Jan 24, 2025 8:13 PM - Connect Newsroom
ਅਮਰੀਕਾ 22 ਜਨਵਰੀ, 2026 ਨੂੰ ਵਿਸ਼ਵ ਸਿਹਤ ਸੰਸਥਾ ਤੋਂ ਬਾਹਰ ਹੋ ਜਾਵੇਗਾ। ਰਾਸ਼ਟਰਪਤੀ ਡੋਨਲਡ ਟਰੰਪ ਨੇ ਵਿਸ਼ਵ ਸਿਹਤ ਏਜੰਸੀ ’ਤੇ ਮਹਾਮਾਰੀ ਅਤੇ ਹੋਰ ਅੰਤਰਰਾਸ਼ਟਰੀ ਸਿਹਤ ਸੰਕਟਾਂ ਨਾਲ ਗਲਤ ਢੰਗ ਨਾਲ ਨਜਿੱਠਣ ਦੇ ਦੋਸ਼ ਲਗਾਏ ਸਨ।
ਉਨ੍ਹਾਂ ਸੋਮਵਾਰ ਨੂੰ ਦੂਜੇ ਕਾਰਜਕਾਲ ਲਈ ਸਹੁੰ ਚੁੱਕਣ ਦੇ ਕੁਝ ਘੰਟਿਆਂ ਬਾਅਦ ਹੀ ਡਬਲਯੂਐਚਓ ਤੋਂ ਬਾਹਰ ਨਿਕਲਣ ਦੀ ਘੋਸ਼ਣਾ ਕੀਤੀ ਸੀ। ਅਮਰੀਕਾ ਹੁਣ ਤੱਕ ਡਬਲਯੂ.ਐਚ.ਓ. ਦਾ ਸਭ ਤੋਂ ਵੱਡਾ ਵਿੱਤੀ ਸਪੋਰਟਰ ਰਿਹਾ ਹੈ, ਜੋ ਇਸ ਦੇ ਕੁੱਲ ਫੰਡਿੰਗ ਦਾ ਲਗਭਗ 18 ਫੀਸਦੀ ਯੋਗਦਾਨ ਪਾਉਂਦਾ ਹੈ।
ਯੂਐਨ ਦੇ ਡਿਪਟੀ ਬੁਲਾਰੇ ਫਰਹਾਨ ਹੱਕ ਨੇ ਪੁਸ਼ਟੀ ਕੀਤੀ ਕਿ ਸੰਗਠਨ ਨੂੰ ਅਮਰੀਕਾ ਵਲੋਂ ਡਬਲਯੂ.ਐਚ.ਓ. ਤੋਂ ਬਾਹਰ ਨਿਕਲਣ ਦਾ ਪੱਤਰ 22 ਜਨਵਰੀ ਨੂੰ ਪ੍ਰਾਪਤ ਹੋਇਆ ਅਤੇ ਇਹ ਇੱਕ ਸਾਲ ਬਾਅਦ 22 ਜਨਵਰੀ 2026 ਨੂੰ ਪ੍ਰਭਾਵੀ ਹੋਵੇਗਾ।
ਡਬਲਯੂ.ਐਚ.ਓ. ਦੇ ਮਾਹਰਾਂ ਅਨੁਸਾਰ, ਅਮਰੀਕਾ ਦੇ ਬਾਹਰ ਹੋਣ ਨਾਲ ਸੰਗਠਨ ਦੇ ਕਈ ਪ੍ਰੋਗਰਮ ਖਤਰੇ ਵਿਚ ਪੈ ਜਾਣਗੇ, ਖਾਸ ਤੌਰ ’ਤੇ ਟੀਬੀ, ਐੱਚਆਈਵੀ ਵਰਗੇ ਸਿਹਤ ਐਮਰਜੈਂਸੀ ਪ੍ਰੋਗਰਾਮ ਪ੍ਰਭਾਵਿਤ ਹੋਣ ਦਾ ਜੋਖਮ ਹੈ।