Feb 19, 2025 5:36 PM - Connect Newsroom
ਅਮਰੀਕਾ ਵਲੋਂ ਭਾਰਤ ਵਿਚ ਵੋਟਰ ਮਤਦਾਨ ਵਧਾਉਣ ਦੇ ਉਦੇਸ਼ ਨਾਲ $21 ਮਿਲੀਅਨ ਦੀ ਫੰਡਿੰਗ ਰੱਦ ਕੀਤੀ ਗਈ ਹੈ, ਜਿਸ ਦਾ ਖੁਲਾਸਾ ਹੁੰਦੇ ਹੋਏ ਭਾਜਪਾ ਨੇਤਾ ਅਮਿਤ ਮਾਲਵੀਆ ਨੇ ਐਲੋਨ ਮਸਕ ਦੇ ਸਰਕਾਰੀ ਵਿਭਾਗ ਦੀ ਕੁਸ਼ਲਤਾ ਦੇ ਫੈਸਲੇ ’ਤੇ ਪ੍ਰਤੀਕਿਰਿਆ ਦਿੱਤੀ।
ਉਨ੍ਹਾਂ ਭਾਰਤੀ ਚੋਣਾਂ ਵਿਚ ਅਮਰੀਕੀ ਫੰਡਿੰਗ ’ਤੇ ਸਵਾਲ ਉਠਾਏ ਅਤੇ ਕਿਹਾ ਕਿ ਇਹ ਸਾਫ ਤੌਰ ’ਤੇ ਦੇਸ਼ ਦੀ ਚੋਣ ਪ੍ਰਕਿਰਿਆ ਵਿਚ ਬਾਹਰੀ ਦਖ਼ਲ ਹੈ।
ਮਾਲਵੀਆ ਨੇ ਕਿਹਾ ਕਿ ਇਸ ਫੰਡ ਤੋਂ ਕਿਸ ਨੂੰ ਫਾਇਦਾ ਹੋਵੇਗਾ? ਜ਼ਾਹਿਰ ਹੈ ਕਿ ਇਸ ਨਾਲ ਭਾਜਪਾ ਨੂੰ ਤਾਂ ਕੋਈ ਫਾਇਦਾ ਨਹੀਂ। ਉਨ੍ਹਾਂ ਇਸ ਫੰਡਿੰਗ ਨੂੰ ਲੈ ਕੇ ਕਾਂਗਰਸ ਪਾਰਟੀ ਅਤੇ ਜਾਰਜ ਸੋਰੋਸ ’ਤੇ ਭਾਰਤੀ ਚੋਣਾਂ ਵਿਚ ਦਖਲ ਦੇਣ ਦਾ ਦੋਸ਼ ਲਗਾਇਆ।
ਖ਼ਬਰ ਹੈ ਕਿ ਮਸਕ ਦੇ ਵਿਭਾਗ ਨੇ ਸ਼ਨੀਵਾਰ ਨੂੰ ਭਾਰਤ ਲਈ ਇਸ ਫੰਡਿੰਗ ਨੂੰ ਰੱਦ ਕੀਤਾ ਸੀ ਅਤੇ ਬੀਤੀ ਸ਼ਾਮ ਫਲੋਰੀਡਾ ਵਿਚ ਆਪਣੇ ਮਾਰ-ਏ-ਲਾਗੋ ਨਿਵਾਸ ਵਿਖੇ ਪੱਤਰਕਾਰਾਂ ਨਾਲ ਗੱਲ ਕਰਦੇ ਕਿਹਾ ਸੀ ਕਿ ਅਸੀਂ ਭਾਰਤ ਨੂੰ 21 ਮਿਲੀਅਨ ਡਾਲਰ ਕਿਉਂ ਦੇ ਰਹੇ ਹਾਂ? ਉਨ੍ਹਾਂ ਕੋਲ ਬਹੁਤ ਜ਼ਿਆਦਾ ਪੈਸਾ ਹੈ।
ਭਾਰਤ ਦੁਨੀਆ ਦੇ ਸਭ ਤੋਂ ਵੱਧ ਟੈਰਿਫ ਲਗਾਉਣ ਵਾਲੇ ਦੇਸ਼ਾਂ ਵਿਚੋਂ ਇੱਕ ਹੈ, ਖਾਸ ਤੌਰ ’ਤੇ ਸਾਡੇ ਲਈ। ਟਰੰਪ ਨੇ ਕਿਹਾ ਕਿ ਉਹ ਭਾਰਤ ਅਤੇ ਪ੍ਰਧਾਨ ਮੰਤਰੀ ਮੋਦੀ ਦਾ ਸਨਮਾਨ ਕਰਦੇ ਹਨ ਪਰ $21 ਮਿਲੀਅਨ ਦੀ ਗ੍ਰਾਂਟ ਕਿਉਂ?