Apr 18, 2025 4:32 PM - Connect Newsroom
ਅਮਰੀਕਾ ਰੂਸ-ਯੂਕਰੇਨ ਸ਼ਾਂਤੀ ਸਮਝੌਤੇ ਤੋਂ ਬਾਹਰ ਹੋ ਸਕਦਾ ਹੈ। ਰਾਸ਼ਟਰਪਤੀ ਟਰੰਪ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਆਉਣ ਵਾਲੇ ਦਿਨਾਂ ਵਿਚ ਜੰਗਬੰਦੀ 'ਤੇ ਪਹੁੰਚਣ ਦੇ ਸਪੱਸ਼ਟ ਸੰਕੇਤ ਨਹੀਂ ਮਿਲਦੇ ਤਾਂ ਅਮਰੀਕਾ ਰੂਸ-ਯੂਕਰੇਨ ਵਿਚਕਾਰ ਸ਼ਾਂਤੀ ਸਮਝੌਤੇ ਦੀ ਵਿਚੋਲਗੀ ਕਰਨ ਦੀ ਕੋਸ਼ਿਸ਼ ਛੱਡ ਦੇਵੇਗਾ।
ਰੂਬੀਓ ਨੇ ਸ਼ੁੱਕਰਵਾਰ ਨੂੰ ਪੈਰਿਸ ਦੌਰੇ ਤੋਂ ਵਾਪਸ ਆਉਂਦੇ ਹੋਏ ਕਿਹਾ ਕਿ ਅਸੀਂ ਇਨ੍ਹਾਂ ਯਤਨਾਂ ਨੂੰ ਹੋਰ ਕਈ ਹਫ਼ਤਿਆਂ ਜਾ ਮਹੀਨਿਆਂ ਤੱਕ ਜਾਰੀ ਨਹੀਂ ਰੱਖ ਸਕਦੇ ਅਮਰੀਕਾ ਕੋਲ ਧਿਆਨ ਦੇਣ ਲਈ ਹੋਰ ਵੀ ਕਈ ਤਰਜੀਹਾਂ ਹਨ।
ਗੌਰਤਲਬ ਹੈ ਕਿ ਰੂਸ 2022 ਤੋਂ ਯੂਕਰੇਨ 'ਤੇ ਹਮਲੇ ਕਰ ਰਿਹਾ ਹੈ ਅਤੇ ਕਿਸੇ ਵੀ ਸੰਭਾਵਿਤ ਯੁੱਧ ਵਿਰਾਮ ਲਈ ਉਸ ਨੇ ਕਈ ਸ਼ਰਤਾਂ ਰੱਖੀਆਂ ਹਨ। ਇਸ ਵਿਚਕਾਰ ਅਮਰੀਕਾ ਯੂਕਰੇਨ ਨਾਲ ਮਿਨਰਲ ਡੀਲ ਦੀ ਕੋਸ਼ਿਸ਼ ਵਿਚ ਹੈ। ਦਰਅਸਲ, ਅਮਰੀਕਾ ਨੇ ਯੂਕਰੇਨ ਨੂੰ ਰੂਸ ਵਿਰੁੱਧ ਜੰਗ ਵਿਚ 350 ਬਿਲੀਅਨ ਡਾਲਰ ਦੇ ਹਥਿਆਰ ਦਿੱਤੇ ਹਨ। ਟਰੰਪ ਪ੍ਰਸ਼ਾਸਨ ਨੇ ਇਸ ਸਹਾਇਤਾ ਦੇ ਬਦਲੇ ਯੂਕਰੇਨ ਤੋਂ ਕੀਮਤੀ ਖਣਿਜਾਂ ਦੀ ਮੰਗ ਕੀਤੀ ਹੈ।