Apr 16, 2025 5:32 PM - Connect Newsroom
ਅਮਰੀਕਾ ਅਤੇ ਚੀਨ ਵਿਚਕਾਰ ਟੈਰਿਫ ਵਾਰ ਹੋਰ ਵੱਧ ਗਈ ਹੈ। ਟਰੰਪ ਵਲੋਂ ਚੀਨ 'ਤੇ 100 ਫੀਸਦੀ ਟੈਰਿਫ ਹੋਰ ਵਧਾ ਦਿੱਤਾ ਗਿਆ ਹੈ, ਜਿਸ ਨਾਲ ਅਮਰੀਕਾ ਵਿਚ ਇੰਪੋਰਟ ਹੋਣ ਵਾਲੇ ਚੀਨੀ ਮਾਲ 'ਤੇ ਕੁੱਲ ਟੈਰਿਫ 245 ਫੀਸਦੀ ਹੋ ਗਿਆ ਹੈ। ਚੀਨ ਨੇ 11 ਅਪ੍ਰੈਲ ਨੂੰ ਅਮਰੀਕੀ ਸਾਮਾਨ 'ਤੇ 125 ਫੀਸਦੀ ਟੈਰਿਫ ਲਗਾਇਆ ਸੀ, ਜਿਸ ਦੇ ਜਵਾਬ ਵਿਚ ਟਰੰਪ ਨੇ ਨਵਾਂ ਟੈਰਿਫ ਲਗਾਇਆ ਹੈ।
ਉਥੇ ਹੀ, ਚੀਨ ਦੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲਿਨ ਜਿਆਨ ਨੇ ਕਿਹਾ ਕਿ ਜੇ ਅਮਰੀਕਾ ਸੱਚਮੁੱਚ ਗੱਲਬਾਤ ਰਾਹੀਂ ਮਸਲੇ ਨੂੰ ਹੱਲ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਧਮਕੀਆਂ ਦੇਣਾ ਅਤੇ ਬਲੈਕਮੇਲ ਕਰਨਾ ਬੰਦ ਕਰਨਾ ਚਾਹੀਦਾ ਹੈ ਤੇ ਸਮਾਨਤਾ, ਸਤਿਕਾਰ ਅਤੇ ਆਪਸੀ ਲਾਭ ਦੇ ਆਧਾਰ 'ਤੇ ਚੀਨ ਨਾਲ ਗੱਲ ਕਰਨੀ ਚਾਹੀਦੀ ਹੈ।
ਬੁਲਾਰੇ ਨੇ ਕਿਹਾ ਕਿ ਚੀਨ ਲੜਨਾ ਨਹੀਂ ਚਾਹੁੰਦਾ ਪਰ ਲੜਨ ਤੋਂ ਡਰਦਾ ਵੀ ਨਹੀਂ ਹੈ। ਇਸ ਵਿਚਕਾਰ ਚੀਨ ਨੇ ਵਾਸ਼ਿੰਗਟਨ ਨਾਲ ਗੱਲਬਾਤ ਰੁਕਣ ਕਾਰਨ ਆਪਣੇ ਚੋਟੀ ਦੇ ਅੰਤਰਰਾਸ਼ਟਰੀ ਵਪਾਰ ਵਾਰਤਾਕਾਰ ਨੂੰ ਬਦਲ ਦਿੱਤਾ ਹੈ।