆਂ ਨੂੰ ਮਾਰਿਆ ਗਿਆ

Share On
with-8-7m-birds-dead-b-c-farmers-assess-avian-flu-toll-and-worry-about-whats-next
Farmers and scientists also worry what the next migration of wild birds will bring this year.(Photo: The Canadian Press)

ਬੀ. ਸੀ. ਵਿਚ 2022 ਤੋਂ ਏਵੀਅਨ ਫਲੂ ਦਾ ਪ੍ਰਕੋਪ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ ਸੂਬੇ ਦੇ ਪੋਲਟਰੀ ਫਾਰਮਾਂ ਨੂੰ 8.7 ਮਿਲੀਅਨ ਤੋਂ ਵੱਧ ਮੁਰਗੀਆਂ ਨੂੰ ਮਾਰਨਾ ਪਿਆ ਹੈ। ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ ਦੇ ਤਾਜ਼ਾ ਅੰਕੜਿਆਂ ਤੋਂ ਇਹ ਖੁਲਾਸਾ ਹੋਇਆ ਹੈ। ਬੀ.ਸੀ. ਪੋਲਟਰੀ ਐਸੋਸੀਏਸ਼ਨ ਅਨੁਸਾਰ, ਪਿਛਲੇ ਸਾਲ ਦੇ ਅਕਤੂਬਰ ਦੇ ਅੱਧ ਤੋਂ ਬੀ. ਸੀ.ਵਿਚ ਲਗਭਗ 80 ਪੋਲਟਰੀ ਫਾਰਮਾਂ ਵਿਚ ਏਵੀਅਨ ਫਲੂ ਦਾ ਪ੍ਰਕੋਪ ਦੇਖਿਆ ਗਿਆ ਹੈ। ਹਾਲਾਂਕਿ, 1 ਅਪ੍ਰੈਲ ਤੱਕ ਸਿਰਫ 6 ਪੋਲਟਰੀ ਫਾਰਮ ਇਸ ਨਾਲ ਪ੍ਰਭਾਵਿਤ ਸਨ।

ਕਿਸਾਨਾਂ ਮੁਤਾਬਕ, H5N1 ਏਵੀਅਨ ਫਲੂ ਕਾਰਨ ਕੁਝ ਕਿਸਾਨਾਂ ਨੇ ਆਪਣਾ ਕਾਰੋਬਾਰ ਫਰੇਜ਼ਰ ਵੈਲੀ ਤੋਂ ਬਾਹਰ ਸ਼ਿਫਟ ਕੀਤਾ ਹੈ ਅਤੇ ਕੁਝ ਇਸ ਕਾਰੋਬਾਰ ਤੋਂ ਪੂਰੀ ਤਰ੍ਹਾਂ ਬਾਹਰ ਹੋ ਗਏ ਹਨ।

11 ਜਨਵਰੀ ਤੋਂ ਸੂਬੇ ਵਿਚ ਕੋਈ ਨਵਾਂ ਸੰਕਰਮਣ ਰਿਪੋਰਟ ਨਹੀਂ ਕੀਤਾ ਗਿਆ ਹੈ ਪਰ ਕਿਸਾਨਾਂ ਨੂੰ ਹੁਣ ਇਸ ਸਾਲ ਦੇ ਜੰਗਲੀ ਪੰਛੀਆਂ ਦੇ ਮਾਈਗ੍ਰੇਸ਼ਨ ਨੂੰ ਲੈ ਕੇ ਚਿੰਤਾ ਹੈ, ਜਿਨ੍ਹਾਂ ਤੋਂ ਬਰਡ ਫਲੂ ਫੈਲਣ ਦਾ ਖਤਰਾ ਸੂਬਾ ਦੇਖ ਚੁੱਕਾ ਹੈ।

Latest news

No records found.
ADS
Ads

Related News

No records found.
ADS
Ads