Mar 10, 2025 7:42 PM - The Canadian Press
ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਅੱਜ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨਾਲ ਰਾਜਧਾਨੀ ਰਿਆਦ ਵਿਚ ਮੁਲਾਕਾਤ ਕੀਤੀ। ਸਾਊਦੀ ਦੀ ਸਿਟੀ ਜੇਦਾਹ ਵਿਚ ਹੀ ਯੁਕਰੇਨ ਸੀਜ਼ਫਾਇਰ ਦੀਆਂ ਸ਼ਰਤਾਂ 'ਤੇ ਮੰਗਲਵਾਰ ਨੂੰ ਅਮਰੀਕੀ ਅਤੇ ਯੂਕਰੇਨੀ ਅਧਿਕਾਰੀਆਂ ਵਿਚਕਾਰ ਗੱਲਬਾਤ ਹੋਵੇਗੀ ਪਰ ਰਾਸ਼ਟਰਪਤੀ ਜ਼ੇਲੇਂਸਕੀ ਇਸ ਵਿਚ ਸ਼ਾਮਲ ਨਹੀਂ ਹੋਣਗੇ।
ਇਸ ਵਿਚਕਾਰ ਡੋਨਲਡ ਟਰੰਪ ਦੇ ਮਿਡਲ ਈਸਟ ਰਾਜਦੂਤ ਸਟੀਵ ਵਿਟਕੌਫ ਨੇ ਕਿਹਾ ਕਿ ਅਮਰੀਕਾ ਨੇ ਯੂਕਰੇਨ ਨੂੰ ਉਹ ਖੁਫੀਆ ਜਾਣਕਾਰੀ ਪ੍ਰਦਾਨ ਕਰਨਾ ਬੰਦ ਨਹੀਂ ਕੀਤਾ ਹੈ, ਜੋ ਯੂਕਰੇਨ ਨੂੰ ਆਪਣੀ ਸੁਰੱਖਿਆ ਲਈ ਜ਼ਰੂਰੀ ਹੈ। ਵਿਟਕੌਫ ਉਸ ਅਮਰੀਕੀ ਵਫ਼ਦ ਦਾ ਵੀ ਹਿੱਸਾ ਹਨ ਜੋ ਮੰਗਲਵਾਰ ਨੂੰ ਯੂਕਰੇਨੀ ਅਧਿਕਾਰੀਆਂ ਨਾਲ ਜੰਗਬੰਦੀ 'ਤੇ ਚਰਚਾ ਕਰੇਗਾ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਵੀ ਜੇਦਾਹ ਪਹੁੰਚ ਚੁੱਕੇ ਹਨ।