Jan 16, 2024 6:06 PM - The Connect News
ਕੈਲਗਰੀ ਵਿਚ ਅੱਜ ਕਈ ਥਾਵਾਂ ’ਤੇ ਪਾਣੀ ਦੀਆਂ ਪਾਈਪ ਲਾਈਨਜ਼ ਖਰਾਬ ਹੋਣ ਕਾਰਨ ਦਰਜਨਾਂ ਘਰਾਂ ਨੂੰ ਪਾਣੀ ਦੀ ਸਪਲਾਈ ਬੰਦ ਹੈ।
ਸ਼ਹਿਰ ਪ੍ਰਸ਼ਾਸਨ ਨੇ ਜਾਣਕਾਰੀ ਦਿੱਤੀ ਕਿ ਰੰਡਲਹੋਰਨ ਲੇਨ ਐਨ.ਆਈ.ਦੇ 100 ਬਲੌਕ ਵਿਚ ਪਾਣੀ ਦੀ ਪਾਈਪ ਖਰਾਬ ਹੋਣ ਕਾਰਨ 28 ਘਰਾਂ ਨੂੰ ਬਿਨਾਂ ਪਾਣੀ ਦੇ ਗੁਜ਼ਾਰਾ ਕਰਨਾ ਪੈ ਰਿਹਾ ਹੈ।
ਚਾਰਸਲਵੁੱਡ ਵਿਚ ਇਸ ਕਾਰਨ 13 ਘਰ ਅਤੇ ਮੋਟਗੋਮਰੀ ਵਿਚ 6 ਘਰ ਇਸ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਸਿਟੀ ਮੁਤਾਬਕ ਪਾਣੀ ਦੀ ਸਪਲਾਈ ਬਣਾਈ ਰੱਖਣ ਲਈ ਉਹ ਪਾਣੀ ਦੇ ਟੈਂਕ ਭੇਜ ਰਹੇ ਹਨ।