Apr 8, 2025 6:40 PM - Connect Newsroom
ਅਮਰੀਕਾ ਨੇ ਚੀਨ 'ਤੇ 104 ਫੀਸਦੀ ਦਾ ਭਾਰੀ ਟੈਰਿਫ ਲਗਾ ਦਿੱਤਾ ਹੈ। ਚੀਨੀ ਆਯਾਤ 'ਤੇ ਇਹ ਟੈਰਿਫ ਰਾਤ 12.01 ਵਜੇ ਤੋਂ ਲਾਗੂ ਹੋਵੇਗਾ। ਟਰੰਪ ਨੇ ਸੋਮਵਾਰ ਨੂੰ ਧਮਕੀ ਦਿੱਤੀ ਸੀ ਕਿ ਜੇ ਬੀਜਿੰਗ ਨੇ ਮੰਗਲਵਾਰ ਤੱਕ ਅਮਰੀਕੀ ਸਾਮਾਨਾਂ 'ਤੇ ਆਪਣਾ ਜਵਾਬੀ ਟੈਰਿਫ ਨਹੀਂ ਹਟਾਇਆ ਤਾਂ ਬੁੱਧਵਾਰ ਨੂੰ ਚੀਨ 'ਤੇ ਮੌਜੂਦਾ ਟੈਰਿਫ ਨੂੰ ਹੋਰ ਵਧਾ ਦਿੱਤਾ ਜਾਵੇਗਾ। ਉਥੇ ਹੀ, ਟਰੰਪ ਦੀ ਪ੍ਰੈਸ ਸਕੱਤਰ ਕੈਰੋਲੀਨ ਲੀਵਿਟ ਨੇ ਪ੍ਰੈੱਸ ਕਾਨਫਰੰਸ ਵਿਚ ਕਿਹਾ ਕਿ ਅਮਰੀਕਾ ਨੂੰ ਦੂਜੇ ਦੇਸ਼ਾਂ ਦੀ ਓਨੀ ਲੋੜ ਨਹੀਂ ਹੈ ਜਿੰਨੀ ਦੂਜੇ ਦੇਸ਼ਾਂ ਨੂੰ ਸਾਡੀ ਹੈ।
ਇਸ ਦੇ ਨਾਲ ਹੀ ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਨੇ ਪੁਸ਼ਟੀ ਕੀਤੀ ਕਿ 70 ਦੇਸ਼ਾਂ ਨੇ ਟੈਰਿਫ ਡੀਲ 'ਤੇ ਗੱਲਬਾਤ ਕਰਨ ਲਈ ਸੰਪਰਕ ਕੀਤਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਟਰੰਪ ਸਰਕਾਰ ਅਮਰੀਕੀ ਇਤਿਹਾਸ ਵਿਚ ਸਭ ਤੋਂ ਵੱਡੀ ਟੈਕਸ ਕਟੌਤੀ ਵੀ ਕਰਨ ਜਾ ਰਹੀ ਹੈ।