Jan 23, 2025 6:04 PM - Connect Newsroom
ਲਾਸ ਏਂਜਲਸ ਵਿਚ ਪਿਛਲੇ ਕਈ ਹਫ਼ਤਿਆਂ ਤੋਂ ਲੱਗੀ ਅੱਗ ਫਿਰ ਭੜਕ ਉੱਠੀ ਹੈ। ਇਸ ਵਾਰ ਅੱਗ ਲਾਸ ਏਂਜਲਸ ਦੇ ਉੱਤਰੀ ਇਲਾਕੇ ਹਿਊਜ਼ ਵਿਚ ਲੱਗੀ ਹੈ।
ਬੁੱਧਵਾਰ ਨੂੰ ਸ਼ੁਰੂ ਹੋਈ ਇਸ ਅੱਗ ਵਿਚ ਲਗਭਗ 10,000 ਏਕੜ ਰਕਬਾ ਸੜ ਗਿਆ ਹੈ, ਇਹ ਅੱਗ ਇੰਨੀ ਤੇਜ਼ੀ ਨਾਲ ਫੈਲੀ ਹੈ ਕਿ ਪਿਛਲੀਆਂ ਦੋ ਵੱਡੀਆਂ ਅੱਗਾਂ ਵਿਚੋਂ ਇੱਕ ਈਟਨ ਫਾਇਰ ਦੇ ਇਹ ਕੁਝ ਘੰਟਿਆਂ ਵਿਚ ਹੀ ਦੋ ਤਿਹਾਈ ਹੋ ਗਈ।
ਇਸ ਅੱਗ ਦੀ ਵਜ੍ਹਾ ਨਾਲ 50 ਹਜ਼ਾਰ ਦੇ ਕਰੀਬ ਲੋਕਾਂ ਨੂੰ ਆਪਣੇ ਘਰ ਛੱਡਣ ਲਈ ਕਿਹਾ ਗਿਆ ਹੈ। ਰਿਪੋਰਟ ਮੁਤਾਬਕ, ਅੱਗ ਇੰਨੀ ਤੇਜ਼ੀ ਨਾਲ ਫੈਲ ਰਹੀ ਹੈ ਕਿ ਇਹ ਹਰ 3 ਸਕਿੰਟ ਵਿਚ ਇੱਕ ਫੁੱਟਬਾਲ ਮੈਦਾਨ ਦੇ ਬਰਾਬਰ ਇਲਾਕਾ ਸੜ ਰਿਹਾ ਹੈ।
ਇਸ ਤੋਂ ਪਹਿਲਾਂ 7 ਜਨਵਰੀ ਨੂੰ ਲਾਸ ਏਂਜਲਸ ਦੇ ਆਸਪਾਸ ਦੱਖਣੀ ਜੰਗਲਾਂ ਵਿਚ ਅੱਗ ਲੱਗੀ ਸੀ। ਇਸ ਵਿਚ 25 ਲੋਕਾਂ ਦੀ ਜਾਨ ਚਲੀ ਗਈ ਸੀ।