Apr 17, 2025 5:48 PM - Connect Newsroom
ਵੈਨਕੂਵਰ ਇੰਟਰਨੈਸ਼ਨਲ ਏਅਰਪੋਰਟ 'ਤੇ ਪਿਛਲੇ ਤਿੰਨ ਦਿਨਾਂ ਤੋਂ ਆਉਣ-ਜਾਣ ਵਾਲੀਆਂ ਫਲਾਈਟਸ ਵਿਚ ਚੱਲ ਰਹੀ ਦੇਰੀ ਸਮਾਪਤ ਹੋ ਗਈ ਹੈ। ਵੀਰਵਾਰ ਨੂੰ ਏਅਰਪੋਰਟ ਨੇ ਸਧਾਰਨ ਕਾਰਵਾਈ ਬਹਾਲ ਹੋਣ ਦੀ ਪੁਸ਼ਟੀ ਕੀਤੀ ਹੈ।
ਕੈਨੇਡਾ ਦੇ ਏਅਰਪੋਰਟ 'ਤੇ ਹਵਾਈ ਆਵਾਜਾਈ ਕੰਟਰੋਲ ਕਰਨ ਵਾਲੀ ਕੰਪਨੀ ਨੈਵ ਕੈਨੇਡਾ ਦੇ ਸਰੋਤ ਅਤੇ ਸਟਾਫ ਵਿਚ ਕਮੀ ਦੇ ਚੱਲਦੇ ਵੈਨਕੂਵਰ ਇੰਟਰਨੈਸ਼ਨਲ ਏਅਰਪੋਰਟ 'ਤੇ ਸੋਮਵਾਰ ਦੁਪਹਿਰ ਤਿੰਨ ਵਜੇ ਤੋਂ ਦਰਜਨਾਂ ਉਡਾਣਾਂ ਵਿਚ ਦੇਰੀ ਹੋਈ ਅਤੇ ਕਈ ਰੱਦ ਵੀ ਹੋਈਆਂ ਸਨ।
ਨੈਵ ਕੈਨੇਡਾ ਵਲੋਂ ਹੁਣ ਤੱਕ ਅਸਥਾਈ ਆਵਾਜਾਈ ਪ੍ਰਬੰਧਨ ਨਾਲ ਸਥਿਤੀ ਸੰਭਾਲੀ ਜਾ ਰਹੀ ਸੀ। ਹਵਾਈ ਅੱਡੇ ਨੇ ਅੱਜ ਪੁਸ਼ਟੀ ਕੀਤੀ ਕਿ ਸਮੱਸਿਆਵਾਂ ਹੱਲ ਹੋ ਗਈਆਂ ਹਨ। ਯਾਤਰੀ ਹੁਣ ਏਅਰਪੋਰਟ ਦੀ ਵੈੱਬਸਾਈਟ ਅਤੇ ਏਅਰਲਾਈਨ ਰਾਹੀਂ ਆਪਣੀ ਫਲਾਈਟ ਦਾ ਸਟੇਟਸ ਚੈੱਕ ਕਰ ਸਕਦੇ ਹਨ।