12.94°C Vancouver
Ads

Mar 28, 2025 7:07 PM - Connect Newsroom

ਵੈਸਟਜੈੱਟ ਨੇ ਉਡਾਣ ਰੱਦ ਹੋਣ ਕਾਰਨ ਬੀਸੀ ਦੇ ਯਾਤਰੀਆਂ ਤੋਂ ਮੰਗੀ ਮੁਆਫੀ

Share On
westjet-apologizes-to-bc-passengers-for-february-16-flight-cancellation
The airline cited crew issues as the reason for the cancellation.

ਵੈਸਟਜੈੱਟ ਨੇ 16 ਫਰਵਰੀ ਨੂੰ ਉਡਾਣ ਰੱਦ ਹੋਣ ਕਾਰਨ ਬੀਸੀ ਦੇ ਯਾਤਰੀਆਂ ਨੂੰ ਹੋਈ ਤੰਗੀ ਲਈ ਮੁਆਫੀ ਮੰਗੀ ਹੈ। ਏਅਰਲਾਈਨਜ਼ ਨੇ ਉਡ਼਼ਾਣ ਰੱਦ ਹੋਣ ਦਾ ਕਾਰਨ ਕਰੂ ਨੂੰ ਠਹਿਰਾਆ।

ਏਅਰਲਾਈਨਜ਼ ਨੇ ਸਟੇਟਮੈਂਟ ਵਿਚ ਲਿਖਿਆ ਕਿ WS3299 ਨੇ ਰੇਜੀਨਾ ਤੋਂ ਹੁੰਦੇ ਹੋਏ ਕੈਲਗਰੀ ਤੋਂ ਨਾਨਾਇਮੋ ਜਾਣਾ ਸੀ। ਉਹ ਮਹਿਮਾਨਾਂ ਨੂੰ ਹੋਈ ਪਰੇਸ਼ਾਨੀ ਲਈ ਮੁਆਫੀ ਮੰਗਦੇ ਹਨ।

ਇਸ ਉਡਾਣ ਨੂੰ ਅਣ-ਨਿਰਧਾਰਤ ਰੱਖ-ਰਖਾਅ ਕਾਰਨ ਰੱਦ ਕਰ ਦਿੱਤਾ ਗਿਆ ਸੀ, ਜੋ ਸੁਰੱਖਿਆ ਲਈ ਜ਼ਰੂਰੀ ਸੀ। ਇਸ ਕਾਰਨ ਲੋਕਾਂ ਨੂੰ ਖਾਣੇ ਅਤੇ ਰਿਹਾਇਸ਼ ਲਈ ਵਾਊਚਰ ਲੈਣ ਵਿਚ ਵੀ ਮੁਸ਼ਕਿਲ ਆਈ ਸੀ।

ਹਵਾਈ ਅੱਡੇ 'ਤੇ ਲੋਕ ਆਪਣਾ ਸਮਾਨ ਲੈ ਕੇ ਭਟਕਦੇ ਦੇਖੇ ਗਏ, ਜਿਨ੍ਹਾਂ ਵਿਚ ਬਜ਼ੁਰਗ ਲੋਕ ਵੀ ਸਨ । ਸ਼ੀਲਾ ਕੈਰੋ ਨਾਂ ਦੀ ਔਰਤ ਉਨ੍ਹਾਂ ਮੁਸਾਫਰਾਂ ਵਿਚੋਂ ਇਕ ਸੀ ਜੋ 16 ਫਰਵਰੀ ਨੂੰ ਤੰਗ ਹੋਈ। ਉਸ ਨੇ ਦੱਸਿਆ ਕਿ ਲੋਕਾਂ ਨੂੰ ਫਲਾਈਟ ਰੱਦ ਹੋਣ ਕਾਰਨ ਕਈ ਘੰਟੇ ਏਅਰਪੋਰਟ ਵਿਚੋਂ ਨਿਕਲਣ ਨੂੰ ਲੱਗੇ।

Latest news

No records found.
ADS
Ads

Related News

No records found.
ADS
Ads