Apr 11, 2025 4:20 PM - The Canadian Press
ਬੀ.ਸੀ. ਆਈਲੈਂਡ ਦੇ ਸਾਵਰੀ ਆਈਲੈਂਡ ਵਿਚ ਘਰ ਦੀ ਮੁਰੰਮਤ ਦੌਰਾਨ ਹਾਦਸਾ ਵਾਪਰਨ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇਕ ਜ਼ਖਮੀ ਹੋ ਗਿਆ। ਪਾਵੇਲ ਰਿਵਰ ਆਰ.ਸੀ.ਐਮ.ਪੀ. ਮੁਤਾਬਕ ਇਹ ਹਾਦਸਾ 6 ਅਪ੍ਰੈਲ ਨੂੰ ਦੁਪਹਿਰ ਕਰੀਬ 2 ਵਜੇ ਵਾਪਰਿਆ। ਔਫੀਸਰਜ਼ ਨੇ ਦੱਸਿਆ ਕਿ ਪੈਟਰੀਸ਼ੀਆ ਕ੍ਰੇਸੈਂਟ ਵਿਚ ਮੁਰੰਮਤ ਅਧੀਨ ਘਰ ਢਹਿਣ ਕਾਰਨ ਦੋ ਵਿਅਕਤੀ ਇਸ ਹੇਠ ਦੱਬ ਗਏ ਸਨ।
ਵਲੰਟੀਅਰ ਫਾਇਰਫਾਈਟਰਜ਼ ਨੇ ਦੋਹਾਂ ਵਿਅਕਤੀਆਂ ਨੂੰ ਬਾਹਰ ਕੱਢਿਆ ਪਰ ਉਨ੍ਹਾਂ ਦੀ ਮੌਤ ਹੋ ਗਈ। ਤੀਜੇ ਜ਼ਖਮੀ ਵਿਅਕਤੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿਸ ਦੀ ਹਾਲਤ ਵਿਚ ਸੁਧਾਰ ਦੱਸਿਆ ਜਾ ਰਿਹਾ ਹੈ। ਜਾਂਚ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਇਹ ਅਪਰਾਧਿਕ ਮਾਮਲਾ ਨਹੀਂ ਹੈ।