Apr 4, 2025 5:36 PM - Connect Newsroom
ਕੈਨੇਡਾ ਸਮੇਤ ਵਿਸ਼ਵ ਭਰ ਦੇ ਮੁਲਕਾਂ ਨੂੰ ਟਰੰਪ ਇੱਕ ਹੋਰ ਝਟਕਾ ਦੇਣ ਜਾ ਰਹੇ ਹਨ। ਉਨ੍ਹਾਂ ਹੁਣ ਫਾਰਮਾ ਟੈਰਿਫ ਦੀ ਧਮਕੀ ਦਿੱਤੀ ਹੈ। ਏਅਰ ਫੋਰਸ ਵਨ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਫਾਰਮਾ ਟੈਰਿਫ ਅਜਿਹੇ ਪੱਧਰ 'ਤੇ ਆਉਣ ਜਾ ਰਹੇ ਹਨ ਜੋ ਤੁਸੀਂ ਪਹਿਲਾਂ ਕਦੇ ਨਹੀਂ ਦੇਖਿਆ ਹੋਵੇਗਾ। ਟਰੰਪ ਨੇ ਕਿਹਾ ਕਿ ਅਸੀਂ ਦਵਾਈਆਂ ਨੂੰ ਇੱਕ ਵੱਖਰੀ ਸ਼੍ਰੇਣੀ ਵਿਚ ਰੱਖ ਰਹੇ ਹਾਂ ਅਤੇ ਬਹੁਤ ਹੀ ਜਲਦ ਫਾਰਮਾ ਟੈਰਿਫ ਦੀ ਘੋਸ਼ਣਾ ਕੀਤੀ ਜਾਵੇਗੀ।
ਅਮਰੀਕੀ ਮੈਡੀਕਲ ਐਸੋਸੀਏਸ਼ਨ ਦੀ ਰਿਸਰਚ ਮੁਤਾਬਕ, ਕੈਨੇਡੀਅਨ ਦੁਆਰਾ ਬਣਾਈਆਂ ਦਵਾਈਆਂ 'ਤੇ 25 ਫੀਸਦੀ ਟੈਰਿਫ ਮੰਨ ਕੇ ਚੱਲੀਏ ਤਾਂ ਅਮਰੀਕੀ ਖਰੀਦਦਾਰ ਲਈ ਲਾਗਤ 750-ਮਿਲੀਅਨ ਅਮਰੀਕੀ ਡਾਲਰ ਵੱਧ ਜਾਵੇਗੀ। ਉਥੇ ਹੀ, ਟਰੰਪ ਦੀ ਨਵੀਂ ਧਮਕੀ ਕਾਰਨ ਅੱਜ ਭਾਰਤੀ ਫਾਰਮਾ ਕੰਪਨੀਆਂ ਦੇ ਸ਼ੇਅਰ ਵਿਚ 10 ਫੀਸਦੀ ਤੱਕ ਦੀ ਗਿਰਾਵਟ ਦਰਜ ਕੀਤੀ ਗਈ।